ਮੁਕੇਰੀਆਂ, (ਨਾਗਲਾ)- ਮੁਕੇਰੀਆਂ ਨਜ਼ਦੀਕੀ ਇਕ ਕਸਬੇ 'ਚ ਪੈਂਦੇ ਇਕ ਨਿੱਜੀ ਸਕੂਲ ਅੰਦਰ 5ਵੀਂ ਕਲਾਸ ਦੀ ਬੱਚੀ ਨਾਲ ਸਕੂਲੀ ਵਿਦਿਆਰਥੀਆਂ ਵੱਲੋਂ ਹੀ ਜਬਰ-ਜ਼ਨਾਹ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਲੜਕੀ ਦੀ ਮਾਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਲੜਕੀ ਰੋਜ਼ਾਨਾ ਦੀ ਤਰ੍ਹਾਂ 22 ਫਰਵਰੀ 2020 ਨੂੰ ਸਕੂਲ ਤੋਂ ਲੱਗਭੱਗ ਸ਼ਾਮ 4 ਵਜੇ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਬੇਟੀ ਦਾ ਚਿਹਰਾ ਉੱਤਰਿਆ ਹੋਇਆ ਸੀ ਅਤੇ ਉਸ ਦੀ ਸਕਰਟ 'ਤੇ ਖੂਨ ਦੇ ਧੱਬੇ ਪਏ ਹੋਏ ਸਨ। ਉਸਨੇ ਸੋਚਿਆ ਕਿ ਸ਼ਾਇਦ ਲੜਕੀ ਨੂੰ ਮਹਾਵਾਰੀ ਆਈ ਹੋਈ ਹੈ। ਇਸ ਦੌਰਾਨ ਜਦੋਂ ਉਸ ਨੇ ਕਈ ਦਿਨਾਂ ਬਾਅਦ ਆਪਣੀ ਲੜਕੀ ਦੀ ਛਾਤੀ ਵੇਖੀ ਤਾਂ ਉਸ ਉੱਪਰ ਦੰਦਾਂ ਦੇ ਨਿਸ਼ਾਨ ਸਨ।
ਮੇਰੇ ਵੱਲੋਂ ਵਾਰ-ਵਾਰ ਇਸ ਸਬੰਧ ਵਿਚ ਪੁੱਛਣ 'ਤੇ ਮੇਰੀ ਬੇਟੀ ਨੇ ਦੱਸਿਆ ਕਿ 22 ਫਰਵਰੀ ਨੂੰ ਜਦੋਂ ਉਹ ਸਕੂਲ ਗਈ ਹੋਈ ਸੀ ਤਾਂ ਉਸ ਨੇ ਆਪਣੀ ਸਹੇਲੀ ਕੋਲੋਂ ਸਵੇਰੇ ਲਗਭਗ 7.15 ਵਜੇ ਪਾਣੀ ਲੈ ਕੇ ਪੀਤਾ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਉਸ ਨੇ ਦੱਸਿਆ ਕਿ ਉਸ ਦੀ ਕਲਾਸ ਸਵੇਰੇ 8.30 ਵਜੇ ਸਕੂਲ ਦੀ ਚੌਥੀ ਮੰਜ਼ਿਲ 'ਤੇ ਲੱਗਦੀ ਹੋਣ ਕਾਰਨ ਹੋਰ ਕੋਈ ਵੀ ਕਲਾਸ 'ਚ ਨਹੀਂ ਸੀ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਦੇਖਿਆ ਕਿ ਉਸਦੀ ਕਮੀਜ਼ ਦੇ ਉਪਰਲੇ 2 ਬਟਨ ਖੁੱਲ੍ਹੇ ਹੋਏ ਸਨ ਤੇ ਉਸ ਦੇ ਸਾਹਮਣੇ ਤਿੰਨ ਲੜਕੇ ਖੜ੍ਹੇ ਸਨ। ਜਿਨ੍ਹਾਂ 'ਚੋਂ ਦੋ 12ਵੀਂ ਤੇ ਇਕ 6ਵੀਂ ਕਲਾਸ ਦਾ ਵਿਦਿਆਰਥੀ ਸੀ। ਇਨ੍ਹਾਂ ਤਿੰਨਾਂ ਨੇ ਮੇਰੇ ਨਾਲ ਮਿਲ ਕੇ ਜਬਰ-ਜ਼ਨਾਹ ਕੀਤਾ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਸ ਸਬੰਧ 'ਚ ਮੁਕੇਰੀਆਂ ਪੁਲਸ ਨੇ ਲੜਕੀ ਦੀ ਸਹੇਲੀ ਅਤੇ ਜਬਰ-ਜ਼ਨਾਹ ਕਰਨ ਵਾਲੇ ਉਕਤ ਤਿੰਨਾਂ ਵਿਦਿਆਰਥੀਆਂ ਵਿਰੁੱਧ ਧਾਰਾ 376-ਡੀ, 120- ਬੀ, 506 ਅਤੇ ਪਾਸਕੋ ਐਕਟ 2012 ਅਧੀਨ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦਾ ਅੱਜ ਮੈਡੀਕਲ ਕਰਵਾਇਆ ਗਿਆ ਅਤੇ ਉਸਨੂੰ ਮਾਣਯੋਗ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਸੱਚਾਈ ਕੀ ਹੈ ਇਸਦਾ ਫੈਸਲਾ ਅਦਾਲਤ ਹੀ ਤਹਿ ਕਰੇਗੀ।
ਤਾਲਾਬੰਦੀ ਸਮੇਂ ਦੇ ਬਿਜਲੀ ਬਿੱਲਾਂ ਨੂੰ ਲੈ ਕੇ ‘ਆਪ’ ਵਲੋਂ 11 ਜ਼ਿਲ੍ਹਿਆਂ ’ਚ ਰੋਸ ਪ੍ਰਦਰਸ਼ਨ
NEXT STORY