ਧੂਰੀ(ਸੰਜੀਵ ਜੈਨ)-ਦੋਹਲੇ ਵਾਲੇ ਰੇਲਵੇ ਫਾਟਕਾਂ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਇਕ 2 ਸਾਲਾ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰੀ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦੋਹਲਾ (ਧੂਰੀ) ਬੀਤੇ ਦਿਨ ਆਪਣੇ ਸਕੂਟਰ 'ਤੇ ਆਪਣੀ ਮਾਤਾ ਅਤੇ 2 ਸਾਲਾ ਬੱਚੇ ਨਾਲ ਦਵਾਈ ਲੈ ਕੇ ਸ਼ਹਿਰ ਤੋਂ ਵਾਪਸ ਪਿੰਡ ਵੱਲ ਨੂੰ ਜਾ ਰਿਹਾ ਸੀ ਜਦ ਉਸ ਨੇ ਦੋਹਲੇ ਵਾਲੇ ਫਾਟਕ ਪਾਰ ਕਰ ਕੇ ਆਪਣੇ ਸੱਜੇ ਹੱਥ ਵਾਲੀ ਸਾਈਡ 'ਤੇ ਆਪਣੇ ਪਿੰਡ ਨੂੰ ਜਾਣ ਵਾਲੀ ਸੜਕ ਵੱਲ ਸਕੂਟਰ ਮੋੜਿਆ ਤਾਂ ਪਿੱਛੋਂ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਇਸ ਹਾਦਸੇ ਵਿਚ ਉਸ ਦਾ ਬੱਚਾ ਮਨਕੀਰਤ ਸਿੰਘ ਟਰੱਕ ਦੇ ਟਾਇਰਾਂ ਦੇ ਹੇਠ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਦਾ ਡਰਾਈਵਰ ਮੌਕੇ 'ਤੇ ਟਰੱਕ ਛੱਡ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ। ਪੁਲਸ ਵੱਲੋਂ ਹਰੀ ਸਿੰਘ ਦੇ ਬਿਆਨ ਦੇ ਆਧਾਰ ਤੇ ਟਰੱਕ ਚਾਲਕ ਗੰਗਾ ਬਹਾਦਰ ਪੁੱਤਰ ਮਨ ਬਹਾਦਰ ਵਾਸੀ ਧੂਰੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
NEXT STORY