ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵੱਲੋਂ ਚਾਹੇ ਹੁਣ ਤੱਕ ਨਗਰ ਨਿਗਮ ਚੋਣਾਂ ਲਈ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਜੱਥੇਬੰਦਕ ਰੂਪ ਨਾਲ ਪੂਰੀ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਚੰਡੀਗੜ੍ਹ ਤੋਂ ਇਲਾਵਾ ਫੀਲਡ 'ਚ ਉਤਰ ਕੇ ਵਿਧਾਇਕਾਂ, ਹਲਕਾ ਇੰਚਾਰਜਾਂ, ਚੇਅਰਮੈਨਾਂ ਅਤੇ ਹੋਰ ਸੀਨੀਅਰ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਵਾਹਨਾਂ ਦੀ ਐਂਟਰੀ Ban!
ਇਸ ਦੌਰਾਨ ਪਹਿਲੇ ਪੜਾਅ 'ਚ ਮੁੱਖ ਤੌਰ ’ਤੇ ਵਿਕਾਸ ਕੰਮਾਂ ਨੂੰ ਜਲਦ ਸ਼ੁਰੂ ਅਤੇ ਪੂਰਾ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਹੁਣ ਦੂਜੇ ਫੇਜ਼ 'ਚ ਜਲਦ ਹੀ ਟਿਕਟਾਂ ਦੇ ਲਈ ਅਰਜ਼ੀਆਂ ਲੈਣ ਅਤੇ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਦੇ ਲਈ ਪੰਜਾਬ ਨੂੰ 5 ਹਿੱਸਿਆਂ 'ਚ ਵੰਡ ਦਿੱਤਾ ਗਿਆ ਹੈ, ਜਿਸ ਦਾ ਇੰਚਾਰਜ ਮੰਤਰੀਆਂ ਨੂੰ ਬਣਾਇਆ ਗਿਆ ਹੈ। ਇਨ੍ਹਾਂ ਨੂੰ ਨਗਰ ਨਿਗਮ ਚੋਣਾਂ ਦੌਰਾਨ 'ਆਪ' ਦੇ ਉਮੀਦਵਾਰਾਂ ਦੇ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਮੰਤਰੀਆਂ ਨੂੰ ਇਸ ਤਰ੍ਹਾਂ ਲਗਾਇਆ ਗਿਆ ਹੈ ਇੰਚਾਰਜ
ਮਾਝਾ : ਲਾਲਜੀਤ ਸਿੰਘ ਭੁੱਲਰ
ਦੋਆਬਾ : ਲਾਲ ਚੰਦ ਕਟਾਰੂਚੱਕ
ਮਾਲਵਾ ਸੈਂਟਰਲ : ਹਰਜੋਤ ਸਿੰਘ ਬੈਂਸ
ਮਾਲਵਾ ਵੈਸਟ : ਡਾ. ਬਲਜੀਤ ਕੌਰ
ਮਾਲਵਾ ਪੂਰਬੀ : ਹਰਦੀਪ ਸਿੰਘ ਮੁੰਡੀਆਂ
ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਸਾਵਧਾਨ! ਆਉਣ ਵਾਲੇ ਦਿਨਾਂ ਲਈ ਰਹਿਣ ਤਿਆਰ
ਕਾਂਗਰਸ 'ਚ 69 ਮੈਂਬਰਾਂ ਦੀ ਜੰਬੋ ਕਮੇਟੀ ਕਰੇਗੀ ਉਮੀਦਵਾਰਾਂ ਦੇ ਨਾਂ ਦਾ ਫ਼ੈਸਲਾ
ਕਾਂਗਰਸ ਵੱਲੋਂ ਨਗਰ ਨਿਗਮ ਚੋਣਾਂ ਦੇ ਲਈ ਉਮੀਦਵਾਰਾਂ ਦੀ ਚੋਣ ਦੀ ਜੋ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਉਸ ਦੇ ਤਹਿਤ ਪਹਿਲੇ ਉਮੀਦਵਾਰਾਂ ਤੋਂ ਅਰਜ਼ੀਆਂ ਲਈਆਂ ਗਈਆਂ ਹਨ ਅਤੇ ਫਿਰ ਉਨ੍ਹਾਂ ਦੀ ਇੰਟਰਵਿਊ ਲੈਣ ਲਈ 5 ਨਗਰ ਨਿਗਮਾਂ ਦੇ ਲਈ ਵੱਖ-ਵੱਖ ਸਕ੍ਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਕਮੇਟੀਆਂ 'ਚ 5-5 ਮੈਂਬਰ ਲਏ ਗਏ ਹਨ, ਜਦੋਂ ਕਿ ਸਟੇਟ ਲੇਵਲ ਕਮੇਟੀ 'ਚ 44 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚ ਪੰਜਾਬ ਪ੍ਰਧਾਨ ਰਾਜਾ ਵੜਿੰਗ, ਨੇਤਾ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸਾਬਕਾ ਸੀ. ਐੱਮ., ਮੰਤਰੀ, ਵਿਧਾਇਕ, ਸੰਸਦ ਮੈਂਬਰ ਅਤੇ ਹੋਰ ਨੇਤਾਵਾਂ ਦੇ ਨਾਮ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਨੇ MP ਚੋਣ ਲੜ ਚੁੱਕੇ ਉਮੀਦਵਾਰ ਨੂੰ ਲਿਆ ਹਿਰਾਸਤ 'ਚ, ਪੜ੍ਹੋ ਪੂਰਾ ਮਾਮਲਾ
NEXT STORY