ਗੁਰਦਾਸਪੁਰ, (ਵਿਨੋਦ)- ਦਾਜ ਕਾਰਨ ਇਕ ਨਵ-ਵਿਆਹੁਤਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰੇ ਨੂੰ ਲਗਭਗ 14 ਸਾਲਾ ਦੀ ਲੜਾਈ ਤੋਂ ਬਾਅਦ 8-8 ਸਾਲ ਦੀ ਸਜ਼ਾ ਸੁਣਾਈ। ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਵੱਲੋਂ ਸੁਣਾਏ ਫੈਸਲੇ ਵਿਚ ਮ੍ਰਿਤਕਾ ਕੰਵਲਜੀਤ ਕੌਰ ਦੇ ਪਿਤਾ ਨੇ 2 ਅਗਸਤ 2004 ਨੂੰ ਬਟਾਲਾ ਪੁਲਸ ਲਾਈਨ ਪੁਲਸ ਸਟੇਸ਼ਨ ਵਿਚ ਬਿਆਨ ਦਿੱਤਾ ਸੀ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ ਇਕ ਸਾਲ ਤਿੰਨ ਮਹੀਨੇ ਪਹਿਲਾਂ ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ ਬਟਾਲਾ ਨਾਲ ਕੀਤਾ ਸੀ। ਵਿਆਹ ਸਮੇਂ ਆਪਣੀ ਹੈਸੀਅਤ ਤੋਂ ਜ਼ਿਆਦਾ ਦਾਜ ਦਿੱਤਾ ਸੀ ਪਰ ਕੰਵਲਜੀਤ ਕੌਰ ਦਾ ਪਤੀ ਭੁਪਿੰਦਰ ਸਿੰਘ, ਸਹੁਰਾ ਬਲਵਿੰਦਰ ਸਿੰਘ ਤੇ ਸੱਸ ਕੰਵਲਜੀਤ ਕੌਰ ਕਾਰ ਦੀ ਮੰਗ ਨੂੰ ਲੈ ਕੇ ਮੇਰੀ ਲੜਕੀ ਕੰਵਲਜੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਅਤੇ ਇਸ ਸਬੰਧੀ ਕੰਵਲਜੀਤ ਕੌਰ ਸਮੇਂ-ਸਮੇਂ 'ਤੇ ਸਾਨੂੰ ਸੂਚਿਤ ਕਰਦੀ ਰਹਿੰਦੀ ਸੀ। ਇਸ ਸਬੰਧੀ ਮੈਂ ਅਤੇ ਮੇਰੇ ਰਿਸ਼ਤੇਦਾਰਾਂ ਨੇ ਕਈ ਵਾਰ ਆਪਣੀ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਕਿਹਾ ਸੀ ਕਿ ਅਸੀਂ ਇਹ ਮੰਗ ਪੂਰੀ ਨਹੀਂ ਕਰ ਸਕਦੇ ਪਰ ਉਸ ਦੇ ਬਾਵਜੂਦ ਕੰਵਲਜੀਤ ਨੂੰ ਪ੍ਰੇਸ਼ਾਨ ਕਰਨਾ ਜਾਰੀ ਰਿਹਾ ਤੇ ਇਸ ਕਾਰਨ ਉਸ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਸੀ, ਜਿਸ ਸਬੰਧੀ 2 ਅਪ੍ਰੈਲ 2004 ਨੂੰ ਦੋਸ਼ੀਆਂ ਵਿਰੁੱਧ ਧਾਰਾ 304 ਬੀ ਅਤੇ 34 ਆਈ. ਪੀ. ਸੀ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧੀ ਅੱਜ ਅਦਾਲਤ ਨੇ ਗਵਾਹਾਂ ਤੇ ਸਬੂਤਾਂ ਦੇ ਆਧਾਰ 'ਤੇ ਪਤੀ ਭੁਪਿੰਦਰ ਸਿੰਘ, ਸਹੁਰਾ ਬਲਵਿੰਦਰ ਸਿੰਘ ਅਤੇ ਸੱਸ ਕੰਵਲਜੀਤ ਕੌਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 8-8 ਸਾਲ ਦੀ ਸਜ਼ਾ ਸੁਣਾਈ।
ਸੁਪਰ ਮਾਰਕੀਟ ਦੇ ਬਾਹਰ ਗੇਟ ਲਾਉਣ ਦੇ ਮਾਮਲੇ ਨੇ ਫੜਿਆ ਤੂਲ
NEXT STORY