ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼) : ਉੱਤਰ ਰੇਲਵੇ ਅੰਬਾਲਾ ਮੰਡਲ ਦੇ ਸਰਹੰਦ ਅਤੇ ਦੌਲਤਪੁਰ ਵਿਚਕਾਰ ਜ਼ਰੂਰੀ ਮੁਰੰਮਤ ਨੂੰ ਲੈ ਕੇ ਰੇਲ ਵਿਭਾਗ ਨੇ 11 ਮਾਰਚ ਤੋਂ 27 ਅ੍ਰਪੈਲ ਤੱਕ ਇਹ ਫ਼ੈਸਲਾ ਲਿਆ ਗਿਆ ਕਿ ਨੰਗਲ ਤੱਕ ਆਉਣ ਵਾਲੀਆਂ ਗੱਡੀਆਂ ਪਿਛਲੇ ਸਟੇਸ਼ਨਾਂ 'ਤੇ ਹੀ ਰੋਕ ਦਿੱਤੀਆਂ ਜਾਣਗੀਆਂ। ਇਸ ਬਲਾਕ 'ਚ ਆਉਣ ਵਾਲੀਆਂ ਰੇਲ ਗੱਡੀਆਂ ਨੂੰ ਸਥਾਈ ਰੂਪ 'ਚ ਰੱਦ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਮੀਡੀਆ ਨੂੰ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੁੰਡਿਆਂ ਨਾਲ ਡੇਟਿੰਗ ਕਰਕੇ ਬੁਲਾਉਂਦੀ ਸੀ ਘਰ, ਪਤੀ ਲਈ ਰੱਖਿਆ ਸੀ ਕੋਡਵਰਡ, ਤੀਜੇ ਸ਼ਿਕਾਰ ਵਾਰੀ ਜੋ ਹੋਇਆ...
ਉੱਤਰ ਰੇਲਵੇ ਦੇ ਅੰਬਾਲਾ ਮੰਡਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੰਬਾਲਾ ਕੈਂਟ ਤੋ ਅੰਬ ਅਦੌਰਾ (ਊਨਾ) ਹਿਮਾਚਲ ਨੂੰ ਚੱਲਣ ਵਾਲੀ ਸਵਾਰੀ ਰੇਲਗੱਡੀ ਨੰਬਰ 04593 ਸਪੈਸ਼ਲ ਅਤੇ ਅੰਬਾਲਾ ਕੈਂਟ ਤੋਂ ਨੰਗਲ ਡੈਮ ਤੱਕ ਟਰੇਨ ਨੰਬਰ 04567 ਸਿਰਫ ਭਰਤਗੜ੍ਹ ਰੇਲਵੇ ਸਟੇਸ਼ਨ ਤੱਕ ਚੱਲੇਗੀ। ਇਸ ਦੇ ਨਾਲ ਹੀ 27 ਅਪ੍ਰੈਲ ਤੱਕ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੇਗੀ। ਊਨਾ ਤੋਂ ਸਹਾਰਨਪੁਰ ਵਾਲੀ ਰੇਲ ਗੱਡੀ 27 ਅਪ੍ਰੈਲ ਤੱਕ ਰੂਪਨਗਰ-ਰੋਪੜ ਸਟੇਸ਼ਨ ਤੱਕ ਹੀ ਸੀਮਤ ਰਹੇਗੀ।
ਇਹ ਵੀ ਪੜ੍ਹੋ : PSTET ਦੇ ਚੁੱਕੇ ਉਮੀਦਵਾਰਾਂ ਲਈ ਵੱਡੀ ਖ਼ਬਰ, ਹੁਣ ਮੁੜ ਦੇਣਾ ਪਵੇਗਾ ਪੇਪਰ
ਸਰਹੰਦ ਰੇਲ ਖੰਡ ਦੇ ਸੀ. ਐੱਮ. ਆਈ. ਅਜੇ ਗੋਇਲ ਨੇ ਨੋਟਿਸ ਜਾਰੀ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਰੇਲਵੇ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਾਲੀ ਦੇ ਇਸ਼ਕ ’ਚ ਅੰਨ੍ਹੇ ਪਿਓ ਨੇ ਪਤਨੀ ਨੂੰ ਮਾਰਨ ਦੇ ਚੱਕਰ ’ਚ ਨਹਿਰ ’ਚ ਰੋੜ੍ਹੀ 5 ਸਾਲਾ ਧੀ
NEXT STORY