ਫਿਲੌਰ(ਭਾਖੜੀ)-ਪਵਿੱਤਰ ਸ਼ਿਵਲਿੰਗ ਦੇ ਪ੍ਰਤੀ ਅਪਮਾਨ ਭਰੀ ਟਿੱਪਣੀ ਕਰਨ 'ਤੇ 'ਆਪ' ਪਾਰਟੀ ਦੇ ਮੰਡਲ ਪ੍ਰਧਾਨ ਵਿਰੁੱਧ ਪੁਲਸ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਪਰਚਾ ਦਰਜ ਕਰ ਦਿੱਤਾ ਹੈ। ਅੱਜ ਪਰਸ਼ੂਰਾਮ ਸੈਨਾ ਹਿੰਦੂ ਸੰਘ ਦੇ ਤਹਿਸੀਲ ਪ੍ਰਧਾਨ ਰਾਜੇਸ਼ ਸ਼ਰਮਾ, ਗੋਰਾਇਆ ਦੇ ਪ੍ਰਧਾਨ ਸੁਰਿੰਦਰ ਪਿੰਕੀ, ਜਨਰਲ ਸਕੱਤਰ ਸ਼ਕਤੀ ਕੁਮਾਰ ਅਤੇ ਅਸ਼ਵਨੀ ਆਸ਼ੂ ਨੇ ਦੱਸਿਆ ਕਿ 'ਆਪ' ਪਾਰਟੀ ਦੇ ਸਥਾਨਕ ਮੰਡਲ ਪ੍ਰਧਾਨ ਰਜਿੰਦਰ ਸੰਧੂ ਵੱਲੋਂ ਬੀਤੇ ਹਫਤੇ ਇਕ ਪੋਸਟ ਪਾ ਕੇ ਪਵਿੱਤਰ ਸ਼ਿਵਲਿੰਗ ਪ੍ਰਤੀ ਭੱਦੀ ਸ਼ਬਦਾਵਲੀ ਲਿਖੀ ਗਈ ਸੀ, ਜਿਸ ਨਾਲ ਪ੍ਰਦੇਸ਼ ਹੀ ਨਹੀਂ ਸਗੋਂ ਦੇਸ਼ ਦੇ ਲੱਖਾਂ ਹਿੰਦੂਆਂ ਨੂੰ ਡੂੰਘਾ ਧੱਕਾ ਲੱਗਾ। ਇਸ ਸਬੰਧੀ ਉਨ੍ਹਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਸੀ। ਪੁਲਸ ਨੇ ਬੀਤੀ ਰਾਤ ਮੁਕੱਦਮਾ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਸੰਧੂ ਨੂੰ ਜਲਦ ਗ੍ਰਿਫਤਾਰ ਵੀ ਕੀਤਾ ਜਾਵੇ। ਉਕਤ ਆਗੂਆਂ ਨੇ ਸੰਧੂ ਵੱਲੋਂ ਮੁਆਫੀ ਮੰਗਣ ਦੀ ਜੋ ਵੀਡੀਓ ਵਾਇਰਲ ਕੀਤੀ ਗਈ ਹੈ, ਉਸ 'ਤੇ ਵੀ ਉਨ੍ਹਾਂ ਨੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸੰਧੂ ਹਿੰਦੂ ਸਮਾਜ ਤੋਂ ਮੁਆਫੀ ਮੰਗ ਰਹੇ ਹਨ, ਉਸ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਸੰਧੂ ਨੇ ਹਿੰਦੂ ਸਮਾਜ ਵਿਰੁੱਧ ਸੋਚੀ ਸਮਝੀ ਸਾਜ਼ਿਸ਼ ਤਹਿਤ ਆਪਣੀ ਰਾਜਨੀਤੀ ਚਮਕਾਉਣ ਲਈ ਅਜਿਹੀ ਘਟੀਆ ਟਿੱਪਣੀ ਦੀ ਵਰਤੋਂ ਕੀਤੀ ਹੈ। ਇਸ ਸਬੰਧੀ ਪੁੱਛਣ 'ਤੇ ਸਥਾਨਕ ਪੁਲਸ ਨੇ ਦੱਸਿਆ ਕਿ ਰਾਜਿੰਦਰ ਸੰਧੂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲ ਦੀ ਘੜੀ ਉਹ ਮੁਕੱਦਮਾ ਦਰਜ ਹੋਣ ਦਾ ਪਤਾ ਲੱਗਦੇ ਹੀ ਰੂਪੋਸ਼ ਹੋ ਗਿਆ ਹੈ।
ਪੁਰਾਣੇ ਦੋਸਤਾਂ 'ਚ ਖਿਚੋਤਾਣ ਕਾਰਨ 'ਆਪ' ਤੇ ਬੈਂਸ ਗਰੁੱਪ 'ਚ ਨਹੀਂ ਹੋ ਰਹੀ ਸੀਟਾਂ ਦੀ ਵੰਡ
NEXT STORY