ਜਲੰਧਰ, (ਪ੍ਰੀਤ)— ਤਿੰਨ ਮਹੀਨਿਆਂ ਵਿਚ 30 ਵਾਰਦਾਤਾਂ ਕਰਨ ਵਾਲੇ ਦੋ ਸਨੈਚਰਾਂ ਨੂੰ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਕਾਬੂ ਕੀਤਾ ਹੈ। ਗ੍ਰਿਫਤਾਰ ਲੁਟੇਰਿਆਂ ਕੋਲੋਂ ਪੁਲਸ ਨੇ ਵੱਖ-ਵੱਖ ਬ੍ਰਾਂਡਾਂ ਦੇ 16 ਮੋਬਾਇਲ ਫੋਨ ਬਰਾਮਦ ਕੀਤੇ ਹਨ। ਗਿਰੋਹ ਦਾ ਇਕ ਮੈਂਬਰ ਫਰਾਰ ਦੱਸਿਆ ਗਿਆ ਹੈ।
ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਦੀਪ ਸਿੰਘ ਦੀ ਅਗਵਾਈ 'ਚ ਸੀ. ਆਈ. ਏ. ਸਟਾਫ-1 ਦੇ ਇੰਸ. ਅਜੇ ਸਿੰਘ ਤੇ ਏ. ਐੱਸ. ਆਈ. ਮੋਹਣ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਰਲਟਨ ਪਾਰਕ ਏਰੀਏ ਵਿਚੋਂ ਦੋ ਸਨੈਚਰਾਂ ਇੰਦਰਜੀਤ ਸਿੰਘ ਉਰਫ ਮੰਗਾ ਵਾਸੀ ਗੀਤਾ ਕਾਲੋਨੀ ਤੇ ਸੰਨੀ ਗਿੱਲ ਵਾਸੀ ਈਸ਼ਵਰ ਨਗਰ ਜਲੰਧਰ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਕੋਲੋਂ ਪੁਲਸ ਟੀਮ ਨੇ ਪੁੱਛਗਿੱਛ ਦੌਰਾਨ 16 ਮੋਬਾਇਲ ਫੋਨ ਬਰਾਮਦ ਕੀਤੇ ਹਨ। ਪੁੱਛਗਿੱਛ ਵਿਚ ਗਿਰੋਹ ਦੇ ਇਕ ਹੋਰ ਮੈਂਬਰ ਦੀ ਪਛਾਣ ਬ੍ਰਿਜੇਸ਼ ਸਰੀਨ ਪੁੱਤਰ ਬੰਕੂ ਵਾਸੀ ਬਸਤੀ ਸ਼ੇਖ ਦੇ ਤੌਰ 'ਤੇ ਹੋਈ ਹੈ। ਬੰਕੂ ਦੀ ਪੁਲਸ ਭਾਲ ਕਰ ਰਹੀ ਹੈ।
ਇੰਸ. ਅਜੇ ਸਿੰਘ ਮੁਤਾਬਿਕ ਤਿੰਨਾਂ ਨੇ ਮਿਲ ਕੇ ਸ਼ਹਿਰ ਵਿਚ ਕੁਝ ਮਹੀਨਿਆਂ ਵਿਚ ਹੀ 30 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ। ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ। ਇੰਸ. ਅਜੇ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਸ਼ੇ ਦੇ ਆਦੀ ਹਨ ਤੇ ਨਸ਼ਾ ਕਰਨ ਲਈ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ।
'ਹੁਣ ਨਹੀਂ ਕਰਵਾਉਣੀ ਇਨ੍ਹਾਂ ਦੀ ਜ਼ਮਾਨਤ, ਭੇਜ ਦਿਓ ਜੇਲ'
ਮੰਗਾ ਤੇ ਸੰਨੀ ਗਿੱਲ ਦੋਵੇਂ ਖਾਂਦੇ-ਪੀਂਦੇ ਘਰਾਂ ਨਾਲ ਸੰਬੰਧਿਤ ਹਨ। ਮੰਗਾ ਦਾ ਪਿਤਾ ਬਲਜੀਤ ਸਿੰਘ ਦੁਬਈ ਵਿਚ ਹੈ ਤੇ ਸੰਨੀ ਦੇ ਪਿਤਾ ਦਾ ਸ਼ਹਿਰ ਵਿਚ ਹੀ ਰੈਡੀਮੇਡ ਗਾਰਮੈਂਟਸ ਦਾ ਸ਼ੋਅਰੂਮ ਹੈ।
ਸਰਦੇ-ਪੁਜਦੇ ਪਰਿਵਾਰਾਂ ਵਿਚੋਂ ਹੋਣ ਦੇ ਬਾਵਜੂਦ ਇਹ ਗਲਤ ਸੰਗਤ ਵਿਚ ਪੈ ਕੇ ਨਸ਼ਾ ਕਰਨ ਲੱਗੇ ਤੇ ਫਿਰ ਨਸ਼ਾ ਪੂਰਾ ਕਰਨ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ। ਪੁਲਸ ਰਿਕਾਰਡ ਵਿਚ ਦੋਵਾਂ ਦੇ ਖਿਲਾਫ ਕਈ ਕੇਸ ਦਰਜ ਹਨ। ਪਤਾ ਲੱਗਾ ਹੈ ਕਿ ਇਹ ਦੋਵੇਂ ਦੁਬਾਰਾ ਫੜੇ ਗਏ ਹਨ। ਜਦੋਂ ਇਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੀ. ਆਈ. ਏ. ਸਟਾਫ ਵੱਲੋਂ ਬੁਲਾਇਆ ਗਿਆ ਤਾਂ ਪਰਿਵਾਰ ਵਾਲਿਆਂ ਨੇ ਪੁਲਸ ਅਧਿਕਾਰੀਆਂ ਨੂੰ ਸਾਫ ਕਹਿ ਦਿੱਤਾ ਕਿ ਅਸੀਂ ਹੁਣ ਇਨ੍ਹਾਂ ਦੀ ਜ਼ਮਾਨਤ ਨਹੀਂ ਕਰਵਾਉਣੀ। ਸੁਧਰਦੇ ਹੀ ਨਹੀਂ, ਭੇਜ ਦਿਓ ਇਨ੍ਹਾਂ ਨੂੰ ਜੇਲ, ਇਹ ਕਹਿ ਕੇ ਦੋਵਾਂ ਦੇ ਨਿਰਾਸ਼ ਮਾਪੇ ਘਰ ਪਰਤ ਗਏ।
25 ਕਿਲੋ ਭੁੱਕੀ ਸਮੇਤ ਔਰਤ ਸਣੇ 2 ਕਾਬੂ
NEXT STORY