ਗੁਰਦਾਸਪੁਰ(ਹਰਮਨ)-ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਚੋਣ ਡਿਊਟੀ ਲਈ ਤਾਇਨਾਤ ਕੀਤੀਆਂ ਪੋਲਿੰਗ ਪਾਰਟੀਆਂ ਜ਼ਿਲ੍ਹੇ ਦੇ 6 ਕੇਂਦਰਾਂ ਤੋਂ ਪੋਲਿੰਗ ਬੂਥਾਂ ਲਈ ਰਵਾਨਾ ਹੋ ਗਈਆਂ ਹਨ। ਦੱਸਣਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਅੰਦਰ 26 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨਾਂ ਦੀ ਕਿਸਮਤ ਦਾ ਫੈਸਲਾ ਸਮੁੱਚੇ ਹਲਕੇ ਦੇ ਕੁੱਲ 16 ਲੱਖ 14 ਹਜ਼ਾਰ 387 ਵੋਟਰ ਕਰਨਗੇ। ਇਨ੍ਹਾਂ ਵੋਟਰਾਂ ਲਈ ਸਮੁੱਚੇ ਹਲਕੇ ਅੰਦਰ 1895 ਪੋਲਿੰਗ ਸਟੇਸ਼ਨ ਬਣਾਏ ਜਾਣਗੇ।
ਕਿਸ ਹਲਕੇ 'ਚ ਹਨ ਕਿੰਨੇ ਪੋਲਿੰਗ ਸਟੇਸ਼ਨ?
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ’ਚ 9 ਵਿਧਾਨ ਸਭਾ ਹਲਕੇ ਆਉਂਦੇ ਹਨ, ਜਿਨ੍ਹਾਂ ’ਚੋਂ 6 ਹਲਕੇ ਗੁਰਦਾਸੁਪਰ ਜ਼ਿਲ੍ਹੇ ਅੰਦਰ ਹਨ, ਜਦੋਂ ਕਿ 3 ਹਲਕੇ ਪਠਾਨਕੋਟ ਜ਼ਿਲੇ ਅਧੀਨ ਆਉਂਦੇ ਹਨ। ਇਨ੍ਹਾਂ ’ਚੋਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿਚ 207, ਦੀਨਾਨਗਰ ’ਚ 29, ਕਾਦੀਆਂ ’ਚ 223, ਬਟਾਲਾ ਵਿਚ 201, ਫਤਿਹਗੜ੍ਹ ਚੂੜੀਆਂ ’ਚ 226 ਅਤੇ ਡੇਰਾ ਬਾਬਾ ਨਾਨਕ ’ਚ 241 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸੇ ਤਰ੍ਹਾਂ ਸੁਜਾਨਪੁਰ ਵਿਧਾਨ ਸਭਾ ਹਲਕੇ ਅੰਦਰ 188 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਜਦੋਂ ਕਿ ਭੋਆ ’ਚ 216, ਪਠਾਨਕੋਟ ’ਚ 164 ਪੋਲਿੰਗ ਸਟੇਸ਼ਨ ਬਣਾਏ ਜਾਣਗੇ।
ਇਹ ਵੀ ਪੜ੍ਹੋ- ਜ਼ਿਲ੍ਹਾ ਮੈਜਿਸਟਰੇਟ ਵੱਲੋਂ 01 ਜੂਨ ਨੂੰ ਵੋਟਾਂ ਵਾਲੇ ਦਿਨ ਕਮਾਈ ਛੁੱਟੀ ਦਾ ਐਲਾਨ
ਕਿਹੜੇ ਅਸੈਂਬਲੀ ਹਲਕੇ 'ਚ ਹਨ ਕਿੰਨੇ ਵੋਟਰ?
9 ਅਸੈਂਬਲੀ ਹਲਕਿਆਂ ਵਾਲੇ ਲੋਕ ਸਭਾ ਹਲਕਾ ਗੁਰਦਾਸਪੁਰ ’ਚ ਕੁੱਲ 16 ਲੱਖ 14 ਹਜ਼ਾਰ 387 ਵੋਟਰ ਹਨ। ਇਨ੍ਹਾਂ ’ਚੋਂ ਅਸੈਂਬਲੀ ਹਲਕਾ ਗੁਰਦਾਸਪੁਰ ਅੰਦਰ 1 ਲੱਖ 72 ਹਜ਼ਾਰ 673 ਵੋਟਰ ਹਨ ਜਦੋਂ ਕਿ ਦੀਨਾਨਗਰ ਅਸੈਂਬਲੀ ਹਲਕੇ ਅੰਦਰ 1 ਲੱਖ 95 ਹਜਾਰ 66 ਵੋਟਰ ਹਨ। ਕਾਦੀਆਂ ਹਲਕੇ ਅੰਦਰ 1 ਲੱਖ 83 ਹਜਾਰ 424, ਬਟਾਲਾ ਹਲਕੇ ਅੰਦਰ 1 ਲੱਖ 89 ਹਜਾਰ 5, ਫਤਿਹਗੜ੍ਹ ਚੂੜੀਆਂ ਹਲਕੇ ਅੰਦਰ 1,75,823 ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਅੰਦਰ 1 ਲੱਖ 96 ਹਜਾਰ 94 ਵੋਟਰ ਹਨ। ਪਠਾਨਕੋਟ ਜ਼ਿਲ੍ਹੇ ਅਧੀਨ ਪੈਂਦੇ ਸੁਜਾਨਪੁਰ ਅਸੈਂਬਲੀ ਹਲਕੇ ਅੰਦਰ 1 ਲੱਖ 68 ਹਜਾਰ 61 ਵੋਟਰ ਹਨ ਜਦੋਂ ਕਿ ਭੋਆ ਅੰਦਰ 1 ਲੱਖ 85 ਹਜਾਰ 44 ਵੋਟਰ ਵੋਟ ਪਾ ਸਕਣਗੇ। ਇਸੇ ਤਰ੍ਹਾਂ ਪਠਾਨਕੋਟ ਵਿਧਾਨ ਸਭਾ ਹਲਕੇ ਅੰਦਰ 1 ਲੱਖ 49 ਹਜਾਰ 97 ਹਨ। ਸਮੁੱਚੇ ਲੋਕ ਸਭਾ ਹਲਕੇ ਅੰਦਰ ਕੁੱਲ ਵੋਟਰਾਂ ਵਿੱਚ 22464 ਸਰਵਿਸ ਵੋਟਰ ਸ਼ਾਮਿਲ ਹਨ ਜਦੋਂ ਕਿ ਜਨਰਲ ਵੋਟਰਾਂ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 8 ਲੱਖ 42 ਹਜਾਰ 73 ਹੈ। ਇਸੇਤਰਾਂ ਮਹਿਲਾ ਵੋਟਰਾਂ ਦੀ ਗਿਣਤੀ 7 ਲੱਖ 49 ਹਜਾਰ 113 ਹੈ ਜਦੋਂ ਕਿ ਥਰਡ ਜੈਂਡਰ ਵੋਟਰਾਂ ਦੀ ਗਿਣਤੀ 37 ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ 16 ਲੱਖ ਤੋਂ ਵਧੇਰੇ ਵੋਟਰ ਚੁਣਨਗੇ ਲੋਕ ਸਭਾ ਮੈਂਬਰ, ਹਰੇਕ ਹਲਕੇ 'ਚ ਬਣੇਗਾ ਗਰੀਨ ਪੋਲਿੰਗ ਬੂਥ
ਗਰਮੀ ਤੋਂ ਬਚਾਉਣ ਲਈ ਰੱਖਿਆ ਜਾ ਰਿਹੈ ਵਿਸ਼ੇਸ਼ ਧਿਆਨ
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਨੇਪਰੇ ਚਾੜਨ ਲਈ ਹਰ ਪੱਖੋਂ ਤਿਆਰੀਆਂ ਮੁਕੰਮਲ ਹਨ ਅਤੇ ਪੋਲਿੰਗ ਸਟਾਫ਼ ਲਈ ਡਿਸਪਰਸਲ ਸੈਂਟਰਾਂ, ਪੋਲਿੰਗ ਸਟੇਸ਼ਨਾਂ ਅਤੇ ਕੁਲੈਕਸ਼ਨ ਕੇਂਦਰਾਂ 'ਤੇ ਵੱਖ-ਵੱਖ ਤਰੀਕਿਆਂ ਰਾਹੀਂ ਪੋਲਿੰਗ ਸਟਾਫ਼ ਨੂੰ ਗਰਮੀ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਕੀਤੇ ਜਾ ਰਹੇ ਹਨ। ਸਟਾਫ ਅਤੇ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ 'ਤੇ ਛਾਂ, ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਵਧੀਆ ਕੁਆਲਿਟੀ ਦੇ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਲੋਕ ਪੂਰੇ ਆਰਾਮ ਨਾਲ ਵੋਟ ਪਾਉਣ ਲਈ ਆ ਸਕਣ। ਹਰ ਪੋਲਿੰਗ ਸਟੇਸ਼ਨ ਉੱਪਰ ਲਈ ਚੋਣ ਅਮਲੇ ਅਤੇ ਵੋਟਰਾਂ ਲਈ ਗਰਮੀ ਤੋਂ ਬਚਾਅ ਲਈ ਪੱਖੇ ਅਤੇ ਕੂਲਰਾਂ ਦੇ ਪ੍ਰਬੰਧ ਕੀਤੇ ਜਾਣਗੇ। ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਉੱਪਰ ਵੋਟਰਾਂ ਲਈ ਠੰਢੀਆਂ ਛਬੀਲਾਂ ਦਾ ਪ੍ਰਬੰਧ ਕੀਤਾ ਜਾਵੇਗਾ। ਪੋਲਿੰਗ ਸਟਾਫ਼ ਲਈ ਵਿਸ਼ੇਸ਼ ਤੌਰ 'ਤੇ ਲੱਸੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੋਲਿੰਗ ਪਾਰਟੀ ਦੇ ਹਰ ਮੈਂਬਰ ਨੂੰ ਹਾਈਜੀਨ ਕਿੱਟ ਵੀ ਦਿੱਤੀ ਜਾਵੇਗੀ। ਹਰ ਪੋਲਿੰਗ ਸਟੇਸ਼ਨ ਉੱਪਰ ਵੋਟਰਾਂ ਦੀ ਸਹਾਇਤਾ ਲਈ ਬੀ.ਐੱਲ.ਓਜ਼ ਅਤੇ ਵਲੰਟੀਅਰ ਵੱਲੋਂ ਵੋਟਰ ਅਸਿਸਟੈਂਟ ਬੂਥ ਸਥਾਪਤ ਕੀਤੇ ਜਾਣਗੇ। ਇਸ ਵਾਰ ਪਿੰਕ, ਗਰੀਨ, ਯੂਥ ਅਤੇ ਪੀ.ਡਬਲਿਊ.ਡੀ. ਪੋਲਿੰਗ ਸਟੇਸ਼ਨ ਵੀ ਸਥਾਪਤ ਕੀਤੇ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1951 ਪੋਲਿੰਗ ਬੂਥਾਂ ਲਈ ਪਾਰਟੀਆਂ ਰਵਾਨਾ, ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ
NEXT STORY