ਲੁਧਿਆਣਾ (ਸੇਠੀ) : ਡਾਇਰੈਕਟਰੋਟ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ ਵਿਭਾਗ ਨੇ ਇਕ ਵੱਡੀ ਕਾਰਵਾਈ ਕਰਦਿਆਂ ਬੋਗਸ ਬਿਲਿੰਗ ਅਤੇ ਫਰਜ਼ੀ ਫਰਮਾਂ ਦੇ ਇਕ ਨੈੱਟਵਰਕ ਦਾ ਭਾਂਡਾ ਭੰਨ੍ਹਿਆ ਹੈ। ਕਾਰਵਾਈ ਨੂੰ ਸੂਚਨਾ ਦੇ ਆਧਾਰ ’ਤੇ ਅੰਜਾਮ ਦਿੱਤਾ ਗਿਆ। ਕਾਰਵਾਈ ਤਹਿਤ ਲੁਧਿਆਣਾ ਅਤੇ ਅੰਮ੍ਰਿਤਸਰ ’ਚ 5 ਤੋਂ 6 ਵੱਖ-ਵੱਖ ਥਾਵਾਂ ’ਤੇ ਸਰਚ ਕੀਤੀ ਗਈ। ਦੱਸ ਦਿੱਤਾ ਜਾਵੇ ਕਿ ਇਸ ਮਾਮਲੇ ’ਚ ਮੁਲਜ਼ਮ ਵਿਸ਼ਾਲ ਰਾਏ ਦੀ ਸਟੇਟਮੈਂਟ ਲੈ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਭਰੋਸੇਯੋਗ ਵਿਭਾਗੀ ਸੂਤਰਾਂ ਨੇ ਦੱਸਿਆ ਕਿ ਮੋਬਾਇਲ ਫੋਨ ਦੀ ਜਾਅਲੀ ਬਿਲਿੰਗ ‘ਐਕਸਪੋਰਟਰ’ ਵੇਚਦਾ ਸੀ। ਪਤਾ ਇਹ ਵੀ ਲੱਗਾ ਹੈ ਕਿ ਉਕਤ ਮੁਲਜ਼ਮ ਨੇ 15 ਤੋਂ 20 ਫਰਜ਼ੀ ਫਰਮਾਂ ਰਾਹੀਂ 300 ਕਰੋੜ ਤੋਂ ਵੱਧ ਬੋਗਸ ਬਿਲਿੰਗ ਕੀਤੀ ਹੈ।
ਇਹ ਵੀ ਪੜ੍ਹੋ : ਮੈਕਸੀਕੋ ’ਚ ਡਰੱਗ ਸਰਗਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹਿੰਸਾ ’ਚ 29 ਲੋਕਾਂ ਦੀ ਮੌਤ
ਸਰਚ ਦੌਰਾਨ ਪਤਾ ਲੱਗਾ ਕਿ ਅਸਲ ਤੌਰ ’ਤੇ ਫਰਮਾਂ ਮੌਜੂਦ ਨਹੀਂ ਸਨ। ਉਕਤ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਜੀ. ਐੱਸ. ਟੀ. ਨੰਬਰ ਪ੍ਰਾਪਤ ਕਰਦਾ ਸੀ। ਇਸੇ ਕਾਰਵਾਈ ਦੀ ਕੜੀ ਵਿਚ ਇਕ ਹੋਰ ਵਿਅਕਤੀ ’ਤੇ ਸਰਚ ਕੀਤੀ ਗਈ, ਜਿਸ ਵਿਚ 20 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ। ਇਸ ਵਿਚ ਵੀ ਆਮ ਤਰੀਕੇ ਨਾਲ ਹੀ ਮੋਬਾਇਲ ਦੇ ਬੋਗਸ ਬਿਲਿੰਗ ਜ਼ਰੀਏ ਕਰੋੜਾਂ ਰੁਪਏ ਦਾ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਸੀ। ਮੁਲਜ਼ਮ ਵਿਸ਼ਾਲ ਰਾਏ ਆਪਣੇ ਨਿਵਾਸ ਸਥਾਨ ’ਤੇ ਸਥਾਨਕ ਗਿਆਸਪੁਰਾ, ਲੁਧਿਆਣਾ ਵਿਖੇ ਬੈਠ ਕੇ ਹੀ ਆਪਣੀਆਂ 3 ਮੁੱਖ ਫਰਮਾਂ ਅਤੇ ਬਾਕੀ ਲਗਭਗ 15 ਤੋਂ 20 ਫਰਜ਼ੀ ਫਰਮਾਂ ਚਲਾਉਂਦਾ ਸੀ। ਵਿਭਾਗੀ ਸੂਤਰਾਂ ਦਾ ਦਾਅਵਾ ਹੈ ਕਿ ਲਗਭਗ 8-9 ਫਰਮਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਚੁੱਕੀ ਹੈ, ਜਦੋਂਕਿ ਬਾਕੀ ਫਰਮਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਬਜ਼ਬਾਗ ਵਿਖਾ ਕੇ ਮਾਰੀ ਲੱਖਾਂ ਦੀ ਠੱਗੀ, ਪਿਓ-ਪੁੱਤ ਸਣੇ ਤਿੰਨ ਖ਼ਿਲਾਫ਼ ਮੁਕੱਦਮਾ ਦਰਜ
ਮੁਲਜ਼ਮ ਵਿਸ਼ਾਲ ਮਾਸਟਰਮਾਈਂਡ ’ਚੋਂ ਇਕ ਹੈ ਪਰ ਇਸ ਮਾਮਲੇ ’ਚ ਕਈ ਹੋਰ ਮੁਲਜ਼ਮ ਸ਼ਾਮਲ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਜਾਰੀ ਜਾਂਚ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਵਿਭਾਗ ਦੀ ਅਗਲੀ ਕਾਰਵਾਈ ਉਨ੍ਹਾਂ ਐਕਸਪੋਰਟ ਫਰਮਾਂ ’ਤੇ ਹੋ ਸਕਦੀ ਹੈ, ਜਿਨ੍ਹਾਂ ਨੇ ਗਲਤ ਢੰਗ ਨਾਲ ਬਿੱਲ ਪਰਚੇਜ਼ ਕਰ ਕੇ ਆਈ. ਟੀ. ਸੀ. ਪ੍ਰਾਪਤ ਕੀਤਾ ਹੈ।
ਮਾਮਲੇ 'ਚ ਮਹਾਨਗਰ ਦੇ ਇਕ ਐਡਵੋਕੇਟ ਦਾ ਨਾਮ ਆਇਆ ਸਾਹਮਣੇ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਇਕ ਨਾਮੀ ਐਡਵੋਕੇਟ ਦਾ ਨਾਮ ਸਾਹਮਣੇ ਆਇਆ ਹੈ ਅਤੇ ਉਸ ਦੇ ਕਾਰਜ ਸਥਾਨ ’ਤੇ ਵੀ ਇਸ ਮਾਮਲੇ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਸੁਣਨ 'ਚ ਇਹ ਵੀ ਆਇਆ ਹੈ ਕਿ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਐਡਵੋਕੇਟ ’ਤੇ ਦੋਸ਼ ਲਗਾਉਂਦੇ ਹੋਏ ਕਿਹਾਕਿ ਪਿਛਲੇ ਦੋ ਮਹੀਨੇ ਵਿਚ ਐਡਵੋਕੇਟ ਨੇ ਜੀ.ਐੱਸ.ਟੀ. ਵਿਭਾਗ ਦੀ ਇੰਸਪੈਕਸ਼ਨ ਦੇ ਨਾਮ ਉਕਤ ਮੁਲਜ਼ਮ ਤੋਂ ਲੱਖਾਂ ਰੁਪਏ ਲਏ ਹਨ ਜਿਸ ’ਤੇ ਵਿਭਾਗ ਤੋਂ ਪੁੱਛਣ ਦਾ ਯਤਨ ਕੀਤਾ ਗਿਆ ਪਰ ਵਿਭਾਗ ਨੇ ਇਸ ਮਾਮਲੇ ਵਿਚ ਚੱਪ ਸਾਧੀ ਹੋਈ ਹੈ।
DC ਵੱਲੋਂ ਮੁਅੱਤਲ ਕੀਤੇ 495 ਇਮੀਗ੍ਰੇਸ਼ਨ ਕੰਸਲਟੈਂਟ ਤੇ IELTS ਸੈਂਟਰਾਂ ਦੀ ਸੂਚੀ ਜਾਰੀ, ਸੰਚਾਲਕਾਂ ਨੂੰ ਪਈਆਂ ਭਾਜੜਾਂ
NEXT STORY