ਨੂਰਮਹਿਲ (ਸ਼ਰਮਾ)— ਨੂਰਮਹਿਲ ਦੀ ਪੁਲਸ ਨੇ ਲੁੱਟਾਂ-ਖੋਹਾਂ ਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਬਿਕਰਮ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੌਰਾਨੇ ਗਸ਼ਤ ਏ. ਐੱਸ. ਆਈ. ਲਾਭ ਸਿੰਘ ਵੱੱਲੋਂ ਪੁਲਸ ਪਾਰਟੀ ਨਾਲ ਪਿੰਡ ਕੰਦੋਲਾ ਕਲਾਂ, ਤਲਵਣ ਸੜਕ 'ਤੇ ਨਾਕਾਬੰਦੀ ਦੌਰਾਨ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਸਰੂਪ ਲਾਲ ਵਾਸੀ ਗੋਰਸੀਆਂ ਪੀਰਾਂ ਥਾਣਾ ਬਿਲਗਾ ਨੂੰ 60 ਗ੍ਰਾਮ ਨਸ਼ੇ ਵਾਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ, ਜਦਕਿ ਏ. ਐੱਸ. ਆਈ. ਜਗਤਾਰ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਨਾਕਾਬੰਦੀ ਦੌਰਾਨ ਪਿੰਡ ਕੰਦੋਲਾ ਕਲਾਂ ਨਹਿਰੀ ਪੁਲੀ ਭੱਲੋਵਾਲ ਤੋਂ ਕਸ਼ਮੀਰ ਸਿੰਘ ਉਰਫ ਸ਼ੀਰਾ ਪੁੱਤਰ ਰਤਨ ਪਾਲ ਵਾਸੀ ਰਾਜੋਵਾਲ ਨੂੰ 50 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ।
ਮੁੱਢਲੀ ਪੁੱਛਗਿੱਛ ਦੌਰਾਨ ਦੋਵੇਂ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਕੁਝ ਦਿਨ ਪਹਿਲਾਂ ਨੂਰਮਹਿਲ ਵਿਖੇ ਵਾਪਰੀਆਂ 2 ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੀ ਉਨ੍ਹਾਂ ਨੇ ਹੀ ਅੰਜਾਮ ਦਿੱਤਾ ਸੀ, ਜਿਸ ਤਹਿਤ ਪੁਲਸ ਥਾਣਾ ਨੂਰਮਹਿਲ ਵਿਖੇ ਮੁਕੱਦਮਾ ਨੰ. 19 ਦਰਜ ਹੈ। ਪੁਲਸ ਨੇ ਲੁੱਟੇ ਸੋਨੇ ਦੇ ਗਹਿਣੇ ਬਰਾਮਦ ਕਰਨ ਉਪਰੰਤ ਦੋਵਾਂ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਬਿਕਰਮ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ।
ਨਵਜੋਤ ਕੌਰ ਨੂੰ ਡੀ. ਐੱਸ. ਪੀ. ਭਰਤੀ ਕਰਨਾ ਕੈਪਟਨ ਦਾ ਸ਼ਲਾਘਾਯੋਗ ਫੈਸਲਾ
NEXT STORY