ਚੰਡੀਗੜ੍ਹ (ਹਰੀਸ਼ਚੰਦਰ) : ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਸਾਈ ਐੱਲ. ਐੱਨ. ਸੀ. ਪੀ.ਈ., ਤਿਰੁਵਨੰਤਪੁਰਮ ਵਲੋਂ ਆਯੋਜਿਤ ਈ-ਖੇਲ ਪਾਠਸ਼ਾਲਾ ਦੇ ਸਮਾਪਤੀ ਸੈਸ਼ਨ ਵਿਚ ਵਰਚੂਅਲੀ ਸ਼ਾਮਲ ਹੋਏ। ਇਹ ਸੱਤਵਾਂ ਸੈਸ਼ਨ 14 ਫਰਵਰੀ ਤੋਂ 13 ਅਪ੍ਰੈਲ ਤੱਕ ਚੱਲਿਆ। ਇਸ ਮੌਕੇ ਠਾਕੁਰ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੀਆਂ ਵੱਖ-ਵੱਖ ਮਹੱਤਵਪੂਰਣ ਯੋਜਨਾਵਾਂ ਅਤੇ ਸਹੂਲਤਾਂ ’ਤੇ ਚਾਨਣਾ ਪਾਇਆ, ਜਿਨ੍ਹਾਂ ਵਿਚ ਇੱਕ ‘ਜਨ ਅੰਦੋਲਨ’ ਦਾ ਰੂਪ ਲੈ ਚੁੱਕੇ ਫਿੱਟ ਇੰਡੀਆ ਅਤੇ ਖੇਡ ਦੇ ਮੈਦਾਨ ਤੋਂ ਲੈ ਕੇ ਪੋਡੀਅਮ ਤੱਕ ਐਥਲੀਟਾਂ ਦੀ ਯਾਤਰਾ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਖੇਲੋ ਇੰਡੀਆ ਗੇਮਜ਼ ਵਰਗੀਆਂ ਪਹਿਲਕਦਮੀਆਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਹਰ ਉਸ ਪਹਿਲੂ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ, ਜਿਸ ਨਾਲ ਪੂਰੇ ਦੇਸ਼ ਵਿਚ ਖੇਡਾਂ ਨੂੰ ਹੋਰ ਜ਼ਿਆਦਾ ਲੋਕਪ੍ਰਿਯ ਬਣਾਇਆ ਜਾ ਸਕੇ। ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਦੇ ਕਥਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਸਾਡੇ ਐਥਲੀਟ ਓਲੰਪਿਕ ਜਾਂ ਕਿਸੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਮੈਡਲ ਜਿੱਤਦੇ ਹਨ ਅਤੇ ਜਦੋਂ ਸਾਡਾ ਤਿਰੰਗਾ ਲਹਿਰਾਉਂਦਾ ਹੈ, ਤਾਂ ਇਹ ਇੱਕ ਬੇਹੱਦ ਖਾਸ ਅਨੁਭਵ ਹੁੰਦਾ ਹੈ ਅਤੇ ਇਹ ਪੂਰੇ ਦੇਸ਼ ਨੂੰ ਊਰਜਾ ਨਾਲ ਭਰ ਦਿੰਦਾ ਹੈ।
ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ
ਸਰੀਰਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ ਜੋ ਸਿਹਤ ਅਤੇ ਭਲਾਈ ਨਾਲ ਸਬੰਧਤ ਮਹੱਤਵਪੂਰਨ ਸਮੱਸਿਆਵਾਂ ਦਾ ਸਿੱਧੇ ਨਿਪਟਾਰਾ ਕਰਦਾ ਹੈ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਨੂੰ ਜੀਵਨ ਸ਼ੈਲੀ ਦੇ ਰੂਪ ਵਿਚ ਅਪਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਸਾਈ ਐੱਲ. ਐੱਨ. ਸੀ. ਪੀ. ਈ. ਅਤੇ ਖੇਡੋ ਇੰਡੀਆ ਈ-ਖੇਲ ਪਾਠਸ਼ਾਲਾ ਟੀਮ ਨੂੰ ਸੱਤਵੇਂ ਬੈਚ ਦੇ ਪ੍ਰੋਗਰਾਮ ਦੇ ਸਫਲ ਸੰਚਾਲਨ ਲਈ ਵਧਾਈ ਦਿੱਤੀ।
ਵਰਤਮਾਨ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਸੱਭਿਆਚਾਰਕ ਜੜ੍ਹਾਂ ਨਾਲ ਜੁੜਨਾ ਚਾਹੀਦੈ
ਚੰਡੀਗੜ੍ਹ, (ਹਰੀਸ਼ਚੰਦਰ): ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਹਾਲਾਂਕਿ 1947 ਵਿਚ ਭਾਰਤ ਨੇ ਰਾਜਨੀਤਕ ਆਜ਼ਾਦੀ ਪ੍ਰਾਪਤ ਕਰ ਲਈ ਸੀ ਪਰ ਸੱਭਿਆਚਰਕ ਆਜ਼ਾਦੀ ਨਹੀਂ ਮਿਲੀ ਸੀ। ਭਾਰਤ ਨੂੰ ਸੱਭਿਆਚਾਰਕ ਆਜ਼ਾਦੀ 2014 ਵਿਚ ਮਿਲੀ, ਜਦੋਂ ਸੱਭਿਆਚਾਰਕ ਰਾਸ਼ਟਰਵਾਦ, ਰਾਜਨੀਤਕ ਵਿਚਾਰ ਦਾ ਮਹੱਤਵਪੂਰਣ ਹਿੱਸਾ ਬਣਿਆ।
ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ
ਉਨ੍ਹਾਂ ਨੇ ਵਰਤਮਾਨ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ। ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੀਆਂ ਸੱਭਿਆਚਾਰਕ ਵਿਰਾਸਤ ਦੀਆਂ ਕਹਾਣੀਆਂ ਨੂੰ ਲੋਕਾਂ ਵਿਚਕਾਰ ਪੇਸ਼ ਕਰੀਏ। ਅਨੁਰਾਗ ਠਾਕੁਰ ਗੁਜਰਾਤ ਦੇ ਚਾਰ ਦਿਨਾ ‘ਮਾਧਵਪੁਰ ਘੇੜ ਉਤਸਵ’ ਦੇ ਤੀਜੇ ਦਿਨ ਮੇਲੇ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਵਿਚ ਮਨੀਪੁਰ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਅਤੇ ਗੁਜਰਾਤ ਦੇ ਮੰਤਰੀਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਠਾਕੁਰ ਨੇ ਕਿਹਾ ਕਿ ਮਾਧਵਪੁਰ ਘੇੜ ਮੇਲਾ ਭਾਰਤ ਦੇ ਲੋਕਾਂ ਨੂੰ ਆਪਸ ਵਿਚ ਜੋੜਨ ਦਾ ਪ੍ਰਤੀਕ ਹੈ ਅਤੇ ਇਹ ਉਤਸਵ ਦੇਸ਼ ਦੇ ਦੂਰ-ਦੁਰਾਡੇ ਦੇ ਪੂਰਬੀ ਇਲਾਕਿਆਂ ਨੂੰ ਦੇਸ਼ ਦੇ ਪੱਛਮ ਵਾਲੇ ਹਿੱਸੇ ਨਾਲ ਜੋੜਦਾ ਹੈ।
‘ਲੁਕ ਈਸਟ’ ਨੀਤੀ ਹੁਣ ‘ਐਕਟ ਈਸਟ’ ਨੀਤੀ ਬਣ ਚੁੱਕੀ
ਉਤਰ-ਪੂਰਬੀ ਰਾਜਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ‘ਲੁਕ ਈਸਟ’ ਨੀਤੀ ਹੁਣ ‘ਐਕਟ ਈਸਟ’ ਨੀਤੀ ਬਣ ਚੁੱਕੀ ਹੈ। ਵਰਤਮਾਨ ਸਰਕਾਰ ਅਨੁਸਾਰ ਭਾਰਤ ਦੇ ਉਤਰ-ਪੂਰਬੀ ਰਾਜ ਹੁਣ ਬੁਨਿਆਚੀ ਢਾਂਚੇ ਅਤੇ ਸਹੂਲਤਾਂ ਦੇ ਬੇਮਿਸਾਲ ਵਿਕਾਸ ਦੇ ਗਵਾਹ ਹਨ। ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਨੇ ਭਾਰਤ ਦੇ ਭੁੱਲੇ ਵਿਰਸੇ ਨੂੰ ਮੁੜਜੀਵਤ ਕਰਨ ਦੀ ਦਿਸ਼ਾ ਵਿਚ ਸਰਗਰਮ ਕੰਮ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਹੀ ਜਿੱਥੇ ਕੇਦਾਰਨਾਥ ਮੰਦਰ ਨੂੰ ਸ਼ਾਨਦਾਰ ਸਵਰੂਪ ਦਿੱਤਾ ਗਿਆ, ਉੱਥੇ ਹੀ ਸੋਮਨਾਥ ਮੰਦਰ ਨੇ ਵੀ ਨਵੀਂ ਉਚਾਈਆਂ ਨੂੰ ਛੂਹਿਆ ਹੈ। ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਕਾਰੀਡੋਰ, ਰਾਮ ਮੰਦਰ ਨਿਰਮਾਣ ਅਤੇ ਚਾਰ ਧਾਮ ਦੇ ਸੁੰਦਰੀਕਰਨ ਦੀ ਦਿਸ਼ਾ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਵੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ
ਖਾੜੀ ਦੇ ਇਕ ਦੇਸ਼ ਵਿਚ ਸਵਾਮੀ ਨਾਰਾਇਣ ਮੰਦਰ ਬਣੇਗਾ
ਠਾਕੁਰ ਨੇ ਅਬੂਧਾਬੀ ਦੀ ਆਪਣੀ ਹਾਲ ਦੀ ਯਾਤਰਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਸਥਾਪਿਤ ਦੋਸਤਾਨਾ ਸਬੰਧਾਂ ਦੇ ਆਧਾਰ ’ਤੇ ਹੀ ਹੁਣ ਖਾੜੀ ਦੇ ਇਕ ਦੇਸ਼ ਵਿਚ ਸ਼ਾਨਦਾਰ ਸਵਾਮੀ ਨਾਰਾਇਣ ਮੰਦਰ ਦਾ ਨਿਰਮਾਣ ਹੋਵੇਗਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਆਪਣੀਆਂ ਮੀਡੀਆ ਇਕਾਈਆਂ ਨਾਲ ਉਤਸਵ ਨੂੰ ਹੁਲਾਰਾ ਦੇਵੇਗਾ ਅਤੇ ਉਸਦੇ ਸ਼ਾਨਦਾਰ ਦ੍ਰਿਸ਼ ਨੂੰ ਪ੍ਰਸਾਰਿਤ ਕਰੇਗਾ। ਮਾਧਵਪੁਰ ਘੇੜ ਉਤਸਵ 10 ਤੋਂ 13 ਅਪ੍ਰੈਲ ਤੱਕ ਮਨਾਇਆ ਗਿਆ। ਉਤਸਵ ਦਾ ਉਦਘਾਟਨ ਰਾਸ਼ਟਰਪਤੀ ਨੇ ਕੀਤਾ ਸੀ ਅਤੇ ਸੱਭਿਆਚਾਰ ਮੰਤਰਾਲਾ ਅਤੇ ਉਤਰ-ਪੂਰਬ ਖੇਤਰ ਵਿਕਾਸ ਮੰਤਰਾਲਾ ਦੇ ਨਾਲ ਗੁਜਰਾਤ ਸਰਕਾਰ ਨੇ ਇਸਦਾ ਆਯੋਜਨ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਮਾਝਾ ਬ੍ਰਿਗੇਡ ਦੇ ਦਿੱਗਜ ਕਾਂਗਰਸੀ ਨੇਤਾਵਾਂ ਨੇ ਨਵ-ਨਿਯੁਕਤ ਪ੍ਰਧਾਨ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ
NEXT STORY