ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ 26 ਜੂਨ ਨੂੰ ਸ਼ਹੀਦੇ ਆਜਮ ਭਗਤ ਸਿੰਘ ਨਗਰ ਮਾਰਕੀਟ 'ਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਸੰਬੰਧੀ ਰੂਪਨਗਰ ਪੁਲਸ ਵੱਲੋਂ ਇਸ ਹਤਿਆ 'ਚ ਸ਼ਾਮਲ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜੇ ਗਏ ਚਾਰ ਦੋਸ਼ੀਆਂ ਵਿੱਚ ਤਿੰਨ ਸਕੇ ਭਰਾ ਦੱਸੇ ਜਾ ਰਹੇ ਹਨ। ਉਥੇ ਹੀ ਥਾਣਾ ਸਿਟੀ ਰੂਪਨਗਰ ਦੇ ਮੁੱਖ ਅਫਸਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਉਕਤ ਚਾਰੋਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਵੱਲੋਂ ਰਿਮਾਂਡ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਪੁਲਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਪਰ ਕਾਨੂੰਨ ਦਾ ਡਰ ਇਨਾ ਕੂ ਜ਼ਰੂਰ ਹੋਣਾ ਚਾਹੀਦਾ ਕਿ ਕੋਈ ਵੀ ਇਨਸਾਨ ਦੂਜੇ ਇਨਸਾਨ ਦੀ ਜਾਨ ਲੈਣ ਤੋਂ ਪਹਿਲਾ ਸੌ ਵਾਰ ਸੋਚੇ।
ਲੁਧਿਆਣਾ : 11 ਸਾਲਾ ਬੱਚੀ ਨੇ ਸ਼ੱਕੀ ਹਾਲਾਤ 'ਚ ਲਿਆ ਫਾਹਾ
NEXT STORY