ਡੇਰਾਬੱਸੀ (ਗੁਰਜੀਤ) : ਬੀਤੇ ਦਿਨੀਂ ਮੁਬਾਰਕਪੁਰ ਨਿੰਬੂਆ ਰੋਡ ’ਤੇ ਪੁਲਸ ਵਾਲਾ ਦੱਸ ਕੇ ਨਕਦੀ ਤੇ ਮੋਬਾਇਲ ਖੋਹਣ ਵਾਲਿਆਂ ਦਾ ਤੀਜਾ ਸਾਥੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਬਲਜਿੰਦਰ ਸਿੰਘ ਉਰਫ਼ ਜਿੰਦਰ ਵਾਸੀ ਪਿੰਡ ਸੁੰਡਰਾਂ ਪੁਲਸ ਹਿਰਾਸਤ ’ਚ ਭੱਜਣ ਵੇਲੇ ਆਪਣਾ ਗਿੱਟਾ ਤੁੜਵਾ ਬੈਠਾ। ਇਸ ਨੂੰ ਪੁਲਸ ਨੇ ਕਾਬੂ ਕਰ ਕੇ ਅਦਾਲਤ ਤੋਂ ਇਕ ਦਿਨ ਦਾ ਰਿਮਾਂਡ ਲਿਆ ਹੈ, ਜਦੋਂ ਕਿ 2 ਮੁਲਜ਼ਮ ਗੁਰਜੀਤ ਸਿੰਘ ਉਰਫ਼ ਕਾਂਤੀ ਉਰਫ਼ ਗੁਰੀ ਵਾਸੀ ਕਕਰਾਲੀ ਤੇ ਬਲਵਿੰਦਰ ਸਿੰਘ ਵਾਸੀ ਸਨੌਲੀ ਪਹਿਲਾਂ ਹੀ ਤਿੰਨ ਦਿਨ ਦੇ ਰਿਮਾਂਡ ’ਤੇ ਹਨ। ਜਾਣਕਾਰੀ ਦਿੰਦਿਆ ਡੀ. ਐੱਸ. ਪੀ. ਡੇਰਾਬੱਸੀ ਬਿਕਰਮ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਟੀਮ ਲਗਾਤਾਰ ਅਪਰਾਧੀਆਂ ’ਤੇ ਨਕੇਲ ਪਾਉਣ ’ਚ ਲੱਗੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਉਕਤ ਮੁਲਜ਼ਮਾਂ ਨੇ ਮੋਟਰਸਾਈਕਲ ’ਤੇ ਜਾ ਰਹੇ ਮਦਨ ਸਿੰਘ ਤੇ ਰਣਜੀਤ ਕੁਮਾਰ ਵਾਸੀ ਮੁਬਾਰਕਪੁਰ ਦੇ ਫ਼ੋਨ ਤੇ ਪੈਸੇ ਖੋਹ ਲਏ ਸਨ। ਸ਼ਿਕਾਇਤ ਮਿਲਣ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਬਲਜਿੰਦਰ ਸਿੰਘ ਉਰਫ਼ ਜਿੰਦਰ ਫ਼ਰਾਰ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਖੋਹੇ ਫ਼ੋਨ ਅਤੇ ਨਕਦੀ ਬਰਾਮਦ ਕਰ ਲਈ ਗਈ ਹੈ।
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਅਸਥੀਆਂ ਚੁਗਣ ਗਏ ਨੌਜਵਾਨ ਦਾ ਸ਼ਮਸ਼ਾਨਘਾਟ 'ਚ ਕਤਲ
NEXT STORY