ਧੂਰੀ (ਜੈਨ)- ਧੂਰੀ-ਬਾਗੜੀਆ ਰੋਡ ’ਤੇ ਪਿੰਡ ਬਰੜਵਾਲ ਦੇ ਨਜ਼ਦੀਕ ਇੱਕ ਟਰੱਕ ਅਤੇ ਤੂਫਾਨ ਜੀਪ ਦਰਮਿਆਨ ਹੋਈ ਆਹਮੋ-ਸਾਹਮਣੇ ਦੀ ਟੱਕਰ ’ਚ 6 ਮਹਿਲਾਵਾਂ ਸਮੇਤ ਇਕ ਦਰਜਨ ਵਿਅਕਤੀਆਂ ਦੇ ਫੱਟੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਦੁੱਗਣਾ ਕੀਤਾ ਕੋਟਾ
ਇਸ ਸਬੰਧੀ ਹਾਸਲ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜੱਦ ਉਕਤ ਤੂਫਾਨ ਜੀਪ ’ਚ ਸਵਾਰ ਵਿਅਕਤੀ ਪਿੰਡ ਗੰਡੂਆਂ ਤੋਂ ਪਿੰਡ ਲਾਂਗੜੀਆਂ (ਅਮਰਗੜ੍ਹ) ਵਿਖੇ ਕਿਸੇ ਭੋਗ ਸਮਾਗਮ ’ਚ ਸ਼ਿਰਕਤ ਕਰਨ ਲਈ ਜਾ ਰਹੇ ਸੀ। ਇਸ ਦੌਰਾਨ ਉਕਤ ਜੀਪ ਦੀ ਪਿੰਡ ਬਰੜਵਾਲ ਦੇ ਨਜ਼ਦੀਕ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ 6 ਮਹਿਲਾਵਾਂ ਸਮੇਤ ਇਕ ਦਰਜਨ ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਨੂੰ ਕਿ ਇਲਾਜ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਿਆਂਦਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਪੜ੍ਹੋ ਪੂਰੀ List
ਹਸਪਤਾਲ ਤੋਂ ਹਾਸਲ ਜਾਣਕਾਰੀ ਦੇ ਮੁਤਾਬਕ ਜਖਮੀ ਪਰਮਜੀਤ ਕੌਰ, ਜਗਸੀਰ ਸਿੰਘ, ਮਿੱਠੂ, ਮਿਲਖ ਰਾਜ ਅਤੇ ਜਗਰਾਜਪਾਲ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਅਤੇ ਅਮਰੀਕ ਰਾਮ ਤੇ ਮੂਰਤੀ ਦੇਵੀ ਨੂੰ ਇਲਾਜ਼ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕੀਤਾ ਗਿਆ ਹੈ। ਬਾਕੀ ਜਖਮੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤਾ ਗਿਆ। ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਵਿਆਹ ਤੋਂ ਪਰਤ ਰਹੇ ਲੋਕਾਂ ਦੀ ਕਾਰ ਕੰਬਾਈਲ ਨਾਲ ਟਕਰਾਈ, ਉਡ ਗਏ ਪਰਖੱਚੇ
NEXT STORY