ਮਲੋਟ - ਡੇਰਾ ਸੱਚਾ ਸੌਦਾ ਮੁੱਖੀ ਦੇ ਪੇਸ਼ੀ ਦੌਰਾਨ ਪੰਚਕੂਲਾ 'ਚ ਡੇਰਾ ਸਮਰਥਕਾਂ ਅਤੇ ਪੁਲਸ ਵਿਚਕਾਰ ਹੋਈ ਝੜਪ 'ਚ ਗੰਭੀਰ ਰੂਪ ਤੋਂ ਜ਼ਖਮੀ ਹੋਏ ਮਲੋਟ ਦੇ ਪਿੰਡ ਦਾਨੇਵਾਲਾ ਦੇ 22 ਸਾਲ ਨੌਜਵਾਨ ਗੁਰਦੀਪ ਪੁੱਤਰ ਕ੍ਰਿਸ਼ਨ ਲਾਲ ਨੇ ਬੁੱਧਵਾਰ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ 'ਚ ਦਮ ਤੋੜ ਦਿੱਤਾ। ਪਿੰਡ ਦਾਨੇਵਾਲਾ ਪਹੁੰਚੇ ਮ੍ਰਿਤਕ ਗੁਰਦੀਪ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਡੇਰੇ 'ਚ ਵਿਸ਼ਵਾਸ ਕਰਨ ਵਾਲੇ ਕ੍ਰਿਸ਼ਨ ਕੁਮਾਰ ਦਾ ਇਕਲੌਤਾ ਪੁੱਤਰ ਗੁਰਦੀਪ ਛਾਪਿਆਂਵਾਲੀ ਕਾਲਜ 'ਚ ਇਲੈਕਟ੍ਰੀਕਲ ਦਾ ਡਿਪਲੋਪਾ ਕਰਦਾ ਸੀ।
2 ਭੈਣਾਂ ਦਾ ਇਕਲੌਤਾ ਭਰਾ ਗੁਰਦੀਪ ਡੇਰੇ ਦੀ ਸਾਧ ਸੰਗਤ ਨਾਲ ਪੰਚਕੂਲਾ ਗਿਆ ਹੋਇਆ ਸੀ। ਉਥੇ ਪੁਲਸ ਨਾਲ ਹੋਈ ਡੇਰਾ ਸਮਰਥਕਾਂ ਦੀ ਝੜਪ 'ਚ ਉਸਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ। ਉਸ ਨੂੰ ਜ਼ਖਮੀ ਹਾਲਤ 'ਚ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ 'ਚ ਭੇਜ ਦਿੱਤਾ ਗਿਆ ਸੀ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਕੁੜੀਆਂ ਨੇ ਰਾਤ ਨੂੰ ਹੋਸਟਲ ਤੋਂ ਬਾਹਰ ਜਾਣ ਲਈ ਸ਼ਾਤਰਾਨਾ ਤਰੀਕੇ ਨਾਲ ਦਿੱਤਾ ਇਸ ਘਟਨਾ ਨੂੰ ਅੰਜਾਮ
NEXT STORY