ਜਲੰਧਰ (ਸੁਨੀਲ ਮਹਾਜਨ)- ਪੰਜਾਬ 'ਚ ਪਤੰਗਬਾਜ਼ੀ ਲਈ ਲੋਕ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਚਾਈਨਾ ਡੋਰ ਵਰਤਣ ਤੋਂ ਗੁਰੇਜ਼ ਨਹੀਂ ਕਰ ਰਹੇ। ਭਾਵੇਂ ਕਿ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਇਸ ਦੇ ਬਾਵਜੂਦ ਵੀ ਲੋਕ ਪੈਸੇ ਦੇ ਲਾਲਚ 'ਚ ਇਸ ਕਾਤਲ ਡੋਰ ਨੂੰ ਵੇਚਣ ਤੋਂ ਪਿੱਛੇ ਨਹੀਂ ਹਟ ਰਹੇ।
ਤਾਜ਼ਾ ਮਾਮਲਾ ਜਲੰਧਰ ਜ਼ਿਲ੍ਹੇ ਦੇ ਪਿੰਡ ਅਪਰਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਵਿਅਕਤੀ ਕੁਲਚੇ ਵੇਚਣ ਦੀ ਆੜ 'ਚ ਚਾਈਨਾ ਡੋਰ ਵੇਚਣ ਦਾ ਕੰਮ ਕਰ ਰਿਹਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਅਪਰਾ ਸਬ-ਇੰਸਪੈਕਟਰ ਸਾਹਿਬ ਮੀਤ ਸਿੰਘ ਨੇ ਦੱਸਿਆ ਕਿ ਖੂਨੀ ਚਾਈਨਾ ਡੋਰ ਖਿਲਾਫ਼ ਕੀਤੇ ਸਰਚ ਆਪਰੇਸ਼ਨ ਦੌਰਾਨ ਉਨ੍ਹਾਂ ਨੇ ਇੱਕ ਰਾਮੂ ਨਾਂ ਦੇ ਵਿਅਕਤੀ ਨੂੰ ਚਾਈਨਾ ਡੋਰ ਦੇ ਦਰਜਣ ਦੇ ਕਰੀਬ ਗੱਟੂਆਂ ਸਣੇ ਕਾਬੂ ਕੀਤਾ, ਜੋ ਅਪਰਾ ਵਿਖੇ ਕੁਲਚੇ ਵੇਚਣ ਦੀ ਆੜ ਚਾਈਨਾ ਡੋਰ ਵੇਚ ਕਿ ਆਪਣਾ ਗੋਰਖ ਧੰਦਾ ਚਲਾ ਰਿਹਾ ਸੀ ਮੋਟੇ ਰੁਪਏ ਕਮਾ ਰਿਹਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਵੀ ਪਤਾ ਲੱਗਾ ਕਿ ਵਿਅਕਤੀ ਖੂਨੀ ਡੋਰ ਦੀ ਸਪਲਾਈ ਵੀ ਕਰਦਾ ਸੀ ਤੇ 150 ਰੁਪਏ ਪ੍ਰਤੀ ਗੱਟੂ ਖਰੀਦ ਕੇ 500 ਤੋਂ 700 ਰੁਪਏ ਤੱਕ ਵੇਚ ਕੇ ਮੋਟੀ ਕਮਾਈ ਕਰ ਰਿਹਾ ਸੀ, ਜਿਸ ਨੂੰ ਪੁਲਸ ਨੇ ਹੁਣ ਕਾਬੂ ਕਰ ਲਿਆ ਹੈ ਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਔਰਤ ਦਾ ਕਤਲ ਕਰਨ ਮਗਰੋਂ ਰੇਲਗੱਡੀ 'ਚ ਬੈਠ ਪੁੱਜ ਗਿਆ Airport, ਜਹਾਜ਼ 'ਚ ਬੈਠਣ ਤੋਂ ਪਹਿਲਾਂ ਹੀ...
ਬੱਚਿਆਂ ਦੀ ਪਹਿਲੀ ਪਸੰਦ ਚਾਈਨਾ ਡੋਰ, ਦੁਕਾਨਦਾਰ ਪ੍ਰੇਸ਼ਾਨ
ਇਮਾਨਦਾਰੀ ਨਾਲ ਪਤੰਗ ਅਤੇ ਡੋਰਾਂ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਧਾਗਾ ਤੇ ਆਮ ਡੋਰਾਂ ਹੀ ਵੇਚ ਰਹੇ ਹਨ। ਪਰ ਬੱਚਿਆਂ ਵੱਲੋਂ ਸਿਰਫ ਚਾਈਨਾ ਡੋਰ ਦੀ ਹੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਚਾਈਨਾ ਡੋਰ ਬਹੁਤ ਮਜ਼ਬੂਤ ਹੈ ਇਸ ਨੂੰ ਕੋਈ ਵੀ ਆਮ ਡੋਰ ਕੱਟ ਨਹੀਂ ਸਕਦੀ। ਇਸ ਲਈ ਬੱਚਿਆਂ ਦੀ ਇਹ ਪਹਿਲੀ ਪਸੰਦ ਬਣੀ ਹੋਈ ਹੈ ਤੇ ਆਮ ਡੋਰਾਂ ਵੇਚਣ ਵਾਲੇ ਦੁਕਾਨਦਾਰਾਂ ਦੀ ਮੰਦੀ ਚੱਲ ਰਹੀ ਹੈ। ਇਸ ਦੇ ਉਲਟ ਕੁਝ ਲੋਕਾਂ ਵੱਲੋਂ ਲੁਕ ਛਿਪ ਕੇ ਆਪਣੀਆਂ ਜੇਬਾਂ ਗਰਮ ਕਰਨ ਲਈ ਖੂਨੀ ਡੋਰ ਵੇਚੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਅਲੀ ਵੀਜ਼ਾ ਦੇ ਕੇ ਮਾਰ ਲਈ 24.52 ਲੱਖ ਦੀ ਠੱਗੀ, ਇੰਗਲੈਂਡ ਦੀ ਬਜਾਏ ਪਹੁੰਚਾ'ਤਾ ਜੇਲ੍ਹ
NEXT STORY