ਚੰਡੀਗੜ(ਰਮਨਜੀਤ)-ਵਿਰੋਧੀ ਧਿਰ ਦਾ ਨੇਤਾ ਚੁਣਨ ਲਈ 'ਆਪ' ਵਿਧਾਇਕਾਂ ਨੂੰ ਫਿਰ ਤੋਂ ਦਿੱਲੀ ਪਹੁੰਚਣ ਲਈ ਕਹਿ ਦਿੱਤਾ ਗਿਆ ਹੈ। ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ਲਈ ਪਾਰਟੀ ਵਿਚ ਮਚੇ ਘਮਾਸਾਨ ਨੂੰ ਬੈਠਕ ਵਾਰ-ਵਾਰ ਮੁਲਤਵੀ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। 20 ਜੁਲਾਈ ਨੂੰ ਬੈਠਕ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਤੇ ਪਾਰਟੀ ਵਿਧਾਇਕ ਇਸ ਲਈ ਆਪਣੀ-ਆਪਣੀ ਤਿਆਰੀ ਵਿਚ ਜੁਟੇ ਹੋਏ ਹਨ। ਪਤਾ ਲੱਗਾ ਹੈ ਕਿ ਅਰਵਿੰਦ ਕੇਜਰੀਵਾਲ ਵਲੋਂ ਇਸ ਬੈਠਕ ਦੌਰਾਨ ਇਕੱਲੇ-ਇਕੱਲੇ ਵਿਧਾਇਕ ਨਾਲ ਗੱਲ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਵਿਰੋਧੀ ਧਿਰ ਨੇਤਾ ਦੇ ਨਾਂ 'ਤੇ ਫੈਸਲਾ ਲਿਆ ਜਾਵੇਗਾ।
ਅਕਾਲੀ ਦਲ ਲੰਗਰ ਰਸਦ ਨੂੰ ਜੀ. ਐੱਸ. ਟੀ. ਤੋਂ ਛੋਟ ਵਾਸਤੇ ਜੇਤਲੀ ਨੂੰ ਮਿਲੇਗਾ
NEXT STORY