ਨਵਾਂਸ਼ਹਿਰ, (ਤ੍ਰਿਪਾਠੀ)– ਨਵਾਂਸ਼ਹਿਰ ਜ਼ਿਲ੍ਹੇ ’ਚ ਅੱਜ ਇਕ ਮਹਿਲਾ ਸਮੇਤ 5 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਈ , ਜਿਸ ਨਾਲ ਜ਼ਿਲ੍ਹੇ ’ਚ ਮ੍ਰਿਤਕਾ ਦਾ ਅੰਕੜਾ 100 ਦੇ ਪਾਰ ਪੁੱਜ ਗਿਆ ਹੈ। ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਮੁਕੰਦਪੁਰ ਦੇ 50 ਸਾਲ ਦੇ ਵਿਅਕਤੀ, 65 ਸਾਲ ਦੀ ਔਰਤ ਅਤੇ 70 ਸਾਲ ਦੇ ਵਿਅਕਤੀ ਜਿਹੜੇ ਸ਼ੂਗਰ ਨਾਲ ਪੀੜਤ ਸਨ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਕੋਰੋਨਾ ਨਾਲ ਮੌਤ ਹੋ ਗਈ ਜਦੋਕਿ ਬਲਾਕ ਸੜੋਆ ਦੇ 55 ਸਾਲ ਦੇ ਵਿਅਕਤੀ ਦੀ ਪਟਿਆਲਾ ਅਤੇ ਰਾਹੋਂ ਦੇ 56 ਸਾਲ ਦੇ ਵਿਅਕਤੀ ਦੀ ਨਵਾਂਸ਼ਹਿਰ ਦੇ ਨਿਜੀ ਹਸਪਤਾਲ ਵਿਖੇ ਮੌਤ ਹੋਈ।
ਉਨ੍ਹਾਂ ਦੱਸਿਆ ਜ਼ਿਲੇ ’ਚ ਮ੍ਰਿਤਕਾ ਦਾ ਅੰਕੜਾ 103 ਹੋ ਗਿਆ ਹੈ। ਡਾ. ਗੁਰਦੀਪ ਨੇ ਦੱਸਿਆ ਕਿ ਅੱਜ ਬਲਾਕ ਮੁਕੰਦਪੁਰ ’ਚ 3, ਨਵਾਂਸ਼ਹਿਰ ਅਤੇ ਮੁਜ਼ੱਫਰਪੁਰ ’ਚ 2-2 ਅਤੇ ਸੁੱਜੋ ਅਤੇ ਸੜੋਆ ’ਚ 1-1 ਨਵਾਂ ਮਰੀਜ਼ ਡਿਟੈਕਟ ਹੋਇਆ ਹੈ।
ਜ਼ਿਲੇ ’ਚ ਹੁਣ ਤੱਕ 3341 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 2743 ਰਿਕਵਰ ਹੋ ਚੁੱਕੇ ਹਨ,103 ਦੀ ਮੌਤ ਹੋਈ ਹੈ ਅਤੇ 499 ਐਕਟਿਵ ਮਰੀਜ਼ ਹਨ। ਅੱਜ 910 ਨਵੇਂ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 224 ਹੈੱਲਥ ਵਰਕਰਾਂ ਨੂੰ ਕੋਵਿਡ ਵੈਕਸੀਨ ਦਿੱਤੀ ਗਈ ਹੈ ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ ਵੈਕਸੀਨ ਲੈਣ ਵਾਲੇ ਹੈਲਥ ਵਰਕਰਾਂ ਦੀ ਗਿਣਤੀ 2107 ਹੋ ਗਈ ਹੈ ਜਦੋਂਕਿ 39 ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਗਿਣਤੀ 382 ਹੋ ਗਈ ਹੈ।
ਪੰਜਾਬ ਚੈਪੀਅਨਸ਼ਿੱਪ ਆਲ ਓਵਰ 'ਚੋਂ ਬੁਢਲਾਡਾ ਦੀ ਵੁਸ਼ੂ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ
NEXT STORY