ਸੰਗਰੂਰ(ਰੂਪਕ)— ਸੀ. ਆਈ. ਏ. ਬ. ਸ. ਵਾਲਾ ਨੇ ਸਮੇਤ ਪੁਲਸ ਪਾਰਟੀ ਨੇ 01 ਕਿੱਲੋ 300 ਗ੍ਰਾਮ ਅਫੀਮ ਬਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕਰਵਾ ਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਇਕ ਦੀ ਗ੍ਰਿਫਤਾਰੀ ਬਾਕੀ ਹੈ। ਮਨਦੀਪ ਸਿੰਘ ਸਿੱਧੂ ਪੀ. ਪੀ. ਐੱਸ, ਐੱਸ. ਐੱਸ. ਪੀ. ਨੇ ਦੱਸਿਆ ਕਿ ਇੰਸਪੈਕਟਰ ਮਨਧੀਰ ਸਿੰਘ ਇੰਚਾਰਜ ਸੀ. ਆਈ. ਏ. ਬ. ਸ. ਵਾਲਾ ਦੀ ਨਿਗਰਾਨੀ ਹੇਠ ਸ: ਥ: ਅਵਤਾਰ ਸਿੰਘ ਨੇ ਦੋਸ਼ੀਆਨ ਹਰਜੀਤ ਸਿੰਘ ਪੁੱਤਰ ਮੁਕੰਦ ਸਿੰਘ ਪਾਸੋਂ 750 ਗ੍ਰਾਮ ਅਫੀਮ, ਲਵਦੀਪ ਸਿੰਘ ਉਰਫ ਲਵੀ ਪੁੱਤਰ ਕੁਲਦੀਪ ਸਿੰਘ ਪਾਸੋਂ 350 ਗ੍ਰਾਮ ਅਫੀਮ, ਸੁਖਦੀਪ ਸਿੰਘ ਪੁੱਤਰ ਲੇਟ ਸੁਰਜੀਤ ਸਿੰਘ ਅਤੇ ਲੱਛਮਣ ਸਿੰਘ ਪੁੱਤਰ ਭੂਰਾ ਸਿੰਘ ਵਾਸੀਆਨ ਨੱਤ ਥਾਣਾ ਸਦਰ ਧੂਰੀ ਪਾਸੋਂ 100-100 ਗ੍ਰਾਮ ਅਫੀਮ ਬਰਾਮਦ ਕਰਕੇ ਮੁਕੱਦਮਾ ਨੰਬਰ 93 ਮਿਤੀ 19-06-2017 ਅ/ਧ 18/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਸਦਰ ਧੂਰੀ ਦਰਜ ਰਜਿਸਟਰ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਹਰਜੀਤ ਸਿੰਘ ਦੀ ਪੁੱਛਗਿੱਛ ਤੋਂ ਹਰਬੰਸ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਪੂੰਨਾਵਾਲ ਥਾਣਾ ਸਦਰ ਧੂਰੀ ਜ਼ਿਲਾ ਸੰਗਰੂਰ ਨਾਮਜ਼ਦ ਹੋਇਆ ਹੈ, ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਰੇਡਾਂ ਕੀਤੀਆ ਜਾ ਰਹੀਆਂ ਹਨ।
ਆਰਥਿਕ ਤੰਗੀ ਕਾਰਨ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਆਤਮਹੱਤਿਆ
NEXT STORY