ਜਲੰਧਰ (ਮ੍ਰਿਦੁਲ)— ਥਾਣਾ ਲਾਂਬੜਾ ਦੀ ਪੁਲਸ ਨੇ ਦਾਤਰ ਅਤੇ ਬੇਸਬੈਟ ਦੇ ਦਮ 'ਤੇ ਲੋਕਾਂ ਨੂੰ ਲੁੱਟਣ ਵਾਲੇ ਗੈਂਗ ਦੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮਾਮਲੇ ਨੂੰ ਲੈ ਕੇ ਮੁਲਜ਼ਮਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜ਼ਿਕਰਯੋਗ ਹੈ ਕਿ ਪੁਲਸ ਦੀ ਰੇਡ ਦੌਰਾਨ ਗੈਂਗ ਦਾ ਇਕ ਮੁਲਜ਼ਮ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ।
ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਕਿਹਾ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਕੁਰਾਲੀ ਦਾ ਰਹਿਣ ਵਾਲਾ ਪਰਗਟ ਸਿੰਘ ਉਰਫ ਸੁੱਖਾ, ਰਸੂਲਪੁਰ ਖੁਰਦ ਦਾ ਬੂਟਾ, ਕੁਰਾਲੀ ਦਾ ਹੀ ਜਸਪ੍ਰੀਤ ਸਿੰਘ ਉਰਫ ਵੀਰੂ, ਮਨਦੀਪ ਸਿੰਘ, ਜਸਕੀਰਤ ਸਿੰਘ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰੇਡ ਪਾਰਟੀ ਤਿਆਰ ਕਰ ਕੇ ਮੁਲਜ਼ਮਾਂ ਨੂੰ ਲਾਂਬੜਾ ਨਹਿਰ ਦੇ ਕੋਲੋਂ ਗ੍ਰਿਫਤਾਰ ਕੀਤਾ। ਮੌਕੇ 'ਤੇ ਖੜ੍ਹਾ ਮੁਲਜ਼ਮ ਪਰਮਜੀਤ ਸਿੰਘ ਉਰਫ ਸੋਨੂੰ ਫਰਾਰ ਹੋ ਗਿਆ। ਉਕਤ ਮੁਲਜ਼ਮਾਂ ਕੋਲੋਂ 150 ਗ੍ਰਾਮ ਨਸ਼ੀਲਾ ਪਾਊਡਰ, 3 ਦਾਤਰ ਅਤੇ ਇਕ ਬੇਸਬੈਟ ਬਰਾਮਦ ਹੋਇਆ ਹੈ। ਪੁੱਛਗਿੱਛ ਵਿਚ ਪਰਗਟ ਸਿੰਘ ਨੇ ਦੱਸਿਆ ਕਿ ਉਹ ਦੋ ਮਹੀਨੇ ਪਹਿਲਾਂ ਹੀ ਲੁੱਟਖੋਹ ਦੇ ਕੇਸ 'ਚ ਜ਼ਮਾਨਤ 'ਤੇ ਬਾਹਰ ਆਇਆ ਹੈ। ਜੇਲ ਤੋਂ ਬਾਹਰ ਆਉਂਦੇ ਹੀ ਉਸ ਨੇ ਨਵਾਂ ਗੈਂਗ ਬਣਾ ਲਿਆ ਸੀ।
ਉਨ੍ਹਾਂ ਦੱਸਿਆ ਕਿ ਉਹ 27 ਅਪ੍ਰੈਲ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਭੱਜ ਗਏ ਸਨ। ਐੱਸ. ਐੱਚ. ਓ. ਨੇ ਦੱਸਿਆ ਕਿ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਪਰਗਟ 'ਤੇ ਕੁਲ 9 ਕੇਸ, ਦਵਿੰਦਰ 'ਤੇ 4, ਜਸਪ੍ਰੀਤ ਸਿੰਘ 'ਤੇ 3, ਪਰਮਜੀਤ 'ਤੇ 3 ਅਤੇ ਜਸਕੀਰਤ ਸਿੰਘ 'ਤੇ 2, ਬੂਟਾ ਰਾਮ 'ਤੇ 2, ਸੰਦੀਪ ਸਿੰਘ 'ਤੇ 1, ਨਿੱਝਰ 'ਤੇ 1 ਕੇਸ ਦਰਜ ਹਨ। ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਲਿਆ ਹੈ।
ਵਿਧਾਇਕ ਗੁਰਕੀਰਤ ਨੇ ਖੇਡ ਸਟੇਡੀਅਮ ਦੇ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ
NEXT STORY