ਜੈਤੋ (ਰਘੂਨੰਦਨ ਪਰਾਸ਼ਰ, ਜਿੰਦਲ) - ਪਿੰਡ ਮਹਿਣਾ ਵਿਖੇ ਹੋਏ ਜਾਗਰਣ ਤੋਂ ਕੋਟਕਪੂਰਾ ਵੱਲ ਆ ਰਹੀ ਇਕ ਕਾਰ ਦਰੱਖ਼ਤ ’ਚ ਵੱਜਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ ਸਵਾਰ 1 ਜਨਨੀ, 2 ਬੱਚਿਆਂ ਸਣੇ 5 ਲੋਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਮਾਨਵਤਾ ਨੂੰ ਸਮਰਪਿਤ ਨੌਜਵਾਨ ਵੈੱਲਫੇਅਰ ਸੁ਼ਸ਼ਾਇਟੀ ਜੈਤੋ ਨੂੰ ਅੱਜ ਸਵੇਰੇ ਕਿਸੇ ਰਾਹਗੀਰ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਪਿੰਡ ਕਾਸ਼ਮ ਭੱਟੀ-ਹਰੀ ਨੋਂ ਸੜਕ 'ਤੇ ਇੱਕ ਕਾਰ ਸਵਾਰ ਆਪਣੇ ਬੱਚਿਆਂ ਅਤੇ ਸਾਲ਼ੇ ਨਾਲ ਪਿੰਡ ਮਹਿਣਾ ਵਿਖੇ ਹੋਏ ਜਾਗਰਣ ਤੋਂ ਕੋਟਕਪੂਰਾ ਵੱਲ ਵਾਪਸ ਆ ਰਿਹਾ ਸੀ। ਰਾਸਤੇ ’ਚ ਅਚਾਨਕ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਨ੍ਹਾਂ ਦੀ ਕਾਰ ਦਰੱਖ਼ਤ ਨਾਲ ਜਾ ਟਕਰਾਈ। ਇਸ ਹਾਦਸੇ ’ਚ 5 ਲੋਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ।
ਪੜ੍ਹੋ ਇਹ ਵੀ ਖ਼ਬਰ - ਪੁੱਤ ਦੇ ਪ੍ਰੇਮ ਸਬੰਧਾਂ ਦੇ ਚੱਲਦਿਆ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਇਡ ਨੋਟ ’ਚ ਆਖੀ ਇਹ ਗੱਲ
ਸੂਚਨਾ ਮਿਲਦਿਆਂ ਹੀ ਸੋਸਾਇਟੀ ਦੇ ਚੇਅਰਮੈਨ ਨੀਟਾ ਗੋਇਲ, ਮੰਨੂੰ ਗੋਇਲ, ਅਸ਼ੋਕ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ, ਪ੍ਰਧਾਨ ਹੈਪੀ ਗੋਇਲ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਉਨ੍ਹਾਂ ਨੇ ਜ਼ਖ਼ਮੀਆਂ ਨੂੰ ਚੁੱਕ ਕੇ ਸਰਕਾਰੀ ਸਿਵਲ ਹਸਪਤਾਲ ਕੋਟਕਪੂਰਾ ਦਾਖਲ ਕਰਵਾਇਆ, ਜਿਥੇ ਡਾਕਟਰ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖਦਿਆਂ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)
ਜ਼ਖ਼ਮੀ ਵਿਅਕਤੀਆਂ ਦੀ ਪਛਾਣ ਭੁਪਿੰਦਰ ਸਿੰਘ ਕੋਟਕਪੂਰਾ, ਬਲਦੇਵ ਸਿੰਘ (35ਸਾਲ) ਪੁੱਤਰ ਹਰਜਿੰਦਰ ਸਿੰਘ ਪਿੰਡ ਢਿੱਲਵਾਂ, ਸੁਖਪ੍ਰੀਤ ਕੌਰ (30ਸਾਲ) ਪਤਨੀ ਬਲਦੇਵ ਸਿੰਘ ਪਿੰਡ ਢਿੱਲਵਾਂ, ਖੁਸ਼ ਦੀਪ ਕੌਰ (6ਸਾਲ) ਸੁਪਤਰੀ ਬਲਦੇਵ ਸਿੰਘ ਢਿੱਲਵਾਂ, ਮਨਿੰਦਰ ਸਿੰਘ (7ਸਾਲ) ਪੁਤੱਰ ਬਲਦੇਵ ਸਿੰਘ ਪਿੰਡ ਢਿੱਲਵਾਂ ਵਜੋਂ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)
ਕੀ ਇਸ ਵਾਰ ਵੀ ਪੱਛਮੀ ਬੰਗਾਲ ’ਚ ਚੱਲੇਗਾ ਮਮਤਾ ਦਾ ‘ਜਾਦੂ’ ਜਾਂ ਫਿਰ ਆਏਗੀ ਮੋਦੀ ‘ਲਹਿਰ’?
NEXT STORY