ਜਲੰਧਰ, 7 ਮਈ (ਖੁਰਾਣਾ)— ਨਗਰ ਨਿਗਮ ਦਾ ਵਿੱਤੀ ਸੰਕਟ ਏਨਾ ਡੂੰਘਾ ਹੋ ਚੁੱਕਾ ਹੈ ਕਿ ਨਿਗਮ ਕੋਲ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਤੱਕ ਦੇਣ ਦੇ ਪੈਸੇ ਨਹੀਂ ਹਨ। ਪੈਸਿਆਂ ਦੀ ਕਮੀ ਕਾਰਨ ਹਰ ਦੂਜੇ ਦਿਨ ਕੂੜਾ ਢੋਣ ਵਾਲੀਆਂ ਦਰਜਨਾਂ ਗੱਡੀਆਂ ਨੂੰ ਡੀਜ਼ਲ ਨਹੀਂ ਮਿਲਦਾ ਅਤੇ ਅੱਜ ਉਸ ਵੇਲੇ ਹੱਦ ਹੀ ਹੋ ਗਈ ਜਦੋਂ ਪੇਮੈਂਟ ਨਾ ਮਿਲਣ ਤੋਂ ਭੜਕੇ ਪ੍ਰਾਈਵੇਟ ਠੇਕੇਦਾਰ ਨੇ ਸ਼ਹਿਰ ਦੀਆਂ 21 ਹਜ਼ਾਰ ਸਟਰੀਟ ਲਾਈਟਾਂ ਨੂੰ ਹੀ ਬੰਦ ਕਰ ਦਿੱਤਾ, ਜਿਸ ਕਾਰਨ ਇਕ ਤਿਹਾਈ ਸ਼ਹਿਰ ਹਨੇਰੇ ਵਿਚ ਡੁੱਬਿਆ ਰਿਹਾ।
ਜ਼ਿਕਰਯੋਗ ਹੈ ਕਿ ਨਿਗਮ ਦੇ ਮਾਡਲ ਟਾਊਨ ਜ਼ੋਨ ਅਤੇ ਲਾਲ ਰਤਨ ਜ਼ੋਨ ਦੇ ਤਹਿਤ ਆਉਂਦੀਆਂ ਸਟਰੀਟ ਲਾਈਟਾਂ ਦੇ ਸੰਚਾਲਨ ਦਾ ਕੰਮ ਪ੍ਰਾਈਵੇਟ ਠੇਕੇਦਾਰ ਸੁਧੀਰ ਕੁਮਾਰ ਦੀ ਫਰਮ ਨੂੰ ਦਿੱਤਾ ਹੋਇਆ ਹੈ। ਹਾਲਾਤ ਇਹ ਹਨ ਕਿ ਪਿਛਲੇ 11 ਮਹੀਨਿਆਂ ਤੋਂ ਸੁਧੀਰ ਕੁਮਾਰ ਨੂੰ ਨਿਗਮ ਤੋਂ ਕੋਈ ਪੇਮੈਂਟ ਹੀ ਨਹੀਂ ਮਿਲੀ ਅਤੇ ਉਸਦਾ 32 ਲੱਖ ਰੁਪਏ ਬਕਾਇਆ ਨਿਗਮ ਵੱਲ ਖੜ੍ਹਾ ਹੈ। ਸ਼ਹਿਰ ਦੀਆਂ ਇਕ ਤਿਹਾਈ ਭਾਵ 21 ਹਜ਼ਾਰ ਸਟਰੀਟ ਲਾਈਟਾਂ ਦੇ ਸੰਚਾਲਨ ਦਾ ਕੰਮ ਸੁਧੀਰ ਕੁਮਾਰ ਦੀ ਫਰਮ ਵਲੋਂ ਕੀਤਾ ਜਾਂਦਾ ਹੈ। ਪੇਮੈਂਟ ਨਾ ਮਿਲਣ ਤੋਂ ਪ੍ਰੇਸ਼ਾਨ ਠੇਕੇਦਾਰ ਸੁਧੀਰ ਕੁਮਾਰ ਨੇ ਅੱਜ ਆਪਣੇ ਅਧੀਨ ਆਉਂਦੀਆਂ ਸਾਰੀਆਂ ਸਟਰੀਟ ਲਾਈਟਾਂ ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਇਕ ਤਿਹਾਈ ਸ਼ਹਿਰ ਹਨੇਰੇ ਵਿਚ ਡੁੱਬਿਆ ਰਿਹਾ। ਇਸ ਕਾਰਨ ਜਿੱਥੇ ਮਾਡਲ ਟਾਊਨ ਅਤੇ ਅਰਬਨ ਅਸਟੇਟ ਜਿਹੇ ਪਾਸ਼ ਇਲਾਕਿਆਂ ਵਿਚ ਕੋਈ ਸਟਰੀਟ ਲਾਈਟ ਨਹੀਂ ਜਗੀ ਤੇ ਹਨੇਰਾ ਛਾਇਆ ਰਿਹਾ, ਉਥੇ ਇਸ ਘਟਨਾ ਦਾ ਸੇਕ ਬਸਤੀਆਂ ਇਲਾਕੇ ਨੂੰ ਵੀ ਲੱਗਾ, ਜਿੱਥੇ ਸਾਰੀਆਂ ਸਟਰੀਟ ਲਾਈਟਾਂ ਬੰਦ ਰਹੀਆਂ। ਇਸ ਕਾਰਨ ਸਕਾਈਲਾਰਕ ਚੌਕ ਦੇ ਆਲੇ-ਦੁਆਲੇ ਦਾ ਇਲਾਕਾ, ਬਸਤੀ ਪੀਰਦਾਦ, ਰਾਜਾ ਗਾਰਡਨ, ਲਾਭ ਸਿੰਘ ਨਗਰ, ਬਸਤੀ ਗੁਜ਼ਾਂ, ਬਸਤੀ ਮਿੱਠੂ ਆਦਿ ਵਿਚ ਹਨੇਰਾ ਛਾਇਆ ਰਿਹਾ।
ਨਾਕੇ ਦੌਰਾਨ ਵਾਹਨਾਂ ਦੇ ਚਲਾਨ ਕੱਟੇ
NEXT STORY