ਗੋਨਿਆਣਾ, (ਜ.ਬ)— ਇਲਾਕੇ 'ਚ ਵੱਖ-ਵੱਖ ਪਿੰਡਾਂ 'ਚ ਜ਼ਹਿਰੀਲੀ ਦਵਾਈ ਪੀਣ ਨਾਲ 1 ਵਿਅਕਤੀ ਸਮੇਤ 2 ਔਰਤਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਨੌਜਵਾਨ ਗੰਭੀਰ ਹਾਲਤ 'ਚ ਹਸਪਤਾਲ ਵਿਖੇ ਇਲਾਜ ਅਧੀਨ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਮਹਿਮਾ ਸਰਜਾ ਦੇ ਬਜ਼ੁਰਗ ਅਜਮੇਰ ਸਿੰਘ (61) ਪੁੱਤਰ ਕਰਨੈਲ ਸਿੰਘ ਵਲੋਂ ਕਿਸੇ ਕਾਰਨ ਹੀ ਆਪਣੇ ਘਰ 'ਚ ਪਈ ਜ਼ਹਿਰੀਲੀ ਦਵਾਈ ਪੀ ਲਈ। ਜਿਵੇਂ ਹੀ ਉਸ ਦੀ ਹਾਲਤ ਨਾਜ਼ੁਕ ਹੋਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਵੀ ਗੋਨਿਆਣਾ ਮੰਡੀ ਦੇ ਉਕਤ ਨਰਸਿੰਗ ਹੋਮ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹੀ ਪਿੰਡ ਕੋਟਲੀ ਦੀ ਵਿਆਹੁਤਾ ਕਰਮਜੀਤ ਕੌਰ (25) ਪਤਨੀ ਬੂਟਾ ਸਿੰਘ ਨੇ ਆਪਣੇ ਸਹੁਰੇ ਘਰ ਵਿਖੇ ਕਿਸੇ ਘਰੇਲੂ ਕਲੇਸ਼ ਕਾਰਨ ਕੋਈ ਜ਼ਹਿਰੀਲੀ ਦਵਾਈ ਪੀ ਲਈ ਸੀ, ਜਿਸ ਨੂੰ ਸਥਾਨਕ ਪ੍ਰਾਈਵੇਟ ਨਰਸਿੰਗ ਹੋਮ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ, ਮ੍ਰਿਤਕਾ ਆਪਣੇ ਪਿਛੇ ਇਕ 8 ਸਾਲਾ ਲੜਕਾ ਛੱਡ ਗਈ ਹੈ। ਇਸ ਤੋਂ ਇਲਾਵਾ ਪਿੰਡ ਨੇਹੀਆਂ ਵਾਲਾ ਦੇ ਨੌਜਵਾਨ ਸੁਖਵੰਤ ਸਿੰਘ (32) ਪੁੱਤਰ ਪਰਤੱਖ ਸਿੰਘ ਨੇ ਵੀ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਵੇਂ ਹੀ ਉਸ ਦੀ ਹਾਲਤ ਗੰਭੀਰ ਹੋਈ ਤਾਂ ਉਸ ਨੂੰ ਨਰਸਿੰਗ ਹੋਮ ਵਿਖੇ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਕਟਰ ਅਨੁਸਾਰ ਨੌਜਵਾਨ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਕਰਮਜੀਤ ਕੌਰ ਵਾਸੀ ਕੋਟਲੀ ਅਤੇ ਅਜਮੇਰ ਸਿੰਘ ਵਾਸੀ ਮਹਿਮਾ ਸਰਜਾ ਦੀ ਮੌਤ ਤੇ ਸੁਖਵੰਤ ਸਿੰਘ ਦੀ ਨਾਜ਼ੁਕ ਹਾਲਤ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਮ੍ਰਿਤਕ ਔਰਤ ਸਮੇਤ ਦੋਵਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਮਾਪਿਆਂ ਦੇ ਇਕਲੌਤੇ ਪੁੱਤ ਨੇ ਕੀਤੀ ਖੁਦਕੁਸ਼ੀ
NEXT STORY