ਪੱਟੀ, (ਪਾਠਕ, ਸੌਰਭ)- ਲੋਕਾਂ ਨੂੰ ਏ. ਟੀ. ਐੱਮ. 'ਚੋਂ ਪੈਸੇ ਕਢਵਾ ਕੇ ਦੇਣ ਦੇ ਬਹਾਨੇ ਠੱਗੀ ਮਾਰਨ ਵਾਲੇ ਇਕ ਲੜਕੇ ਨੂੰ ਲੋਕਾਂ ਨੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਤਰਨਤਾਰਨ ਰੋਡ ਪੱਟੀ ਦੇ ਬਾਹਰੋਂ ਕਾਬੂ ਕਰ ਕੇ ਪੁਲਸ ਦੇ ਹਵਾਲੇ ਕੀਤਾ ਹੈ, ਜਿਸ ਦੀ ਸ਼ਨਾਖਤ ਸਾਜਨ ਪੁੱਤਰ ਲੇਟ ਸੁਰਿੰਦਰਪਾਲ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਾਹਮਣੀ ਵਾਲਾ ਨੇ ਦੱਸਿਆ ਕਿ ਬੀਤੇ ਦਿਨ ਉਹ ਸਟੇਟ ਬੈਂਕ ਆਫ ਇੰਡੀਆ ਪੱਟੀ ਤਰਨਤਾਰਨ ਰੋਡ ਦੀ ਬ੍ਰਾਂਚ ਵਿਚ ਗਿਆ ਅਤੇ ਮਸ਼ੀਨ 'ਚੋਂ ਪੈਸੇ ਕਢਵਾਉਣ ਲੱਗਾਂ ਤਾਂ ਇਕ ਨੌਜਵਾਨ ਪਹਿਲਾਂ ਹੀ ਉਥੇ ਖੜ੍ਹਾ ਸੀ। ਜਦੋਂ ਮਸ਼ੀਨ 'ਚੋਂ ਪੈਸੇ ਨਾ ਨਿਕਲੇ ਤਾਂ ਉਕਤ ਨੌਜਵਾਨ ਨੇ ਕਿਹਾ ਕਿ ਲਿਆਓ ਦੂਸਰੀ ਮਸ਼ੀਨ 'ਚੋਂ ਪੈਸੇ ਕਢਵਾ ਦਿੰਦਾ ਹਾਂ, ਜਿਸ 'ਤੇ ਇਸ ਨੇ ਉਸ ਮਸ਼ੀਨ 'ਚ ਕਾਰਡ ਲਾ ਦਿੱਤਾ ਅਤੇ ਨਾਲ ਹੀ ਕਹਿ ਦਿੱਤਾ ਕਿ ਮਸ਼ੀਨ ਨਹੀਂ ਚੱਲਦੀ ਅਤੇ ਉਹ ਫਿਰ ਪਹਿਲੀ ਮਸ਼ੀਨ 'ਚ ਹੀ ਪੈਸੇ ਕਢਵਾਉਣ ਲੱਗਾ। ਉਸ ਨੇ ਇਸ ਨੇ ਖਾਤੇ ਦਾ ਪਾਸਵਰਡ ਵੇਖ ਲਿਆ ਅਤੇ ਪਹਿਲੀ ਮਸ਼ੀਨ ਜੋ ਕੈਂਸਲ ਨਹੀਂ ਕੀਤੀ ਸੀ, ਉਸ ਵਿਚ ਨੰਬਰ ਭਰ ਕੇ ਇਸ ਨੇ ਖਾਤੇ 'ਚੋਂ 10 ਹਜ਼ਾਰ ਰੁਪਏ ਕਢਵਾ ਲਏ ਅਤੇ ਚਲਾ ਗਿਆ, ਜਿਸ ਬਾਰੇ ਉਸ ਨੂੰ ਬਾਅਦ ਵਿਚ ਪਤਾ ਲੱਗਾ। ਜਦੋਂ ਉਹ ਅੱਜ ਬੈਂਕ ਵਿਚ ਆਇਆ ਤਾਂ ਉਕਤ ਨੌਜਵਾਨ ਫਿਰ ਬੈਂਕ ਵਿਚ ਖੜ੍ਹਾ ਸੀ। ਉਸ ਵੱਲੋਂ ਰੌਲਾ ਪਾਉਣ 'ਤੇ ਉਸ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਦਰੱਖ਼ਤਾਂ ਨੂੰ ਬਚਾਉਣ ਲਈ ਪੇਂਟਿੰਗ ਨੂੰ ਬਣਾਇਆ ਹਥਿਆਰ
NEXT STORY