ਲੁਧਿਆਣਾ, (ਮਹੇਸ਼)- ਪਿੰਡ ਫੁੱਲਾਂਵਾਲ ਇਲਾਕੇ 'ਚ ਸ਼ਨੀਵਾਰ ਨੂੰ ਦਿਨ-ਦਿਹਾੜੇ 2 ਦਰਜਨ ਦੇ ਕਰੀਬ ਹਥਿਆਰਬੰਦ ਲੋਕਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਉਂਦੇ ਹੋਏ 'ਆਪ' ਦੇ ਵਰਕਰ ਤੇ ਉਸਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਜਦੋਂ ਉਨ੍ਹਾਂ ਦਾ ਦੋਸਤ ਉਨ੍ਹਾਂ ਨੂੰ ਬਚਾਉਣ ਆਇਆ ਤਾਂ ਹਮਲਾਵਰਾਂ ਨੇ ਉਸ 'ਤੇ ਵੀ ਅਟੈਕ ਕਰ ਦਿੱਤਾ ਤੇ ਦੁਕਾਨ 'ਚ ਭੰਨ-ਤੋੜ ਕਰਦੇ ਹੋਏ ਸਾਰੇ ਹਮਲਾਵਰ ਹਥਿਆਰਾਂ ਸਮੇਤ ਮੌਕੇ 'ਤੋਂ ਫਰਾਰ ਹੋ ਗਏ।
ਤਿੰਨਾਂ ਜ਼ਖਮੀਆਂ ਨੂੰ ਦਯਾਨੰਦ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਦੱੱਸੀ ਜਾ ਰਹੀ ਹੈ। ਜ਼ਖਮੀਆਂ ਦੀ ਪਛਾਣ ਅਮਰ ਸਿੰਘ ਸੇਖੋਂ ਉਰਫ ਹੈਪੀ, ਹੈਪੀ ਦੇ ਭਰਾ ਮਨਦੀਪ ਸਿੰਘ ਉਰਫ ਦੀਪਾ ਤੇ ਇਨ੍ਹਾਂ ਦੇ ਦੋਸਤ ਹਰਵਿੰਦਰ ਸਿੰਘ ਉਰਫ ਨੀਲੂ ਵਜੋਂ ਹੋਈ ਹੈ। ਘਟਨਾ ਅੱਜ ਦੁਪਹਿਰ ਕਰੀਬ 3 ਵਜੇ ਦੀ ਹੈ। ਹੈਪੀ ਤੇ ਦੀਪਾ ਦੀ ਰੈਡੀਮੇਡ ਗਾਰਮੈਂਟ ਦੀ ਸ਼ਾਪ ਹੈ। ਉਨ੍ਹਾਂ ਨੇ ਆਪਣੀ ਇਮਾਰਤ ਦੀ ਸੀਵਰ ਪਾਈਪ ਮੇਨ ਸੀਵਰ ਲਾਈਨ ਨਾਲ ਜੋੜਨੀ ਸੀ। ਜਿਸ ਦਾ ਵਿਰੋਧ ਉਨ੍ਹਾਂ ਦਾ ਇਕ ਗੁਆਂਢੀ ਕਰ ਰਿਹਾ ਸੀ। ਦੋਸ਼ ਹੈ ਕਿ ਅੱਜ ਜਦੋਂ ਉਹ ਸੀਵਰ ਪਾਈਪ ਪਾਉਣ ਲੱਗੇ ਤਾਂ ਗੁਆਂਢੀ ਨੇ ਉਨ੍ਹਾਂ ਨਾਲ ਝਗੜਾ ਕੀਤਾ। ਇਸ ਦੌਰਾਨ ਦੋਨੋਂ ਧਿਰਾਂ 'ਚ ਗਰਮਾ-ਗਰਮੀ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਵਿਚ ਬਚਾਅ ਕਰ ਕੇ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ।
ਦੋਸ਼ ਹੈ ਕਿ ਕੁਝ ਦੇਰ ਬਾਅਦ ਉਨ੍ਹਾਂ ਦੇ ਗੁਆਂਢੀ ਨੇ ਆਪਣੇ ਦੋ ਦਰਜਨ ਦੇ ਕਰੀਬ ਹਥਿਆਰਬੰਦ ਲੋਕਾਂ ਨਾਲ ਉਨ੍ਹਾਂ ਦੀ ਸ਼ਾਪ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਸਾਰੇ ਹਮਲਾਵਰ ਤੇਜ਼ਧਾਰ ਹਥਿਆਰਾਂ ਤੇ ਡੰਡਿਆਂ ਨਾਲ ਲੈਸ ਸਨ। ਜਿਨ੍ਹਾਂ ਨੇ ਦੁਕਾਨ 'ਚ ਦਾਖਲੇ ਹੁੰਦੇ ਹੀ ਦੋਵਾਂ ਭਰਾਵਾਂ 'ਤੇ ਤਾਬੜਤੋੜ ਹਮਲਾ ਕਰ ਕੇ ਉਨ੍ਹਾਂ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇਸ ਦੌਰਾਨ ਇਲਾਕੇ 'ਚ ਹਫੜਾ-ਦਫੜੀ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਉਨ੍ਹਾਂ ਦਾ ਦੋਸਤ ਹਰਵਿੰਦਰ ਉਨ੍ਹਾਂ ਦਾ ਬਚਾਅ ਕਰਨ ਗਿਆ ਤਾਂ ਹਥਿਆਰਬੰਦ ਲੋਕਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਦੇਖਣ ਵਾਲਿਆਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਸਾਰੇ ਹਮਲਾਵਰ ਲਲਕਾਰੇ ਮਾਰਦੇ ਹੋਏ ਹਵਾ 'ਚ ਹਥਿਆਰ ਲਹਿਰਾਉਂਦੇ ਮੌਕੇ 'ਤੋਂ ਫਰਾਰ ਹੋ ਗਏ। ਲੋਕਾਂ ਦੀ ਮਦਦ ਨਾਲ ਤਿੰਨਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ।
10 ਕਿਲੋ ਚੂਰਾ-ਪੋਸਤ ਸਮੇਤ 1 ਗ੍ਰਿਫਤਾਰ
NEXT STORY