ਬਾਬਾ ਬਕਾਲਾ ਸਾਹਿਬ (ਰਾਕੇਸ਼) : ਸਬ-ਡਵੀਜਨ ਬਾਬਾ ਬਕਾਲਾ ਸਾਹਿਬ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਖੜੋਤ ਆਉਣ ਤੋਂ ਬਾਅਦ ਕੋਰੋਨਾ ਨੇ ਫਿਰ ਇਸ ਖੇਤਰ 'ਚ ਦਸਤਕ ਦੇ ਦਿਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਬਿਆਸ ਅਤੇ ਇਸਦੀ ਬੁੱਕਲ 'ਚ ਵਸਦੇ ਪਿੰਡ ਦੌਲੋਨੰਗਲ ਤੋਂ 2-2 ਮਰੀਜ਼ ਜਿੰਨਾਂ 'ਚ ਦੋ ਔਰਤਾਂ ਅਤੇ ਦੋ ਮਰਦ ਸ਼ਾਮਿਲ ਹਨ। ਦੱਸ ਦਈਏ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਇਨ੍ਹਾਂ ਮਰੀਜ਼ਾਂ ਦੇ 9 ਜੂਨ ਨੂੰ ਕੋਵਿੰਡ-19 ਦੇ ਸੈਂਪਲ ਲਏ ਗਏ ਸਨ, ਜੋ ਪਾਜ਼ੇਟਿਵ ਪਾਏ ਗਏ ਹਨ। ਡਾ. ਲਖਵਿੰਦਰ ਸਿੰਘ ਬੀ. ਡੀ. ਐੱਸ. ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮਰੀਜ਼ ਦਿੱਲੀ ਤੋਂ ਪਰਤ ਕੇ ਆਏ ਹੋਏ ਸਨ। ਇਸ ਤਾਜ਼ਾ ਸਥਿਤੀ ਤੋਂ ਬਾਅਦ ਇਸ ਖੇਤਰ 'ਚ ਮੁੜ ਤੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਰੀਜ਼, 1 ਦੀ ਮੌਤ, 1 ਦੀ ਰਿਪੋਰਟ ਆਈ ਪਾਜ਼ੇਟਿਵ
ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 2900 ਤੋਂ ਪਾਰ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2900 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 544, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 322, ਲੁਧਿਆਣਾ 'ਚ 313, ਤਰਨਾਰਨ 173, ਮੋਹਾਲੀ 'ਚ 136, ਹੁਸ਼ਿਆਰਪੁਰ 'ਚ 136, ਪਟਿਆਲਾ 'ਚ 152, ਸੰਗਰੂਰ 'ਚ 134 ਕੇਸ, ਨਵਾਂਸ਼ਹਿਰ 'ਚ 124, ਗਰਦਾਸਪੁਰ 'ਚ 167 ਕੇਸ, ਮੁਕਤਸਰ 72, ਮੋਗਾ 'ਚ 67, ਫਰੀਦਕੋਟ 86, ਫਿਰੋਜ਼ਪੁਰ 'ਚ 46, ਫਾਜ਼ਿਲਕਾ 48, ਬਠਿੰਡਾ 'ਚ 55, ਪਠਾਨਕੋਟ 'ਚ 113, ਬਰਨਾਲਾ 'ਚ 28, ਮਾਨਸਾ 'ਚ 34, ਫਤਿਹਗੜ੍ਹ ਸਾਹਿਬ 'ਚ 73, ਕਪੂਰਥਲਾ 41, ਰੋਪੜ 'ਚ 71 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2312 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 561 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 62 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਭਟੂਰੇ ਵਾਲੇ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਬੰਟੀ ਰੋਮਾਣਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
NEXT STORY