ਪਟਿਆਲਾ (ਜੋਸਨ, ਬਲਜਿੰਦਰ, ਰਾਣਾ) - ਆਮ ਆਦਮੀ ਪਾਰਟੀ ਦੇ ਜ਼ਿਲਾ ਦਿਹਾਤੀ ਪ੍ਰਧਾਨ ਗਿਆਨ ਸਿੰਘ ਮੂੰਗੋ ਦੀ ਅਗਵਾਈ ਹੇਠ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਖੰਡਾ ਚੌਕ ਵਿਖੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੂੰਗੋ ਨੇ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਕਾਂਗਰਸ ਦੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ 200 ਦੇ ਕਰੀਬ ਕਿਸਾਨ ਆਤਮ-ਹੱਤਿਆ ਕਰ ਚੁੱਕੇ ਹਨ। ਕਿਸਾਨਾਂ ਦੇ ਕਰਜ਼ਿਆਂ ਨੂੰ ਮੁਆਫ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕਿਆ ਜਾ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਸੂਬੇ ਵਿਚ ਕਿਸਾਨ ਯੂਨੀਅਨ ਦੇ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਨ। ਇਸ ਤਰ੍ਹਾਂ ਕਰ ਕੇ ਕੈਪਟਨ ਸਰਕਾਰ ਵੱਲੋਂ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ।
ਮੋਦੀ ਸਰਕਾਰ ਪੀ ਰਹੀ ਆਮ ਲੋਕਾਂ ਅਤੇ ਕਿਸਾਨਾਂ ਦਾ ਖੂਨ
ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵੀ ਆਮ ਲੋਕਾਂ ਅਤੇ ਕਿਸਾਨ ਭਰਾਵਾਂ ਦਾ ਖੂਨ ਪੀ ਰਹੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪਿਛਲੇ ਡੇਢ ਮਹੀਨੇ 'ਚ ਭਾਰੀ ਵਾਧਾ ਹੋ ਗਿਆ ਹੈ। ਡੀਜ਼ਲ ਦੇ ਰੇਟ ਵਧਣ ਕਰ ਕੇ ਕਿਸਾਨੀ 'ਤੇ ਹੋਰ ਬੋਝ ਵਧ ਗਿਆ ਹੈ। ਪੈਟਰੋਲ ਦੇ ਵੀ ਰੇਟ ਵਧਣ ਕਰ ਕੇ ਲੋਕਾਂ ਦੀ ਜੇਬ 'ਤੇ ਖਰਚੇ ਦਾ ਭਾਰ ਪੈ ਰਿਹਾ ਹੈ। ਆਮ ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠਾਂ ਦੱਬੇ ਪਏ ਹਨ।
ਲੋਕਾਂ ਨੂੰ 'ਅੱਛੇ ਦਿਨਾਂ' ਦਾ ਹੁਣ ਤੱਕ ਇੰਤਜ਼ਾਰ
ਲੋਕ ਤਾਂ ਮੋਦੀ ਸਰਕਾਰ ਦੇ 'ਅੱਛੇ ਦਿਨਾਂ' ਦਾ ਹੁਣ ਤੱਕ ਇੰਤਜ਼ਾਰ ਕਰ ਰਹੇ ਹਨ ਪਰ ਉਨਾਂ ਨੂੰ ਸਿਰਫ ਮਾਯੂਸੀ ਹੀ ਮਿਲ ਰਹੀ ਹੈ। ਮੋਦੀ ਸਰਕਾਰ ਤਾਂ ਆਮ ਲੋਕਾਂ ਦੀ ਜੇਬ ਵਿਚੋਂ ਪੈਸੇ ਕੱਢ ਕੇ ਪੈਟਰੋਲੀਅਮ ਕੰਪਨੀਆਂ ਦੇ ਢਿੱਡ ਭਰਨ 'ਚ ਲੱਗੀ ਹੋਈ ਹੈ। ਉਸ ਨੂੰ ਆਮ ਲੋਕਾਂ ਦੇ ਦੁੱਖ-ਦਰਦ ਨਾਲ ਕੋਈ ਹਮਦਰਦੀ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਜਲਦ ਹੀ ਕੀਮਤਾਂ ਉੱਪਰ ਲਗਾਮ ਨਾ ਲਾਈ ਤਾਂ ਪਾਰਟੀ ਆਮ ਲੋਕਾਂ ਨੂੰ ਨਾਲ ਲੈ ਕੇ ਆਪਣਾ ਸੰਘਰਸ਼ ਵਿੱਢੇਗੀ।
ਇਹ ਸਨ ਮੌਕੇ 'ਤੇ ਮੌਜੂਦ
ਸੁਰਜੀਤ ਸਿੰਘ, ਇੰਦਰਜੀਤ ਸੰਧੂ ਸਨੌਰ, ਸੰਦੀਪ ਬੰਧੂ, ਅਮਰ ਅਲੀ, ਵਰਿਆਮ ਧੂਹੀ, ਧਰਮਿੰਦਰ ਸਿੰਘ, ਮੈਡਮ ਮਨਜੀਤ ਕੌਰ, ਬੰਤ ਸਿੰਘ, ਰਾਕੇਸ਼ ਬੱਗਾ, ਹਰਚੰਦ ਸਿੰਘ ਬਰਸਟ, ਪ੍ਰੀਤਮ ਸਿੰਘ, ਮਨਜੀਤ ਸਿੰਘ ਗਿੱਲ, ਸਵਿੰਦਰ ਧਨੰਜੇ, ਜਗਪਾਲ ਸਿੰਘ, ਰਾਜਿੰਦਰ ਮੋਹਲ, ਅਮਰਜੀਤ ਸਿੰਘ ਭਾਟੀਆ, ਹਰਮਨਜੀਤ ਨੀਟਾ, ਬਲਦੇਵ ਸਿੰਘ, ਰਾਕੇਸ਼ ਸ਼ਰਮਾ, ਗੁਰਜੰਟ ਸਿੰਘ, ਹਰਪਾਲ ਹਡਾਨਾ, ਹਰਵਿੰਦਰ ਐਡਵੋਕੇਟ, ਗਿਆਨ ਚੰਦ, ਰੁਪੇਸ਼ ਸ਼ਰਮਾ, ਕੁਲਦੀਪ ਚੁਨਾਗਰਾ, ਗੁਰਪ੍ਰੀਤ ਧਮੌਲੀ, ਮਹਿਤਾਬ ਸਿੰਘ, ਜਸਵਿੰਦਰ ਕੁਮਾਰ, ਅਮਿਤ ਕੁਮਾਰ, ਮਦਨ ਲਾਲ ਸਨੌਰ ਅਤੇ ਹੋਰ ਸੈਂਕੜੇ ਪਾਰਟੀ ਮੈਂਬਰ।
ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਓਵਰਬ੍ਰਿਜ ਹੇਠ ਪਈ ਬਜ਼ੁਰਗ ਔਰਤ
NEXT STORY