ਬਟਾਲਾ, (ਬੇਰੀ)- ਸਥਾਨਕ ਜਲੰਧਰ ਰੋਡ ਸਥਿਤ ਵੰਡਰ ਹੋਟਲ 'ਚ ਮਨਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸੈਦਪੁਰ ਕਲਾਂ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ 2 ਪੱਤਰਕਾਰਾਂ ਅਤੇ ਇਕ ਰਾਜਨੀਤਿਕ ਆਗੂ 'ਤੇ ਉਸਦੇ ਨਾਲ ਠੱਗੀ ਮਾਰਨ ਦੇ ਕਥਿਤ ਦੋਸ਼ ਲਾਏ ਗਏ।
ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 10 ਮਈ ਨੂੰ ਉਸਦਾ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ, ਜਿਸ ਦੌਰਾਨ ਉਸਦੇ ਨੱਕ 'ਤੇ ਕਾਫੀ ਸੱਟ ਲੱਗ ਗਈ ਸੀ ਅਤੇ ਬਾਅਦ ਵਿਚ ਪਰਿਵਾਰਕ ਮੈਂਬਰਾਂ ਨੇ ਉਸਨੂੰ ਸਿਵਲ ਹਸਪਤਾਲ ਬਟਾਲਾ ਵਿਚ ਇਲਾਜ ਲਈ ਦਾਖਲ ਕਰਵਾਇਆ ਸੀ। ਮਨਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਦੌਰਾਨ 3 ਪੱਤਰਕਾਰ ਅਤੇ ਇਕ ਰਾਜਨੀਤਿਕ ਪਾਰਟੀ ਦਾ ਆਗੂ, ਉਸਦੇ ਕੋਲ ਆਏ ਅਤੇ ਕਹਿਣ ਲੱਗੇ ਕਿ ਉਹ ਉਸਦੀ ਪ੍ਰੈੱਸ ਕਾਨਫਰੰਸ ਕਰਵਾਉਣਗੇ ਅਤੇ ਉਸਦੇ ਵਿਰੁੱਧ ਸਿਵਲ ਹਸਪਤਾਲ ਅਤੇ ਥਾਣੇ ਵਿਚ ਲੱਗੀ ਧਾਰਾ 326 ਨੂੰ ਕੈਂਸਲ ਕਰਵਾਉਣਗੇ ਅਤੇ ਉਸਦੇ ਕੇਸ ਨੂੰ ਹੋਰ ਮਜ਼ਬੂਤ ਕਰ ਕੇ ਵਿਰੋਧੀ ਪਾਰਟੀ ਦੇ ਲੋਕਾਂ ਵਿਰੁੱਧ ਧਾਰਾ 326 ਤਹਿਤ ਪਰਚਾ ਦਰਜ ਕਰਵਾਉਣਗੇ। ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸਦੇ ਲਈ ਪੱਤਰਕਾਰਾਂ ਅਤੇ ਰਾਜਨੀਤਿਕ ਆਗੂ ਨੇ ਉਸ ਕੋਲੋਂ 40 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ ਅਤੇ ਮੈਂ ਇਨ੍ਹਾਂ ਲੋਕਾਂ ਦੇ ਝਾਂਸੇ ਵਿਚ ਆਉਂਦੇ ਹੋਏ ਉਨ੍ਹਾਂ ਨੂੰ 40 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ ਪਰ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਮੇਰਾ ਕੋਈ ਕੰਮ ਨਹੀਂ ਕਰਵਾਇਆ। ਉਪਰੰਤ ਜਦੋਂ ਮੈਂ ਉਨ੍ਹਾਂ ਕੋਲੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਹ ਮੈਨੂੰ ਟਾਲ-ਮਟੋਲ ਕਰਦੇ ਹੋਏ ਧਮਕੀਆਂ ਦੇਣ ਲੱਗ ਪਏ। ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਐੱਸ. ਐੱਸ. ਪੀ. ਨੂੰ ਵੀ ਇਕ ਲਿਖਤੀ ਦਰਖਾਸਤ ਦਿੰਦੇ ਹੋਏ ਆਪਣੇ ਲਈ ਇਨਸਾਫ ਦੀ ਮੰਗ ਕੀਤੀ ਹੈ।
ਬੰਦ ਕੈਂਪਰ ਅਤੇ ਪਾਣੀ ਦੀਆਂ ਬੋਤਲਾਂ ਵੇਚਣ ਵਾਲੀਆਂ ਫੈਕਟਰੀਆਂ ਨਹੀਂ ਚੜ੍ਹੀਆਂ ਸਿਹਤ ਵਿਭਾਗ ਦੇ ਅੜਿੱਕੇ
NEXT STORY