ਚੰਡੀਗੜ੍ਹ : ਪੰਜਾਬ 'ਚ ਵੱਡਾ ਘਪਲਾ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਅਜਿਹੇ 16 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਇਸ ਗਿਰੋਹ ਨੇ ਫਰਜ਼ੀ ਦਸਤਾਵੇਜ਼ਾਂ ਅਤੇ ਮੌਤ ਦੇ ਸਰਟੀਫਿਕੇਟਾਂ ਜ਼ਰੀਏ 16 ਲੋਕਾਂ ਦੀ ਮੌਤ ਦਿਖਾ ਕੇ ਕਰੋੜਾਂ ਰੁਪਏ ਦਾ ਬੀਮਾ ਕਲੇਮ ਹੱੜਪ ਲਿਆ। ਇਸ ਘਪਲੇ 'ਚ ਆਪਣੇ ਵੀ ਸ਼ਾਮਲ ਹਨ। ਪਤੀ, ਪਤਨੀ, ਬੇਟੇ ਅਤੇ ਭਰਾ ਦੇ ਨਾਂ 'ਤੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ। ਪੁਲਸ ਨੇ 16 ਦੋਸ਼ੀਆਂ ਖ਼ਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁੰਡੇ ਨੂੰ ਮਿੰਟਾਂ-ਸਕਿੰਟਾਂ 'ਚ ਆਈ ਮੌਤ, ਕੰਬ ਗਏ ਦੇਖਣ ਵਾਲੇ, ਨਹੀਂ ਦੇਖੀ ਜਾਂਦੀ CCTV
ਕਲੇਮ ਲੈਣ ਵਾਲੇ ਨਾਮਿਨੀ ਪਤਨੀ, ਬੇਟੇ, ਭਰਾ ਦਾ ਪਤਾ ਬੀਮਾ ਧਾਰਕਾਂ ਤੋਂ ਵੱਖਰਾ ਦਿਖਾਇਆ ਗਿਆ। ਧੋਖਾਧੜੀ ਕਰਨ ਵਾਲਾ ਨੈਕਸੈੱਸ ਇਕ ਹੀ ਹੈ, ਇਸ ਗੱਲ ਦਾ ਪਤਾ ਦਸਤਾਵੇਜ਼ਾਂ 'ਚ ਇੱਕੋ ਜਿਹੀ ਲਿਖਾਈ ਅਤੇ ਜ਼ਿਆਦਾਤਰ ਮੋਬਾਇਲ ਨੰਬਰ ਰਿਪੀਟ ਹੋਣ ਤੋਂ ਲੱਗਦਾ ਹੈ। ਜ਼ਿਆਦਾਤਰ ਮੌਤ ਦੇ ਜਾਅਲੀ ਸਰਟੀਫਿਕੇਟ ਬਾਹਰਲੇ ਸੂਬਿਆਂ ਤੋਂ ਤਿਆਰ ਹੋਏ ਹਨ। ਮੌਤ ਦਾ ਕਾਰਨ ਵੀ ਸਾਰਿਆਂ 'ਚ ਕਰੀਬ ਹਾਰਟ ਅਟੈਕ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੋਹੜੀ ਤੋਂ ਅਗਲੇ ਦਿਨ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
ਇਸ ਗਿਰੋਹ ਨੇ ਬੀਮਾ ਕੰਪਨੀਆਂ ਤੋਂ ਕਰੀਬ 5.68 ਕਰੋੜ ਰੁਪਏ ਹੜੱਪੇ ਹਨ। ਉਕਤ ਲੋਕਾਂ ਨੇ ਪਹਿਲਾਂ ਕਿਸੇ ਫਾਈਨਾਂਸ ਬੈਂਕ 'ਚ ਫਰਜ਼ੀ ਖ਼ਾਤਾ ਖੁੱਲ੍ਹਵਾਇਆ। ਬਾਅਦ 'ਚ ਪਤੀ, ਭਰਾ, ਬੇਟੇ ਬੀਮਾ ਧਾਰਕਾਂ ਤੋਂ ਵੱਖ-ਵੱਖ ਪਤਾ ਦਿਖਾ ਕੇ ਰਕਮ ਆਪਣੇ ਖ਼ਾਤਿਆਂ 'ਚ ਪੁਆ ਲਈ। ਦੋਸ਼ੀਆਂ ਨੇ ਇਹ ਘਪਲਾ 1 ਜਨਵਰੀ, 2015 ਤੋਂ ਲੈ ਕੇ ਅਪ੍ਰੈਲ, 2023 ਤੱਕ ਵੱਖ-ਵੱਖ ਤਰੀਕਿਆਂ ਨਾਲ ਕੀਤਾ ਹੈ। ਪੁਲਸ ਨੇ ਇਸ ਮਾਮਲੇ ਦੀ ਹੁਣ ਫਿਰ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣੇ ਦੀ ਔਰਤ ਨੇ ਜਲੰਧਰ 'ਚੋਂ ਚੋਰੀ ਕੀਤਾ 3 ਮਹੀਨਿਆਂ ਦਾ ਬੱਚਾ, ਵੇਚਣ ਦੀ ਸੀ ਤਿਆਰੀ
NEXT STORY