Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 27, 2026

    7:20:07 AM

  • afghanistan s major attack on pakistan

    ਅਫ਼ਗਾਨਿਸਤਾਨ ਦਾ ਪਾਕਿਸਤਾਨ ਦੀਆਂ 15 ਚੌਕੀਆਂ ’ਤੇ...

  • robbers open fire at nakodar bus stand

    ਨਕੋਦਰ ਬੱਸ ਸਟੈਂਡ ’ਚ ਗੋਲੀ ਚਲਾ ਕੇ ਲੁਟੇਰੇ...

  • ind vs zim t20 world cup 2026

    ਭਾਰਤ ਨੇ ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾਇਆ,...

  • punjab power cut

    ਜਲੰਧਰ ਸਣੇ Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Gurdaspur
  • ਵਿਦੇਸ਼ਾਂ ਵੱਲ ਨੌਜਵਾਨਾਂ ਦੀ ਉਡਾਰੀ ਨੇ ਮੂਧੇ ਮੂੰਹ ਸੁੱਟੇ ਵਾਹੀਯੋਗ ਜ਼ਮੀਨਾਂ ਦੇ ਰੇਟ

PUNJAB News Punjabi(ਪੰਜਾਬ)

ਵਿਦੇਸ਼ਾਂ ਵੱਲ ਨੌਜਵਾਨਾਂ ਦੀ ਉਡਾਰੀ ਨੇ ਮੂਧੇ ਮੂੰਹ ਸੁੱਟੇ ਵਾਹੀਯੋਗ ਜ਼ਮੀਨਾਂ ਦੇ ਰੇਟ

  • Updated: 10 Dec, 2019 10:06 AM
Gurdaspur
abroad  young people  lands  gurdaspur
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨ): ਪੰਜਾਬ 'ਚੋਂ ਹਜ਼ਾਰਾਂ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਨੂੰ ਹੋ ਰਹੇ ਪ੍ਰਵਾਸ ਨੇ ਜਿੱਥੇ ਸੂਬੇ ਦੇ ਪ੍ਰਾਈਵੇਟ ਸਿੱਖਿਆ ਤੰਤਰ ਨੂੰ ਮੰਦਹਾਲੀ ਦੀ ਕਗਾਰ 'ਤੇ ਲਿਆ ਖੜ੍ਹਾ ਕੀਤਾ ਹੈ, ਉੱਥੇ ਹੀ ਨੌਜਵਾਨਾਂ ਦੇ ਇਸ ਰੁਝਾਨ ਕਾਰਣ ਪੇਂਡੂ ਖੇਤਰ 'ਚ ਵਾਹੀਯੋਗ ਜ਼ਮੀਨਾਂ ਦੇ ਰੇਟ ਵੀ ਮੂਧੇ ਮੂੰਹ ਡਿੱਗ ਪਏ ਹਨ। ਮੌਜੂਦਾ ਸਮੇਂ ਅੰਦਰ ਸਥਿਤੀ ਇਹ ਬਣੀ ਹੋਈ ਹੈ ਕਿ ਕੁਝ ਸਾਲ ਪਹਿਲਾਂ ਤੱਕ ਰੀਅਲ ਅਸਟੇਟ ਨਾਲ ਜੁੜੇ ਕਾਰੋਬਾਰੀ ਜਿਹੜੀਆਂ ਜ਼ਮੀਨਾਂ ਦੇ ਮੂੰਹ ਮੰਗੇ ਰੇਟ ਦੇਣ ਲਈ ਵੀ ਤਿਆਰ ਸਨ, ਹੁਣ ਉਨ੍ਹਾਂ ਜ਼ਮੀਨਾਂ ਨੂੰ ਪਹਿਲਾਂ ਦੇ ਮੁਕਾਬਲੇ ਅੱਧੇ ਰੇਟਾਂ 'ਤੇ ਖਰੀਦਣ ਲਈ ਵੀ ਕੋਈ ਵਪਾਰੀ ਤਿਆਰ ਨਹੀਂ ਹੈ। ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਹਾਲ ਦੀ ਘੜੀ ਪੇਂਡੂ ਖੇਤਰ 'ਚ ਜ਼ਮੀਨਾਂ ਦੀ ਖਰੀਦੋ-ਫਰੋਖਤ ਦੇ ਰੁਝਾਨ 'ਚ ਵੱਡੀ ਗਿਰਾਵਟ ਨਜ਼ਰ ਆ ਰਹੀ ਹੈ।

ਇਕਦਮ ਆਇਆ ਸੀ ਉਛਾਲ
ਕਰੀਬ 10 ਸਾਲ ਪਹਿਲਾਂ ਪੇਂਡੂ ਜ਼ਮੀਨਾਂ ਦੇ ਰੇਟਾਂ ਵਿਚ ਏਨਾ ਉਛਾਲ ਆਇਆ ਸੀ ਕਿ ਆਮ ਜ਼ਮੀਨਾਂ ਦੇ ਰੇਟ 10-15 ਲੱਖ ਰੁਪਏ ਪ੍ਰਤੀ ਏਕੜ ਤੋਂ ਵਧ ਕੇ 30 ਲੱਖ ਰੁਪਏ ਨੂੰ ਵੀ ਪਾਰ ਕਰ ਗਏ ਸਨ। ਇੱਥੋਂ ਤੱਕ ਬਹੁਤ ਸਾਰੀਆਂ ਜ਼ਮੀਨਾਂ ਨੂੰ ਕਿਸਾਨਾਂ ਸਿਰਫ ਇਸ ਕਰ ਕੇ ਵੇਚਣ ਲਈ ਤਿਆਰ ਹੋ ਜਾਂਦੇ ਸਨ ਕਿ ਉਨ੍ਹਾਂ ਨੂੰ ਜ਼ਮੀਨ ਦਾ ਰੇਟ ਕਈ ਗੁਣਾ ਜ਼ਿਆਦਾ ਮਿਲ ਜਾਂਦਾ ਸੀ। ਹੋਰ ਤੇ ਹੋਰ ਸ਼ਹਿਰੀ ਖੇਤਰਾਂ ਦੇ ਲਾਗੇ ਵਾਹੀਯੋਗ ਜ਼ਮੀਨਾਂ ਨੂੰ ਪਲਾਟਾਂ ਦੇ ਰੂਪ ਵਿਚ ਤਬਦੀਲ ਕਰਨ ਦਾ ਰੁਝਾਨ ਵੀ ਏਨੇ ਵੱਡੇ ਪੱਧਰ 'ਤੇ ਸ਼ੁਰੂ ਹੋਇਆ ਸੀ ਕਿ ਜਿਹੜੇ ਲੋਕਾਂ ਨੂੰ ਹੋਰ ਕਾਰੋਬਾਰ ਨਹੀਂ ਲੱਭਦੇ ਸਨ, ਉਨ੍ਹਾਂ ਵੀ ਇਸ ਕਾਰੋਬਾਰ 'ਚ ਕਿਸਮਤ ਅਜਮਾਉਣ ਲਈ ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਕਾਰਣ ਅਨੇਕਾਂ ਜ਼ਮੀਨਾਂ ਰਜਿਸਟਰੀ ਤੋਂ ਪਹਿਲਾਂ ਬਿਆਨੇ ਦੇ ਆਧਾਰ 'ਤੇ ਹੀ ਕਈ-ਕਈ ਵਾਰ ਵਿਕ ਜਾਂਦੀਆਂ ਸਨ ਅਤੇ ਇਨ੍ਹਾਂ ਨਾਲ ਸਬੰਧਤ ਵਪਾਰੀ ਮੋਟੀ ਕਮਾਈ ਕਰ ਲੈਂਦੇ ਸਨ।

ਪ੍ਰਵਾਸੀ ਪੰਜਾਬੀਆਂ ਨੇ ਬਦਲਿਆ ਰੁਝਾਨ  
ਪੰਜਾਬ 'ਚ ਨੌਜਵਾਨਾਂ ਨੂੰ ਰੋਜ਼ਗਾਰ ਦੀ ਕਮੀ ਅਤੇ ਹੋਰ ਕਈ ਕਾਰਣਾਂ ਸਦਕਾ ਹੁਣ ਜਦੋਂ 12ਵੀਂ ਜਮਾਤ ਪਾਸ ਕਰ ਕੇ ਬਹੁ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਇੱਥੇ ਪੜ੍ਹਾਈ ਕਰਨ ਦੀ ਬਜਾਏ ਵਿਦੇਸ਼ਾਂ 'ਚ ਜਾਣ ਨੂੰ ਤਰਜ਼ੀਹ ਦੇਣ ਲੱਗ ਪਏ ਹਨ ਤਾਂ ਜ਼ਮੀਨਾਂ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਦਾ ਰੁਝਾਨ ਵੀ ਬਦਲ ਚੁੱਕਾ ਹੈ। ਕੁਝ ਸਾਲ ਪਹਿਲਾਂ ਤਾਂ ਪੰਜਾਬ ਦੇ ਨੌਜਵਾਨ ਜਦੋਂ ਵਿਦੇਸ਼ਾਂ 'ਚ ਜਾ ਕੇ ਚੰਗੀਆਂ ਨੌਕਰੀਆਂ ਜਾਂ ਕਾਰੋਬਾਰ ਕਰਨ ਲੱਗ ਜਾਂਦੇ ਸਨ ਤਾਂ ਉਹ ਵਿਦੇਸ਼ਾਂ 'ਚ ਕਮਾਏ ਪੈਸੇ ਨੂੰ ਪੰਜਾਬ 'ਚ ਭੇਜ ਕੇ ਪਿੰਡਾਂ 'ਚ ਜ਼ਮੀਨਾਂ ਖਰੀਦਣ ਨੂੰ ਸ਼ਾਨ ਸਮਝਦੇ ਸਨ। ਅਜਿਹੇ ਕਈ ਪ੍ਰਵਾਸੀਆਂ ਦੇ ਫਾਰਮ ਹਾਊਸ ਅਤੇ ਪਿੰਡਾਂ 'ਚ ਬਹੁ-ਮੰਜ਼ਿਲੀ ਘਰ ਇਨ੍ਹਾਂ ਪ੍ਰਵਾਸੀਆਂ ਦੀ ਸ਼ਾਨ ਅਤੇ ਸਫਲਤਾ ਦੀ ਕਹਾਣੀ ਬਿਆਨ ਕਰਦੇ ਸਨ ਪਰ ਹੁਣ ਸਥਿਤੀ ਇਸ ਦੇ ਉੱਲਟ ਹੋ ਚੁੱਕੀ ਹੈ ਕਿਉਂਕਿ ਜ਼ਿਆਦਾਤਰ ਨੌਜਵਾਨ ਇਸ ਕੋਸ਼ਿਸ਼ 'ਚ ਹਨ ਕਿ ਉਹ ਆਪਣੀਆਂ ਜ਼ਮੀਨਾਂ ਵੇਚ ਵੱਟ ਕੇ ਵਿਦੇਸ਼ਾਂ 'ਚ ਜਾ ਕੇ ਕਾਰੋਬਾਰ ਕਰਨ, ਜਿਸ ਕਾਰਣ ਪਹਿਲਾਂ ਤਾਂ ਵਿਦੇਸ਼ਾਂ ਦੇ ਅਰਬਾਂ ਰੁਪਏ ਪੰਜਾਬ 'ਚ ਆਉਂਦੇ ਸਨ ਪਰ ਹੁਣ ਪੰਜਾਬ ਦਾ ਅਰਬਾਂ ਰੁਪਇਆ ਵਿਦੇਸ਼ਾਂ 'ਚ ਜਾ ਰਿਹਾ ਹੈ।

ਖੇਤੀਬਾੜੀ ਦਾ ਧੰਦਾ ਲਾਹੇਵੰਦ ਨਾ ਰਹਿਣ ਕਾਰਣ ਵੀ ਘਟੇ ਰੇਟ
ਖੇਤੀਬਾੜੀ ਦਾ ਧੰਦਾ ਲਾਹੇਵੰਦ ਨਾ ਰਹਿਣ ਕਾਰਣ ਪਹਿਲਾਂ ਹੀ ਨੌਜਵਾਨ ਖੇਤੀ ਦੇ ਕੰਮ ਨੂੰ ਤਰਜ਼ੀਹ ਦੇਣੀ ਬੰਦ ਕਰ ਚੁੱਕੇ ਸਨ ਅਤੇ ਕੁਝ ਵਿਰਲੇ ਨੌਜਵਾਨ ਹੀ ਹੁਣ ਆਪਣੇ ਘਰ ਖੇਤੀਬਾੜੀ ਦੇ ਕੰਮ-ਕਾਜ 'ਚ ਦਿਲਚਸਪੀ ਦਿਖਾਉਂਦੇ ਹਨ। ਦਿਨੋ-ਦਿਨ ਵਧ ਰਹੇ ਖੇਤੀ ਖਰਚੇ ਅਤੇ ਕਿਸਾਨਾਂ ਦੀਆਂ ਵਧ ਰਹੀਆਂ ਮੁਸ਼ਕਲਾਂ ਕਾਰਣ ਲੋਕਾਂ ਦਾ ਖੇਤੀਬਾੜੀ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਰਿਹਾ ਹੈ, ਜਿਸ ਕਾਰਣ ਖੇਤੀ ਜ਼ਮੀਨਾਂ ਦੇ ਰੇਟ ਘੱਟ ਹੋਣੇ ਸ਼ੁਭਾਵਿਕ ਹਨ। ਇਥੋਂ ਤੱਕ ਕਿ ਪਿੰਡਾਂ 'ਚ ਜ਼ਮੀਨਾਂ ਨੂੰ ਠੇਕੇ 'ਤੇ ਲੈਣ ਦੇ ਚਾਹਵਾਨ ਕਿਸਾਨ ਵੀ ਹੁਣ ਘੱਟ ਤੋਂ ਘੱਟ ਰਾਸ਼ੀ ਦੇ ਕੇ ਜ਼ਮੀਨ ਠੇਕੇ 'ਤੇ ਲੈਣਾ ਚਾਹੁੰਦੇ ਹਨ ਜਦਕਿ ਪਹਿਲਾਂ ਏਹੀ ਜ਼ਮੀਨਾਂ ਠੇਕੇ 'ਤੇ ਲੈਣ ਲਈ ਕਿਸਾਨ ਵੱਧ-ਚੜ੍ਹ ਕੇ ਬੋਲੀ ਲਾਉਂਦੇ ਸਨ।

ਸਰਕਾਰ ਦੇ ਮਾਲੀਏ 'ਤੇ ਵੀ ਪਿਆ ਅਸਰ : ਰੰਧਾਵਾ
ਪਟਵਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਦਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਜ਼ਮੀਨਾਂ ਦੀਆਂ ਕਮਰਸ਼ੀਅਲ ਰਜਿਸਟਰੀਆਂ ਘੱਟ ਹੋ ਰਹੀਆਂ ਹਨ ਅਤੇ ਤਹਿਸੀਲਾਂ 'ਚ ਜ਼ਿਆਦਾਤਰ ਕੇਸ ਖੂਨ ਦੇ ਰਿਸ਼ਤਿਆਂ 'ਚ ਜ਼ਮੀਨ ਦੇ ਤਬਾਦਲੇ ਨਾਲ ਸਬੰਧਤ ਹੁੰਦੇ ਹਨ। ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਕੰਮ ਘੱਟ ਹੋ ਜਾਣ ਦਾ ਸਿੱਧਾ ਅਸਰ ਸਰਕਾਰ ਦੇ ਮਾਲੀਏ 'ਤੇ ਵੀ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਰਜਿਸਟਰੀ ਫੀਸ 'ਚ ਵੱਡੀ ਕਟੌਤੀ ਕਰ ਕੇ ਇਸ ਕਾਰੋਬਾਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਬਾਵਜੂਦ ਜ਼ਿਆਦਾ ਅਸਰ ਨਹੀਂ ਪਿਆ।

ਜ਼ਮੀਨਾਂ ਵੇਚਣ ਲਈ ਕਾਹਲੇ ਹਨ ਨੌਜਵਾਨ : ਚੌਧਰੀ
ਕੀਵੀ ਐਂਡ ਕੰਗਾਰੂ ਇਮੀਗ੍ਰੇਸ਼ਨ ਦੇ ਵੀਜ਼ਾ ਮਾਹਿਰ ਗੌਰਵ ਚੌਧਰੀ ਨੇ ਕਿਹਾ ਕਿ ਜ਼ਮੀਨਾਂ ਖਰੀਦਣ ਸਬੰਧੀ ਨੌਜਵਾਨਾਂ ਦਾ ਮੋਹ ਇਸ ਹੱਦ ਤੱਕ ਭੰਗ ਹੋ ਚੁੱਕਾ ਹੈ ਕਿ ਜਦੋਂ ਵਿਦੇਸ਼ ਜਾਣ ਲਈ ਨੌਜਵਾਨਾਂ ਨੂੰ ਫੰਡ ਸ਼ੋਅ ਕਰਨੇ ਪੈਂਦੇ ਹਨ ਤਾਂ ਜ਼ਿਆਦਾਤਰ ਨੌਜਵਾਨ ਆਪਣੇ ਮਾਪਿਆਂ ਨੂੰ ਇਸ ਗੱਲ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜ਼ਮੀਨ ਨੂੰ ਵੇਚ ਕੇ ਉਨ੍ਹਾਂ ਨੂੰ ਵਿਦੇਸ਼ ਵਿਚ ਭੇਜ ਦੇਣ।

ਮਜਬੂਰ ਹਨ ਲੋਕ : ਬਿੱਲਾ
ਇਸ ਸਬੰਧੀ ਪੇਂਡੂ ਖੇਤਰ ਨਾਲ ਸਬੰਧਤ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਮਲਕੀਅਤ ਸਿੰਘ ਬਿੱਲਾ ਨੇ ਕਿਹਾ ਕਿ ਜ਼ਮੀਨਾਂ ਵੇਚਣ ਦੇ ਮਾਮਲੇ 'ਚ ਕਈ ਲੋਕ ਮਜਬੂਰ ਹਨ। ਬੱਚਿਆਂ ਦਾ ਪੰਜਾਬ ਵਿਚ ਕੋਈ ਭਵਿੱਖ ਨਾ ਹੋਣ ਕਾਰਣ ਮਾਪਿਆਂ ਕੋਲ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਹੀ ਵਿਕਲਪ ਬਚਦਾ ਹੈ ਕਿਉਂਕਿ ਇੱਥੇ ਪੜ੍ਹਾਈ 'ਤੇ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਨੌਜਵਾਨਾਂ ਨੂੰ ਚੰਗਾ ਰੋਜ਼ਗਾਰ ਨਹੀਂ ਮਿਲਦਾ। ਇਸ ਲਈ ਹੁਣ ਕਿਸੇ ਇਕ ਪਿੰਡ ਜਾਂ ਜ਼ਿਲੇ 'ਚ ਨਹੀਂ ਸਗੋਂ ਸਮੁੱਚੇ ਪੰਜਾਬ 'ਚ ਲੋਕਾਂ ਦਾ ਜ਼ਮੀਨਾਂ ਤੋਂ ਮੋਹ ਭੰਗ ਹੋ ਚੁੱਕਾ ਹੈ।

  • Abroad
  • young people
  • lands
  • Gurdaspur
  • ਵਿਦੇਸ਼ਾਂ
  • ਨੌਜਵਾਨਾਂ
  • ਜ਼ਮੀਨਾਂ
  • ਗੁਰਦਾਸਪੁਰ

...ਜਦੋਂ ਮਨਾਈ ਵਿਆਹ ਦੀ 50ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ

NEXT STORY

Stories You May Like

  • silver fell from record high  gold also fell  the rates fell in 20 days
    ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀ ਚਾਂਦੀ, ਸੋਨਾ ਵੀ ਟੁੱਟਿਆ, ਜਾਣੋ 20 ਦਿਨਾਂ 'ਚ ਕਿੰਨੇ ਘਟੇ ਰੇਟ
  • gold silver price crash
    ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
  • from food and drinks to detergents and shampoos  will become more expensive
    ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਡਿਟਰਜੈਂਟ-ਸ਼ੈਂਪੂ ਤੱਕ ਹੋਣਗੇ ਮਹਿੰਗੇ, ਜਾਣੋ FMCG ਕੰਪਨੀਆਂ ਨੇ ਕਿਉਂ ਵਧਾਏ ਰੇਟ
  • gold silver prices rose again   know the rates of 24 22 18k
    ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਫਿਰ ਚੜ੍ਹੇ Gold-Silver ਦੇ ਭਾਅ, ਜਾਣੋ24-22-18K ਦੇ ਰੇਟ
  • gold and silver prices fell as soon as business started
    ਕਾਰੋਬਾਰ ਸ਼ੁਰੂ ਹੁੰਦੇ ਹੀ ਟੁੱਟੇ Gold-Silver ਦੇ ਭਾਅ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
  • gold silver prices fell again today  silver fell by rs 3422
    ਅੱਜ ਫਿਰ ਟੁੱਟੇ Gold-Silver ਦੇ ਭਾਅ, 3422 ਰੁਪਏ ਡਿੱਗੀ ਚਾਂਦੀ, ਜਾਣੋ ਕੀਮਤੀ ਧਾਤਾਂ ਦੇ ਰੇਟ
  • gold silver prices continue to rise  know how much
    Gold-Silver ਦੀਆਂ ਕੀਮਤਾਂ 'ਚ ਵਾਧਾ ਜਾਰੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
  • major accident in machhiwara
    ਭਿਆਨਕ ਹਾਦਸੇ "ਚ 2 ਨੌਜਵਾਨਾਂ ਦੀ ਮੌਤ, ਪਰਿਵਾਰ ਵਿਆਹ ’ਤੇ ਜਾਣ ਲਈ ਕਰਦਾ ਰਿਹਾ ਉਡੀਕ
  • robbers open fire at nakodar bus stand
    ਨਕੋਦਰ ਬੱਸ ਸਟੈਂਡ ’ਚ ਗੋਲੀ ਚਲਾ ਕੇ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ, ਇਲਾਕੇ ’ਚ...
  • punjab power cut
    ਜਲੰਧਰ ਸਣੇ Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ
  • harsimrat kaur badal said law and order failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ, ਨੌਜਵਾਨਾਂ ਦੇ ਹੋ ਰਹੇ ਫਰਜ਼ੀ ਐਨਕਾਊਂਟਰ:...
  • a person committed suicide by hanging himself
    ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਅੰਮ੍ਰਿਤਸਰ ’ਚ ਭਰਾ ਨੂੰ ਮਿਲ ਕੇ ਕਹੇ...
  • pargat singh on gurpreet singh
    ਪਰਗਟ ਸਿੰਘ ਨੇ ਮਣੀਪੁਰ 'ਚ ਸ਼ਹੀਦ ਹੋਏ ਗੁਰਪ੍ਰੀਤ ਸਿੰਘ ਦੀ ਸ਼ਹਾਦਤ ਨੂੰ ਕੀਤਾ ਨਮਨ
  • bjp leader manoranjan kalia statement
    ਸਕਿਓਰਿਟੀ ਨੂੰ ਲੈ ਕੇ ਮਨੋਰੰਜਨ ਕਾਲੀਆ ਨੇ CM ਮਾਨ ਨੂੰ ਘੇਰਿਆ, ਕਿਹਾ- 'ਔਰੋਂ ਕੋ...
  • mla pargat singh shares a video
    'ਆਪ' ਆਗੂਆਂ ਤੇ ਪੰਜਾਬ ਪੁਲਸ 'ਤੇ ਮੁੰਡੇ ਦੇ ਗੰਭੀਰ ਦੋਸ਼, MLA ਪਰਗਟ ਸਿੰਘ ਨੇ...
  • boy dead on road accident in jalandhar
    ਕਹਿਰ ਓ ਰੱਬਾ! ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਨੇ ਦੋ ਦੋਸਤਾਂ ਨੂੰ ਦਰੜਿਆ, ਇਕ ਦੀ...
Trending
Ek Nazar
pm modi and netanyahu talks

PM ਮੋਦੀ ਅਤੇ ਨੇਤਨਯਾਹੂ ਵਿਚਾਲੇ ਸਾਰਥਕ ਗੱਲਬਾਤ, ਭਾਰਤ-ਇਜ਼ਰਾਈਲ ਸਬੰਧ ਹੋਣਗੇ...

guru nanak dev ji s historic gurdwara in pakistan

ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਨੂੰ ਲੈ ਕੇ ਵੱਡੀ ਖ਼ਬਰ

heavy rains in brazil

ਬ੍ਰਾਜ਼ੀਲ 'ਚ ਭਾਰੀ ਮੀਂਹ ਦਾ ਕਹਿਰ, ਹੁਣ ਤੱਕ 46 ਮੌਤਾਂ, ਕਈ ਲਾਪਤਾ

lookout notice issued against youtuber over remarks against hindu deities

ਹਿੰਦੂ ਦੇਵੀ-ਦੇਵਤਿਆਂ 'ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, Youtuber...

vijay deverakonda  rashmika mandanna are now officially married

ਆਖ਼ਿਰ ਹੋ ਹੀ ਗਿਆ 'VIROSH' ਦਾ ਵਿਆਹ! ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ...

government babu savdhaan in up if you do not login

ਜੇ Login 'ਚ ਕੀਤੀ ਕੁਤਾਹੀ ਤਾਂ ਨਹੀਂ ਮਿਲੇਗੀ Salary! UP ਸਰਕਾਰ ਦਾ ਮੁਲਾਜ਼ਮਾਂ...

kerala hc stays release of   kerala story 2   for 15 days

ਰਿਲੀਜ਼ ਤੋਂ ਇਕ ਦਿਨ ਪਹਿਲਾਂ  'The Kerala Story 2' ਦੀ ਰਿਲੀਜ਼ 'ਤੇ...

45 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 45 IAS ਅਧਿਕਾਰੀਆਂ ਦੇ ਤਬਾਦਲੇ

weird addiction trends condom

ਕੰਡੋਮ ਦੀ ਮੰਗ ਨੇ ਤੋੜੇ ਰਿਕਾਰਡ, ਸਿਹਤ ਵਿਭਾਗ ਦੀ ਜਾਂਚ ਰਿਪੋਰਟ ਪੜ੍ਹ ਤੁਸੀਂ ਵੀ...

  pakistan must receive response for shameful act    warns taliban

ਸ਼ਰਮਨਾਕ ਕਾਰਵਾਈ ਦਾ ਦਿੱਤਾ ਜਾਵੇਗਾ ਮੂੰਹ-ਤੋੜ ਜਵਾਬ, ਤਾਲਿਬਾਨ ਦੀ ਪਾਕਿਸਤਾਨ ਨੂੰ...

pm modi pays tribute at yad vashem israel s holocaust memorial

PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ...

manjit singh gk dehdhari guru event cancelled singh sabha

ਮਨਜੀਤ ਸਿੰਘ ਜੀਕੇ ਦੀ ਵੱਡੀ ਕਾਰਵਾਈ ! ਗੁਰਦੁਆਰਾ ਹਾਲ 'ਚ ਦੇਹਧਾਰੀ ਗੁਰੂ ਦਾ...

a woman was robbed in broad daylight in jalandhar

ਜਲੰਧਰ 'ਚ ਦਿਨ-ਦਿਹਾੜੇ ਮਹਿਲਾ ਨਾਲ ਲੁੱਟ! ਵਾਰਦਾਤ ਮੌਕੇ ਤਮਾਸ਼ਬੀਨ ਬਣ ਕੋਲ ਖੜ੍ਹੇ...

father  blue drums  accused son

ਪਿਓ ਦਾ ਕਤਲ ਕਰ ਨੀਲੇ ਡਰੰਮ 'ਚ ਪਾਉਣ ਵਾਲੇ ਪੁੱਤ ਦਾ ਸਨਸਨੀਖੇਜ਼ ਖੁਲਾਸਾ! ਭੈਣ...

kim jong un warning

ਕਿਮ ਜੋਂਗ ਦੀ ਚੇਤਾਵਨੀ, ਦੱਖਣੀ ਕੋਰੀਆ ਨੂੰ ਕਰ ਦੇਵਾਂਗੇ ਤਬਾਹ

university student announcement

ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਖ਼ਾਸ ਐਲਾਨ

inside look at rashmika mandanna vijay deverakonda s haldi ceremony

ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਵਿਜੇ ਤੇ ਰਸ਼ਮਿਕਾ, ਸਾਹਮਣੇ ਆਈਆਂ ਖੂਬਸੂਰਤ...

breakup suicide

'‘ਬ੍ਰੇਕਅੱਪ’ ਤੇ ਦਿਲ ਦਾ ਟੁੱਟਣਾ ਆਮ ਗੱਲ, ਇਸ ਨੂੰ ਖੁਦਕੁਸ਼ੀ ਲਈ ਉਕਸਾਉਣਾ ਨਹੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • major action by railways at ludhiana railway station
      ਲੁਧਿਆਣਾ ਰੇਲਵੇ ਸਟੇਸ਼ਨ 'ਤੇ ਰੇਲਵੇ ਦੀ ਵੱਡੀ ਕਾਰਵਾਈ, 829 ਬਿਨਾਂ ਟਿਕਟ ਯਾਤਰੀ...
    • khaira raises questions on ranjit singh  s police encounter
      ਖਹਿਰਾ ਨੇ ਰਣਜੀਤ ਸਿੰਘ ਦੇ ਪੁਲਸ ਐਨਕਾਊਂਟਰ 'ਤੇ ਚੁੱਕੇ ਸਵਾਲ, ਨਿਰਪੱਖ ਜਾਂਚ ਦੀ...
    • 18 year old youth dies
      ਖੇਤਾਂ ਦੀ ਮੋਟਰ ਦਾ ਸਟਾਰਟਰ ਉਤਾਰਦੇ ਸਮੇਂ ਕਰੰਟ ਲੱਗਣ ਨਾਲ 18 ਸਾਲਾ ਮੁੰਡੇ ਦੀ ਮੌਤ
    • bjp mahila morcha burns rahul gandhi  s effigy in moga
      ਮੋਗਾ 'ਚ ਭਾਜਪਾ ਮਹਿਲਾ ਮੋਰਚਾ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਰੋਸ...
    • big administrative reshuffle  2 ias and 40 pcs officers transferred
      ਵੱਡਾ ਪ੍ਰਸ਼ਾਸਨਿਕ ਫੇਰਬਦਲ! 2 IAS ਤੇ 40 PCS ਅਧਿਕਾਰੀਆਂ ਦੇ ਤਬਾਦਲੇ
    • bibi jagir kaur  former sgpc president  punjab politics
      ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ...
    • sgpc terminates services of giani raghbir singh
      SGPC ਦਾ ਵੱਡਾ ਫੈਸਲਾ, ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਰੱਦ
    • security increased in sri anandpur sahib on the occasion of hola mahalla
      ਪੰਜਾਬ ਦੇ ਇਸ ਜ਼ਿਲ੍ਹੇ ਦੀ ਵਧਾਈ ਸੁਰੱਖਿਆ! 11 ਸੈਕਟਰਾਂ 'ਚ ਵੰਡਿਆ ਖੇਤਰ,...
    • giani raghbir singh s big statement after termination of services by sgpc
      SGPC ਵੱਲੋਂ ਸੇਵਾਵਾਂ ਖ਼ਤਮ ਕੀਤੇ ਜਾਣ ਮਗਰੋਂ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ
    • harsimrat kaur badal said law and order failed in punjab
      ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ, ਨੌਜਵਾਨਾਂ ਦੇ ਹੋ ਰਹੇ ਫਰਜ਼ੀ ਐਨਕਾਊਂਟਰ:...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +