ਚੰਡੀਗੜ੍ਹ - ਡੇਅਰੀ, ਬਾਗਬਾਨੀ ਦੇ 6 ਵਿਗਿਆਨਕਾਂ ਨੂੰ ਉਨਤ ਭਾਰਤ ਸੇਵਾ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਐਵਾਰਡ ਦਾ ਐਲਾਨ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁਰਜਰ ਨੇ ਕੀਤਾ। ਖੇਤੀ ਵਿਗਿਆਨਕਾਂ 'ਚ ਡਾ. ਆਰਜਵ ਸ਼ਰਮਾ ਨਿਰਦੇਸ਼ਕ ਐੱਨ. ਬੀ. ਜੀ. ਏ. ਆਰ. ਕਰਨਾਲ, ਡਾਕਟਰ ਬੀ. ਪੀ. ਸ਼ਰਮਾ ਮਸ਼ਰੂਮ ਸੰਸਥਾਨ ਸੋਲਨ, ਡਾ. ਹਰੀ ਰਾਮ ਗੁਪਤਾ ਦੁਗਧ, ਐੱਨ. ਡੀ. ਆਰ. ਆਈ. ਤੇ ਡਾਕਟਰ ਨੀਰਜ ਕੁਲਸ਼੍ਰੇਸਠ ਗੰਨਾ ਪ੍ਰਜਣਨ ਸੰਸਥਾ ਕਰਨਾਲ, ਡਾਕਟਰ ਸਤਿੰਦਰ ਯਾਦਵ ਹਰਿਆਣਾ ਬਾਗਬਾਨੀ ਵਿਭਾਗ ਇੰਡੋ-ਇਸਰਾਈਲ ਪ੍ਰਾਜੈਕਟ ਹੈੱਡ ਘਰੌਂਡਾ ਆਦਿ ਸ਼ਾਮਲ ਹਨ।
ਮੰਗਲਵਾਰ ਨੂੰ ਇਥੇ ਹੋਈ ਪ੍ਰੈੱਸ ਕਾਨਫਰੰਸ ਵਿਚ ਇਹ ਸਾਰੇ ਵਿਗਿਆਨਕ ਆਈ. ਜੀ. ਰੇਂਜ ਕਰਨਾਲ ਸੁਭਾਸ਼ ਯਾਦਵ ਆਈ. ਪੀ. ਐੱਸ. ਤੇ ਸੰਸਥਾ ਦੇ ਕੌਮੀ ਪ੍ਰਧਾਨ ਭਾਰਤ ਪ੍ਰੇਮ ਨਾਲ ਮੌਜੂਦ ਸਨ। ਇਸੇ ਤਰ੍ਹਾਂ ਹਰਿਆਣਾ ਦੇ ਐੱਚ. ਐੱਸ. ਆਈ. ਆਈ. ਡੀ. ਸੀ. ਦੇ ਐੱਮ. ਡੀ. ਆਈ. ਏ. ਐੱਸ. ਰਾਜਸ਼ੇਖਰ, ਬੀ. ਬੀ. ਐੱਮ. ਬੀ. ਦੇ ਚੇਅਰਮੈਨ ਇੰਜੀਨੀਅਰ ਡਾ. ਡੀ. ਕੇ. ਸ਼ਰਮਾ ਸਿੰਚਾਈ, ਵਿਭਾਗ ਦੇ ਐੱਸ. ਈ. ਸੰਜੀਵ ਰਾਠੀ, ਏ. ਜੀ. ਐੱਮ. ਵਿਨੀਤ ਭਾਟੀਆ ਤੇ ਵਕੀਲ ਜਨਰਲ ਪੰਜਾਬ ਅਤੁਲ ਨੰਦਾ, ਦਿੱਲੀ ਹਾਈਕੋਰਟ ਦੇ ਰਿਟਾਇਰਡ ਜਸਟਿਸ ਕੈਲਾਸ਼ ਗੰਭੀਰ, ਪ੍ਰੋਫੈਸਰ ਡਾ. ਐੱਸ. ਪੀ. ਸਿੰਘ ਵਾਈਸ ਚਾਂਸਲਰ ਲਖਨਊ ਯੂਨੀਵਰਸਿਟੀ ਉੱਤਰ ਪ੍ਰਦੇਸ਼ ਤੇ ਸੀਨੀਅਰ ਵਕੀਲ ਪੰਜਾਬ ਤੇ ਹਰਿਆਣਾ ਹਾਈਕੋਰਟ ਸੰਜੀਵ ਮਨਰਾਏ ਨੂੰ ਵੀ ਐਵਾਰਡ ਦਿੱਤਾ ਜਾਵੇਗਾ।
ਖੇਡ ਵਿਭਾਗ ਦੇ ਸਵਦੇਸ਼ ਚੋਪੜਾ ਖੇਡ ਸੰਸਥਾਨ ਦੀ ਨੇਹਾ ਮਲਿਕ ਤੇ ਸੁਚਿਤਾ ਨਾਥ ਕ੍ਰਿਕਟ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸੰਸਥਾ ਦੇ ਕੌਮੀ ਪ੍ਰਧਾਨ ਭਾਰਤ ਪ੍ਰੇਮ ਨੇ ਦੱਸਿਆ ਕਿ ਉਨਤ ਭਾਰਤ ਸੇਵਾ ਸ਼੍ਰੀ ਐਵਾਰਡ ਦਾ ਆਯੋਜਨ 17 ਅਗਸਤ ਨੂੰ ਦਿੱਲੀ ਵਿਚ ਹੋਵੇਗਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਹਰਿਆਣਾ ਦੇ ਆਈ. ਜੀ. ਰੇਂਜ ਕਰਨਾਲ ਸੁਭਾਸ਼ ਯਾਦਵ ਆਈ. ਪੀ. ਐੱਸ., ਸੀਨੀਅਰ ਪੱਤਰਕਾਰ ਕੇ. ਵੀ. ਪੰਡਤ, ਰੋਹਿਤ ਅਵਸਥੀ, ਸੰਸਦ ਮੈਂਬਰ ਤੇ ਰਾਜਸਥਾਨ ਦੇ ਕਈ ਮੰਤਰੀ ਵੀ ਹਿੱਸਾ ਲੈਣਗੇ।
ਬਸਪਾ ਵਰਕਰਾਂ ਦਾ ਕੈਪਟਨ ਸਰਕਾਰ ਵਿਰੁੱਧ ਫੁੱਟਿਆ ਗੁੱਸਾ
NEXT STORY