ਚੰਡੀਗੜ੍ਹ : ਚੰਡੀਗੜ੍ਹ 'ਚ ਢਾਈ ਸਾਲਾਂ ਦੌਰਾਨ ਚੰਡੀਗੜ੍ਹ ਪੁਲਸ ਨੇ ਪੋਕਸੋ ਐਕਟ ਤਹਿਤ 225 ਮਾਮਲੇ ਦਰਜ ਕੀਤੇ ਹਨ। 3 ਸਾਲਾਂ ਦੌਰਾਨ ਹਰੇਕ ਸਾਲ ਔਸਤਨ 70 ਤੋਂ 75 ਮਾਸੂਮ ਬੱਚੇ ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਦਾ ਸ਼ਿਕਾਰ ਬਣੇ ਹਨ। ਜ਼ਿਆਦਾਤਰ ਮਾਮਲੇ ਸ਼ਹਿਰ ਦੀਆਂ ਕਾਲੋਨੀਆਂ 'ਚੋਂ ਹਨ ਅਤੇ ਦੋਸ਼ੀ ਪੀੜਤ ਮਾਸੂਮ ਦੇ ਜਾਣਕਾਰ ਜਾਂ ਰਿਸ਼ਤੇਦਾਰ ਹੀ ਹਨ। ਚੰਡੀਗੜ੍ਹ 'ਚ 2017 ਦੇ 8 ਮਹੀਨਿਆਂ ਦੌਰਾਨ ਬਲਾਤਕਾਰ ਦੇ 32 ਮਾਮਲੇ ਦਰਜ ਹੋ ਚੁੱਕੇ ਹਨ, ਜਦੋਂ ਕਿ ਛੇੜਛਾੜ ਦੇ 50 ਅਤੇ ਵਰਗਲਾ ਕੇ ਲਿਜਾਣ ਅਤੇ ਸਰੀਰਕ ਸ਼ੋਸ਼ਣ ਕਰਨ ਦੇ 76 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਅੰਕੜੇ ਚੰਡੀਗੜ੍ਹ ਪੁਲਸ ਦੀ ਵੈੱਬਸਾਈਟ 'ਤੇ ਮੁਹੱਈਆ ਹਨ। ਸਾਲ 2016 ਦੌਰਾਨ ਸ਼ਹਿਰ 'ਚ ਬਲਾਤਕਾਰ ਦੇ 72 ਮਾਮਲੇ ਦਰਜ ਹੋਏ ਹਨ।
ਟ੍ਰਾਈਸਿਟੀ 'ਚ ਪਿਛਲੇ ਸਵਾ 2 ਸਾਲ ਦੌਰਾਨ ਕਰੀਬ 418 ਮਾਮਲੇ ਪੋਕਸੋ ਐਕਟ ਤਹਿਤ ਦਰਜ ਕੀਤੇ ਗਏ ਹਨ। ਸਿਰਫ ਚੰਡੀਗੜ੍ਹ ਪੁਲਸ ਵਲੋਂ ਹੀ ਇਸ ਦੌਰਾਨ 225 ਮਾਮਲੇ ਦਰਜ ਕੀਤੇ ਗਏ। ਪੰਚਕੂਲਾ ਅਤੇ ਮੋਹਾਲੀ 'ਚ ਇਹ ਅੰਕੜਾ 90 ਤੋਂ 95 ਵਿਚਕਾਰ ਹੈ। ਮਾਸੂਮਾਂ ਨਾਲ ਕੀਤੇ ਜਾਣ ਵਾਲੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ 'ਚ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਤੋਂ ਅੱਗੇ ਹਨ।
ਪੁਲਸ ਨੇ ਨੌਜਵਾਨਾਂ ਨੂੰ ਹੈਰੋਇਨ ਵੇਚਣ ਵਾਲੀ ਔਰਤ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
NEXT STORY