ਰਾਜਪੁਰਾ, (ਮਸਤਾਨਾ)- ਪਿੰਡ ਹਰਪਾਲਪੁਰ ਵਿਖੇ ਕਰਜ਼ਾ ਵਸੂਲੀ ਕਰਨ ਲਈ ਗਈ ਬੈਂਕ ਦੇ ਅਧਿਕਾਰੀਆਂ ਦੀ ਟੀਮ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਥਾਣਾ ਖੇਡ਼ੀ ਗੰਡਿਅਾਂ ਦੀ ਪੁਲਸ ਨੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੀ. ਏ. ਡੀ. ਬੀ. ਬ੍ਰਾਂਚ ਦੇ ਮੈਨੇਜਰ ਬਲਜਿੰਦਰ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਜਦੋਂ ਉਹ ਸਮੇਤ ਟੀਮ ਪਿੰਡ ਹਰਪਾਲਪੁਰ ਵਿਖੇ ਬੈਂਕ ਵੱਲੋਂ ਡਿਫਾਲਟਰ ਐਲਾਨੇ ਵਿਚ ਘਰ ਵਸੂਲੀ ਕਰਨ ਲਈ ਗਏ ਤਾਂ ਉਥੇ ਸੁੱਚਾ ਸਿੰਘ ਅਤੇ ਪ੍ਰਗਟ ਸਿੰਘ ਨੇ ਬੈਂਕ ਦੇ ਅਧਿਕਾਰੀ ਅਤੇ ਮੁਲਾਜ਼ਮਾਂ ਨਾਲ ਬਦਸਲੂਕੀ ਕਰ ਕੇ ਡਿਊਟੀ ਵਿਚ ਵਿਘਨ ਪਾਇਆ। ਇਸ ਕਾਰਨ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ’ਤੇ ਉਕਤ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY