ਮਾਨਸਾ, (ਸੰਦੀਪ ਮਿੱਤਲ, ਮਨਜੀਤ)-ਭਾਵੇਂ ਸਰਕਾਰ ਰਸਮੀ ਤੌਰ ’ਤੇ ਗਰਕੀ ਖੂਹੀ ਪੁੱਟਣ ਜਾਂ ਬੋਰਵੈੱਲ ਦੇ ਢੱਕਣ ਬੰਦ ਕਰਨ ਦੇ ਲੱਖ ਆਦੇਸ਼ ਜਾਰੀ ਕਰੇ ਪਰ ਪ੍ਰਸ਼ਾਸਨ ਦੀ ਢਿੱਲ ਕਾਰਨ ਅਜਿਹੀਆਂ ਘਟਨਾਵਾਂ ਅਜੇ ਵੀ ਪੰਜਾਬ ਵਿਚ ਵਾਪਰ ਰਹੀਆਂ ਹਨ। ਅੱਜ ਅਜਿਹੀ ਹੀ ਇਕ ਘਟਨਾ ਪਿੰਡ ਰਿਉਂਦ ਕਲਾਂ ਵਿਖੇ ਲੈਟਰੀਨ ਲਈ ਗਰਕੀ ਖੂਹੀ ਪੁੱਟਦਿਆਂ ਇਕ ਮਜ਼ਦੂਰ ਦੱਬ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਜ਼ਦੂਰ ਗੁਰਚਰਨ ਸਿੰਘ ਚੰਨਾ ਪੁੱਤਰ ਪ੍ਰੇਮ ਸਿੰਘ ਰਾਏ ਸਿੱਖ ਵਾਸੀ ਰਿਓਂਦ ਕਲਾਂ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਦੇ ਘਰ ਗਰਕੀ ਲੈਟਰੀਨ ਦੀ ਖੂਹੀ ਪੁੱਟ ਰਿਹਾ ਸੀ ਤਾਂ ਇਸ ਖੂਹੀ ਤੋਂ ਤਕਰੀਬਨ 10 ਫੁੱਟ ਦੂਰੀ ’ਤੇ ਸਥਿਤ ਪੁਰਾਣੀ ਖੂਹੀ ਫਟ ਗਈ, ਜਿਸ ਕਾਰਨ ਨਵੀਂ ਖੂਹੀ ’ਚ ਮਜ਼ਦੂਰ ਦੱਬ ਗਿਆ। ਪਤਾ ਲੱਗਣ ’ਤੇ ਲੋਕਾਂ ਨੇ ਮਜ਼ਦੂਰ ਨੂੰ ਬਾਹਰ ਕੱਢਣ ਦੇ ਯਤਨ ਅਾਰੰਭ ਕਰ ਦਿੱਤੇ, ਜੇ. ਸੀ. ਬੀ. ਮਸ਼ੀਨ ਰਾਹੀਂ ਨੇਡ਼ੇ ਇਕ ਹੋਰ ਟੋਆ ਪੁੱਟ ਕੇ ਮਜ਼ਦੂਰ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਭਾਵੇਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਐਂਬੂਲੈਂਸ ਵੀ ਤਿਆਰ ਰੱਖੀ ਗਈ ਹੈ ਪਰ ਸਾਰੇ ਰਾਹਤ ਕਾਰਜ ਬਿਨਾਂ ਤਕਨੀਕ ਕੀਤੇ ਜਾਣ ਕਰ ਕੇ ਅਜੇ ਕਾਫੀ ਸਮਾਂ ਹੋਰ ਲੱਗਣ ਦਾ ਅਨੁਮਾਨ ਹੈ।
ਲੋਕਾਂ ਦੇ ਦੱਸਣ ਮੁਤਾਬਿਕ ਇਹ ਘਟਨਾ ਤਕਰੀਬਨ ਢਾਈ-ਤਿੰਨ ਵਜੇ ਦੇ ਕਰੀਬ ਵਾਪਰੀ ਸੀ ਅਤੇ ਖੂਹੀ ਤਕਰੀਬਨ 32 ਫੁੱਟ ਡੂੰਘੀ ਦੱਸੀ ਜਾ ਰਹੀ ਹੈ ਅਤੇ ਹੁਣ ਸ਼ਾਮ ਦੇ 7 ਵਜੇ ਤੱਕ ਸਿਰਫ ਪੰਦਰਾਂ ਤੋਂ ਸੋਲਾਂ ਫੁੱਟ ਡੂੰਘਾ ਤਕਰੀਬਨ 10 ਕੁ ਵਰਗ ਫੁੱਟ ਤੱਕ ਹੀ ਟੋਇਆ ਪੁੱਟਿਆ ਗਿਆ ਹੈ। ਕੰਮ ਦੇ ਹਿਸਾਬ ਨਾਲ ਅਜੇ ਇਸ ਕਾਰਜ ਲਈ 4-5 ਘੰਟੇ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਭਾਵੇਂ ਸਿਹਤ ਵਿਭਾਗ ਆਪਣੀਆਂ ਐਂਬੂਲੈਂਸ ਗੱਡੀਆਂ ਲੈ ਕੇ ਪਹੁੰਚ ਗਿਆ ਪਰ ਲੋਕਾਂ ਵੱਲੋਂ ਆਪਣੇ ਤੌਰ ’ਤੇ ਬਿਨਾਂ ਤਕਨੀਕ ਧਰਤੀ ਹੇਠ ਦੱਬੇ ਹੋਏ ਮਜ਼ਦੂਰ ਨੂੰ ਬਚਾਉਣ ਦੇ ਯਤਨ ਜਾਰੀ ਹਨ। ਸਬ ਡਵੀਜ਼ਨ ਬੁਢਲਾਡਾ ਦੀ ਪੁਲਸ ਪਾਰਟੀ ਡੀ. ਐੱਸ. ਪੀ. ਬੁਢਲਾਡਾ, ਐੱਸ. ਡੀ. ਐੱਮ. ਬੁਢਲਾਡਾ, ਤਹਿਸੀਲਦਾਰ ਬੁਢਲਾਡਾ ਅਤੇ ਐੱਸ. ਐੱਚ. ਓ. ਬੋਹਾ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਹੋਏ ਹਨ। ਪਿੰਡ ਦੇ ਲੋਕਾਂ ਵੱਲੋਂ ਮਜ਼ਦੂਰ ਨੂੰ ਬਾਹਰ ਕੱਢਣ ਦੀ ਕਾਰਵਾਈ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ 'ਚ ਨਿੱਤਰੀਆਂ ਅਬੋਹਰ ਇਲਾਕੇ ਦੀਆਂ ਸੰਗਤਾਂ
NEXT STORY