ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਨੇੜਲੇ ਪਿੰਡ ਥੱਪਲ ਵਿਖੇ ਇਕ ਛੰਨ ਨੂੰ ਅਚਾਨਕ ਅੱਗ ਲੱਗਣ ਕਾਰਨ ਛੰਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਥੱਪਲ ਵਾਸੀ ਰਾਧੇ ਸ਼ਾਮ ਪੁੱਤਰ ਲਛਮਣ ਦਾਸ ਦੇ ਘਰ ਵਿਚ ਬਣੀ ਛੰਨ ਨੂੰ ਅੱਜ ਅਚਾਨਕ ਅੱਗ ਲੱਗ ਗਈ, ਜਿਸ 'ਤੇ ਲੋਕਾਂ ਦੀ ਮਦਦ ਨਾਲ ਕਾਬੂ ਪਾਇਆ ਗਿਆ ਪਰ ਇਸ ਅੱਗ ਨਾਲ ਉਕਤ ਵਿਅਕਤੀ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਛੰਨ ਵਿਚ ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਦੋ ਡਰੰਮ ਦਾਣੇ, ਹੋਰ ਕੀਮਤੀ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਜ਼ਿਕਰਯੋਗ ਹੈ ਕਿ ਰਾਧੇ ਸ਼ਾਮ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਮਜ਼ਦੂਰੀ ਕਰਦਾ ਹੈ। ਇਸ ਮੌਕੇ ਸਰਪੰਚ ਰਾਜਦੀਪ, ਸਰਪੰਚ ਅਮਰੀਕ ਸਿੰਘ ਸਹੋਤਾ, ਪੰਚ ਅਵਤਾਰ ਸਿੰਘ, ਪੰਚ ਸਤਦੇਵ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਰਾਮ ਸਰੂਪ ਫੌਜੀ ਆਦਿ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ।
ਚੋਰ ਗਿਰੋਹ ਦੇ 2 ਮੈਂਬਰ ਕਾਬੂ
NEXT STORY