ਅੰਮ੍ਰਿਤਸਰ,(ਨੀਰਜ)- ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਤੋਂ ਸੋਨਾ ਜ਼ਬਤ ਕੀਤਾ ਹੈ, ਜਿਸ ਦੀ ਕੀਮਤ 24 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਫਡ਼ਿਆ ਗਿਆ ਯਾਤਰੀ ਸੋਨੇ ਦੀ ਪੱਤਰੀ ਬਣਾ ਕੇ ਉਸ ਨੂੰ ਆਪਣੇ ਬੈਗ ਵਿਚ ਕਾਰਬਨ ਪੇਪਰ ਨਾਲ ਕਵਰ ਕਰ ਕੇ ਲੁਕਾ ਕੇ ਲਿਆ ਰਿਹਾ ਸੀ। ਜਿਵੇਂ ਹੀ ਵਿਭਾਗ ਦਾ ਗਰੀਨ ਚੈਨਲ ਪਾਰ ਕੀਤਾ ਤਾਂ ਉਸ ਨੂੰ ਫਡ਼ ਲਿਆ ਗਿਆ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਫਡ਼ੇ ਗਏ ਯਾਤਰੀ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਹੋਰ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ।
ਪ੍ਰਵਾਸੀ ਲਾੜਿਆਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਪੰਜਾਬੀ ਧੀਆਂ ਚੁੱਪ ਨਾ ਬੈਠਣ
NEXT STORY