ਲੁਧਿਆਣਾ (ਹਰਜਸ) : ਸ਼ਹਿਰ 'ਚ ਸੋਮਵਾਰ ਨੂੰ ਰਾਤ ਦੇ ਹਨ੍ਹੇਰੇ ਦੌਰਾਨ ਮੌਤ ਦਾ ਤਾਂਡਵ ਹੋਇਆ, ਜਿਸ ਦੌਰਾਨ ਇਕ ਆਦਮੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਅਤੇ ਇਕ ਔਰਤ ਨੂੰ ਗੋਲੀਆਂ ਨਾਲ ਭੁੰਨ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੋਹਾਂ ਕਤਲਾਂ ਦਾ ਪਤਾ ਜਦੋਂ ਕਮਿਸ਼ਨਰੇਟ ਪੁਲਸ ਨੂੰ ਮੰਗਲਵਾਰ ਦੀ ਸਵੇਰੇ ਲੱਗਾ ਤਾਂ ਇਕ ਵਾਰ ਤਾਂ ਪੁਲਸ ਵੀ ਹਿੱਲ ਗਈ।
ਜਾਣਕਾਰੀ ਮੁਤਾਬਕ ਇਕ ਮਾਮਲਾ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਦੌਰਾਨ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਲਲਤੋ 'ਚ ਕੁਝ ਨਸ਼ੇੜੀਆਂ ਨੇ ਇਕ ਘਰ 'ਤੇ ਸੋਮਵਾਰ ਦੇਰ ਰਾਤ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਦਾ ਕਤਲ ਕਰ ਦਿੱਤਾ, ਜਦੋਂ ਕਿ ਪਰਿਵਾਰ ਦੇ ਬਾਕੀ ਮੈਂਬਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਉੱਥੇ ਹੀ ਦੂਜੇ ਪਾਸੇ ਪਿੰਡ ਆਲਮਗੀਰ 'ਚ ਪੁਲਸ ਨੂੰ ਇਕ ਔਰਤ ਦੀ ਲਾਸ਼ ਮਿਲੀ ਹੈ। ਔਰਤ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਹਨ। ਲਾਸ਼ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ, ਜਿਵੇਂ ਔਰਤ ਨੂੰ ਗੋਲੀਆਂ ਨਾਲ ਭੁੰਨਣ ਤੋਂ ਬਾਅਦ ਸੜਕ 'ਤੇ ਸੁੱਟ ਦਿੱਤਾ ਹੋਵੇ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ 'ਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੋਸ਼ ਸੀ ਅਤੇ ਉਹ ਹਾਲ ਹੀ 'ਚ ਜੇਲ 'ਚੋਂ ਬਾਹਰ ਆਈ ਸੀ। ਫਿਲਹਾਲ ਪੁਲਸ ਨੇ ਦੋਹਾਂ ਕੇਸਾਂ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।
..ਤੇ 'ਪੰਜਾਬ' ਦਾ ਜ਼ਿਕਰ ਕਰ ਕੇ ਆਖਰ ਆਪਣੇ ਮਨ ਦੀ ਗੱਲ ਕਹਿ ਹੀ ਗਏ ਨਵਜੋਤ ਸਿੰਘ ਸਿੱਧੂ
NEXT STORY