ਗੁਰਦਾਸਪੁਰ, (ਵਿਨੋਦ)- ਡੇਰਾ ਬਾਬਾ ਨਾਨਕ 'ਚ ਆਯੋਜਿਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨਾਂ ਵਿਚ ਸ਼ਾਮਲ ਹੋਣ ਵਾਲੀ ਸੰਗਤ ਦੀਆਂ ਜੇਬਾਂ ਨੂੰ ਸਾਫ ਕਰਨ ਵਾਲੇ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਪੁਲਸ ਨੇ ਲੋਕਾਂ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਇਕ ਵਿਅਕਤੀ ਨਵਤੇਜ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਧਾਮੀਆਂ ਜ਼ਿਲਾ ਹੁਸ਼ਿਆਰਪੁਰ ਆਪਣੇ ਪਿੰਡ ਦੇ ਲੋਕਾਂ ਨਾਲ ਇਸ ਪਵਿੱਤਰ ਮੇਲੇ ਵਿਚ ਚੱਲ ਰਹੇ ਸੰਗ ਨਾਲ ਜਾ ਰਿਹਾ ਸੀ। ਜਦੋਂ ਉਹ ਕਲਾਨੌਰ ਵਿਚ ਫਲ ਵਿਕਰੇਤਾ ਤੋਂ ਫਲ ਖਰੀਦਣ ਲੱਗਾ ਤਾਂ ਉਸਨੇ ਦੇਖਿਆ ਕਿ ਉਸ ਦੀ ਜੇਬ ਵਿਚ ਰੱਖਿਆ ਪਰਸ ਚੋਰੀ ਹੋ ਚੁੱਕਾ ਸੀ। ਪਰਸ ਵਿਚ 12 ਹਜ਼ਾਰ ਰੁਪਏ ਨਕਦ ਰਾਸ਼ੀ ਸਮੇਤ ਆਧਾਰ ਕਾਰਡ, ਪੈਨ ਕਾਰਡ ਤੇ ਡਰਾਈਵਿੰਗ ਲਾਇਸੈਂਸ ਆਦਿ ਸੀ। ਇਸ ਤੋਂ ਬਾਅਦ ਨਵਤੇਜ ਸਿੰਘ ਆਪਣੇ ਸਾਥੀਆਂ ਨਾਲ ਡੇਰਾ ਬਾਬਾ ਨਾਨਕ ਵੱਲ ਜਾ ਰਿਹਾ ਸੀ ਕਿ ਉਸ ਦੇ ਇਕ ਸਾਥੀ ਮਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਨਿਵਾਸੀ ਪਿੰਡ ਧਾਮੀਆਂ ਨੇ ਇਕ ਵਿਅਕਤੀ ਨੂੰ ਕਿਸੇ ਹੋਰ ਵਿਅਕਤੀ ਦੀ ਜੇਬ ਕੱਟਦੇ ਵੇਖਿਆ ਤਾਂ ਮਨਜੀਤ ਸਿੰਘ ਤੇ ਨਵਤੇਜ ਸਿੰਘ ਨੇ ਲੋਕਾਂ ਦੀ ਮਦਦ ਨਾਲ ਉਸ ਜੇਬ ਕੱਟਣ ਵਾਲੇ ਨੂੰ ਫੜ ਲਿਆ, ਜਿਸ ਦੀ ਪਛਾਣ ਡੇਨੀਅਲ ਮਸੀਹ ਪੁੱਤਰ ਡੇਵਿਡ ਮਸੀਹ ਵਾਸੀ ਧਾਰੀਵਾਲ ਵਜੋਂ ਹੋਈ। ਲੋਕਾਂ ਨੇ ਡੇਨੀਅਲ ਮਸੀਹ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਕਲਾਨੌਰ ਪੁਲਸ ਨੇ ਡੇਨੀਅਲ ਤੋਂ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰ ਕੇ ਉਸ ਨਾਲ ਭੋਲਾ ਮਸੀਹ ਪੁੱਤਰ ਦਰਸ਼ਨ ਮਸੀਹ ਵਾਸੀ ਧਾਰੀਵਾਲ, ਰੋਹਿਤ ਪੁੱਤਰ ਪ੍ਰੇਮ ਵਾਸੀ ਧਾਰੀਵਾਲ, ਜੀਨਾ ਪਤਨੀ ਕਸ਼ਮੀਰ ਅਤੇ ਰਾਣੀ ਪਤਨੀ ਇੰਦਰ ਮਸੀਹ ਵਾਸੀ ਪਿੰਡ ਪੱਖੋਕੇ ਨੂੰ ਵੀ ਗ੍ਰਿਫ਼ਤਾਰ ਕਰ ਕੇ ਸਾਰਿਆਂ ਤੋਂ 2 ਮੋਬਾਇਲ, ਪਰਸ 5 (ਖਾਲੀ), ਅਤੇ 1800 ਰੁਪਏ ਨਕਦ ਬਰਾਮਦ ਕੀਤੇ। ਪੁਲਸ ਇਸ ਗਿਰੋਹ ਦੇ ਕੁਝ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਸ਼ੇ ਵਾਲੀਆਂ ਗੋਲੀਆਂ ਤੇ ਸ਼ੀਸ਼ੀਆਂ ਸਣੇ ਕਾਬੂ
NEXT STORY