ਬਰਨਾਲਾ(ਵਿਵੇਕ ਸਿੰਧਵਾਨੀ,ਰਵੀ)— ਪੁਲਸ ਨੇ ਦੋ ਚੋਰਾਂ ਨੂੰ ਚੋਰੀ ਕੀਤੇ ਸਾਮਾਨ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ. ਐੱਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਪਰਮਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਸੀ ਕਿ ਕਿਲਾ ਮੁਹੱਲਾ ਦੇ ਹਨੂੰਮਾਨ ਮੰਦਰ ਨਜ਼ਦੀਕ ਮੇਰੀ ਦੁਕਾਨ ਤੋਂ ਅਣਪਛਾਤੇ ਚੋਰ ਗੀਜਰ ਚੋਰੀ ਕਰਕੇ ਲੈ ਗਏ। ਪੁਲਸ ਨੇ ਉਸ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਦੋ ਵਿਅਕਤੀ ਅਜੇ ਕੁਮਾਰ ਉਰਫ ਪੱਪੁ ਪੁੱਤਰ ਰਾਕੇਸ਼ ਕੁਮਾਰ, ਰਾਮੂ ਪੁੱਤਰ ਗਰੀਬ ਵਾਸੀ ਬਰਨਾਲਾ ਨੂੰ ਚੋਰੀ ਕੀਤੇ ਗਏ ਗੀਜ਼ਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੋਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਇਨ੍ਹਾਂ ਦੋਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ।
ਪੰਜਾਬ 'ਚ ਵੀ ਹੁਣ ਹਾਈਵੇਅ 'ਤੇ ਖੜਕੇਗੀ ਗਲਾਸੀ
NEXT STORY