ਸੁਲਤਾਨਪੁਰ ਲੋਧੀ (ਧੀਰ) - ਬੀਤੀ ਰਾਤ ਸੁਲਤਾਨਪੁਰ ਲੋਧੀ-ਕਪੂਰਥਲਾ ਮੁੱਖ ਹਾਈਵੇ ਮਾਰਗ 'ਤੇ ਪਿੰਡ ਭਾਣੋਲੰਗਾ ਤੇ ਪਾਜੀਆਂ ਦੇ ਦਰਮਿਆਨ ਇਕ ਛੋਟਾ ਹਾਥੀ ਦੀ ਟਰਾਲੀ ਦੇ ਨਾਲ ਟੱਕਰ ਹੋਣ 'ਤੇ ਇਕ ਲੜਕੀ ਦੀ ਮੌਤ ਹੋ ਗਈ ਤੇ 6 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਭਾਣੋਲੰਗਾ ਦੇ ਰੇਲਵੇ ਫਾਟਕ ਤੋਂ ਪਾਜੀਆਂ ਰੇਲਵੇ ਫਾਟਕ ਦੇ ਦਰਮਿਆਨ ਇਕ ਛੋਟਾ ਹਾਥੀ, ਜਿਸ ਨੂੰ ਡਰਾਈਵਰ ਜਤਿੰਦਰ ਕੁਮਾਰ ਵਾਸੀ ਭਾਣੋਲੰਗਾ ਚਲਾ ਰਿਹਾ ਸੀ ਤੇ ਉਸ ਨਾਲ ਇਕੋ ਹੀ ਪਰਿਵਾਰ ਦੇ 7 ਹੋਰ ਪਰਿਵਾਰਕ ਮੈਂਬਰ ਵੀ ਸਨ ਤਾਂ ਰਾਤ ਨੂੰ ਹਨੇਰਾ ਹੋਣ ਕਾਰਨ ਸੜਕ 'ਤੇ ਖਰਾਬ ਹਾਲਤ 'ਚ ਖੜ੍ਹੀ ਇਕ ਟਰਾਲੀ ਦੇ ਨਾਲ ਟੱਕਰ ਹੋ ਗਈ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ, ਜਿਥੇ ਇਕ ਕਰੀਬ 13-14 ਸਾਲ ਦੀ ਲੜਕੀ ਜੀਤੀ ਪੁੱਤਰੀ ਕੁਲਦੀਪ ਸਿੰਘ ਵਾਸੀ ਭਾਣੋਲੰਗਾ ਦੀ ਮੌਤ ਹੋ ਗਈ ਤੇ ਬਾਕੀ ਹੋਰ ਤਿੰਨ ਮੈਂਬਰ ਜੁਗਰਾਜ ਸਿੰਘ ਮਾਨਸੀ, ਪੂਜਾ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਏ. ਐੱਸ. ਆਈ. ਪਰਮਜੀਤ ਸਿੰਘ ਚੌਕੀ ਇੰਚਾਰਜ ਭੁਲਾਣਾ ਆਰ. ਸੀ. ਐੱਫ. ਕਰ ਰਹੇ ਹਨ।
ਸਿੱਖਿਆ ਵਿਭਾਗ ਦੇ ਅਧਿਆਪਕ ਸਰਕਾਰ ਤੋਂ ਔਖੇ
NEXT STORY