ਰੂਪਨਗਰ (ਕੈਲਾਸ਼)- ਰੂਪਨਗਰ ਵਿਖੇ ਹਸਪਤਾਲ ਚੌਕ ’ਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਇਕ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਦੇ ਨਾਲ ਟਕੱਰ ਮਾਰ ਦਿੱਤੀ ਪਰ ਮੋਟਰਸਾਈਕਲ ਸਵਾਰ ਦਾ ਵਾਲ-ਵਾਲ ਬਚਾਅ ਹੋ ਗਿਆ। ਸੂਤਰਾਂ ਅਨੁਸਾਰ ਕਾਰ ਚਾਲਕ ਸ਼ਰਾਬੀ ਹਾਲਤ ’ਚ ਸੀ ਜਿਸ ਨੂੰ ਲੈ ਕੇ ਮੋਟਰਸਾਈਕਲ ਸਵਾਰ ਨੇ ਉਸ ਦੀ ਕਾਰ ’ਚ ਪਈ ਖੁੱਲ੍ਹੀ ਸ਼ਰਾਬ ਦੀ ਬੋਤਲ, ਪਾਣੀ ਦੀ ਬੋਤਲ ਅਤੇ ਇਕ ਪਲੇਟ ’ਚ ਰੱਖਿਆ ਫਰੂਟ ਕਾਰ ਦੀ ਸੀਟ ਤੋਂ ਚੁੱਕ ਕੇ ਕਾਰ ਦੀ ਛੱਤ ’ਤੇ ਰੱਖ ਦਿੱਤਾ ਜਿਸ ਨੂੰ ਵੇਖਦੇ ਹੋਏ ਉੱਥੇ ਭੀੜ ਇਕੱਠੀ ਹੋ ਗਈ। ਇਸ ਤੋਂ ਇਲਾਵਾ ਗੁੱਸਾਏ ਮੋਟਰਸਾਈਕਲ ਸਵਾਰ ਨੇ ਕਾਰ ਦੀ ਚਾਬੀ ਵੀ ਕੱਢ ਵਈ ਅਤੇ ਇਸ ਤੋਂ ਬਾਅਦ ਕਾਰ ਚਾਲਕ ਜਦ ਬਾਹਰ ਆਇਆ ਤਾਂ ਉਹ ਨਸ਼ੇ ਦੀ ਹਾਲਤ ’ਚ ਸੀ, ਨਾ ਤਾਂ ਉਹ ਬੋਲ ਪਾ ਰਿਹਾ ਸੀ ਅਤੇ ਚੱਲਣ ਵੇਲੇ ਵੀ ਉਸ ਦੇ ਪੈਰ ਡਗਮਗਾ ਰਹੇ ਸਨ।
ਇਹ ਵੀ ਪੜ੍ਹੋ-ਨਿੱਜੀ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ
ਵੇਖਣ ’ਚ ਆਇਆ ਕਿ ਉਕਤ ਕਾਰ ਚਾਲਕ ਸੜਕ ’ਤੇ ਚੱਲਣ ਵੇਲੇ ਡਿਗ ਗਿਆ ਅਤੇ ਉਹ ਉੱਠਣ ’ਚ ਵੀ ਮੁਸ਼ਕਿਲ ਮਹਿਸੂਸ ਕਰ ਰਿਹਾ ਸੀ । ਇਸ ਮੌਕੇ ਇਕੱਠੀ ਹੋਈ ਭੀੜ ਨੇ ਕਈ ਵੀਡੀਓ ਬਣਾ ਕੇ ਵਾਇਰਲ ਵੀ ਕਰ ਦਿੱਤੀਆਂ। ਲੋਕਾਂ ਨੇ ਕਿਹਾ ਕਿ ਇਕ ਪਾਸੇ ਤਾਂ ਡਰਿੱਕ ਐਂਡ ਡਰਾਈਵ ’ਤੇ ਸਖਤ ਪਾਬੰਦੀ ਹੈ ਪਰ ਕੁਝ ਲੋਕ ਦਿਨ ’ਚ ਹੀ ਸ਼ਰਾਬੀ ਹੋ ਕੇ ਗੱਡੀਆਂ ਚਲਾਉਂਦੇ ਵੇਖੇ ਜਾਂਦੀ ਹਨ। ਉਕਤ ਘਟਨਾ ਤੋਂ ਬਾਅਦ ਇਕ ਸਮਾਜ ਸੇਵੀ ਉਕਤ ਕਾਰ ਚਾਲਕ ਨੂੰ ਉਸ ਦੇ ਘਰ ਛੱਡਣ ਲਈ ਉੱਥੋ ਕਾਰ ਚਲਾ ਕੇ ਲੈ ਗਿਆ। ਇਸ ਤੋਂ ਇਲਾਵਾ ਕਾਰ ਦੇ ਚਾਰੋਂ ਪਾਸੇ ਕਾਲੀ ਸਕਰੀਨ ਵੀ ਲੱਗੀ ਹੋਈ ਸੀ ਜੋ ਕਿ ਖੁੱਲ੍ਹੇਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਮੰਨੀ ਜਾ ਰਹੀ ਸੀ।
ਇਹ ਵੀ ਪੜ੍ਹੋ- ਨਵਾਂਸ਼ਹਿਰ ਵਿਖੇ ਕਾਰ ਤੇ ਸਕੂਟਰੀ ਦੀ ਭਿਆਨਕ ਟੱਕਰ, ਨਨਾਣ ਦੀ ਮੌਤ, ਭਾਬੀ ਗੰਭੀਰ ਜ਼ਖ਼ਮੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਅਦਾਲਤ ਦੇ ਹੁਕਮਾਂ ਦੀ ਉਲੰਘਣਾ: ਝਗੜੇ ਦੇ ਮਾਮਲੇ ’ਚ ਪੁਲਸ ਕਾਰਵਾਈ ਦੇ ਚੱਕਰ ’ਚ ਪਾਉਂਦੇ ਹਨ ਸਰਕਾਰੀ ਡਾਕਟਰ
NEXT STORY