ਲੁਧਿਆਣਾ (ਸ਼ਿਵਮ): ਮੇਹਰਬਾਨ ਥਾਣੇ ਦੀ ਪੁਲਸ ਨੇ ਇਕ ਟਿੱਪਰ ਚਾਲਕ ਵਿਰੁੱਧ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਭਗਵਾਨ ਦਾਸ ਕਾਲੋਨੀ ਦੇ ਰਹਿਣ ਵਾਲੇ ਸੁਖਰਾਮ ਸੋਂਧੀ ਦੇ ਪੁੱਤਰ ਦੇਵੇਂਦਰ ਸੋਂਧੀ ਨੇ ਦੱਸਿਆ ਕਿ 19 ਅਕਤੂਬਰ ਨੂੰ ਉਹ ਆਪਣੀ ਪਤਨੀ ਸੀਮਾ ਰਾਣੀ ਨਾਲ ਰਾਹੋਂ ਰੋਡ ’ਤੇ ਮੋਟਰਸਾਈਕਲ ਉੱਤੇ ਜਾ ਰਹੇ ਸਨ। ਬਾਜੜਾ ਮੋੜ ਨੇੜੇ ਵਾਲੀਆ ਪੈਲੇਸ ਦੇ ਸਾਹਮਣੇ ਇਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਉਹ ਅਤੇ ਉਸ ਦੀ ਪਤਨੀ ਸੜਕ ’ਤੇ ਸੁੱਟ ਡਿੱਗ ਪਏ। ਇਸ ਦੌਰਾਨ ਟਿੱਪਰ ਦਾ ਟਾਇਰ ਉਸ ਦੀ ਪਤਨੀ ਉਪਰੋਂ ਲੰਘ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਬਰਦਸਤ ਧਮਾਕਾ! 2 ਔਰਤਾਂ ਸਣੇ ਕਈ ਲੋਕ ਆਏ ਲਪੇਟ 'ਚ, ਪੈ ਗਈਆਂ ਭਾਜੜਾਂ
ਇਸ ਤੋਂ ਬਾਅਦ ਡਰਾਈਵਰ ਉਸ ਦੀ ਪਤਨੀ ਨੂੰ ਗੰਭੀਰ ਹਾਲਤ ’ਚ ਲੁਧਿਆਣਾ ਦੇ ਸੀ. ਐੱਸ. ਸੀ. ਹਸਪਤਾਲ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਟਿੱਪਰ ਚਾਲਕ ਰਾਧੇਸ਼ਿਆਮ ਪੁੱਤਰ ਭਜਨ ਲਾਲ, ਵਾਸੀ ਬਲਾਚੌਰ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਫਿਲਹਾਲ ਪੁਲਸ ਨੇ ਮਾਮਲੇ ’ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ
NEXT STORY