ਤਰਨਤਾਰਨ (ਰਾਜੂ, ਬਲਵਿੰਦਰ ਕੌਰ) : ਪੰਜਾਬ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਸੂਬੇ ਦੇ ਕਿਸਾਨਾਂ ਨੂੰ ਸੁਰੱਖਿਅਤ ਢੰਗ ਨਾਲ ਕਣਕ ਦੀ ਕਟਾਈ ਦੇ ਕਾਰਜ਼ ਨੂੰ ਨੇਪਰੇ ਚਾੜਨ ਲਈ ਵਿਸ਼ੇਸ ਐਡਵਾਇਜ਼ਰੀ ਜ਼ਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਕੋਵਿਡ-19 ਸਿਸਟਮਿਕ ਬਿਮਾਰੀ ਹੈ, ਜੋ ਨੋਵਲ ਕੋਰੋਨਾ ਵਾਇਰਸ ਨਾਲ ਹੁੰਦੀ ਹੈ। ਜ਼ਿਆਦਾਤਰ ਮੌਕਿਆਂ 'ਤੇ ਛਿੱਕਾਂ ਤੇ ਖੰਘ ਦੇ ਛਿੱਟਿਆਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਅਤੇ ਪ੍ਰਭਾਵਿਤ ਚੀਜ਼ਾਂ ਜਾਂ ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ।
ਇਹ ਵੀ ਪੜ੍ਹੋ ► ਦੁਕਾਨਦਾਰਾਂ ਵੱਲੋਂ 'ਕੋਰੋਨਾ' ਨੂੰ 'ਵਾਜਾਂ, ਲੋਕਾਂ ਦੀ ਜਾਨ ਦਾਅ 'ਤੇ
ਸਮੇਂ ਸਿਰ ਧਿਆਨ ਦੇ ਕੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ
ਸਹੀ ਜਾਣਕਾਰੀ ਅਤੇ ਸਮੇਂ ਸਿਰ ਧਿਆਨ ਦੇ ਕੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਜਾਰੀ ਸਲਾਹ ਅਨੁਸਾਰ ਕਿਸਾਨ ਕੋਸ਼ਿਸ਼ ਕਰਨ ਕਿ ਮਜ਼ਦੂਰਾਂ ਤੋਂ ਵਾਢੀ ਕਰਵਾਉਣ ਦੀ ਬਜਾਏ ਮਸ਼ੀਨਾਂ ਨਾਲ ਵਾਢੀ ਕਰਨ ਨੂੰ ਪਹਿਲ ਦੇਣ। ਇੱਕ ਮਸ਼ੀਨ ਨਾਲ ਜ਼ਰੂਰਤ ਅਨੁਸਾਰ ਘੱਟ ਤੋਂ ਘੱਟ ਵਿਅਕਤੀ ਹੀ ਲਗਾਏ ਜਾਣ। ਹਰ ਮਸ਼ੀਨ ਨੂੰ ਖੇਤ 'ਚ ਆਉਣ ਤੋਂ ਪਹਿਲਾਂ ਅਤੇ ਵਾਢੀ ਦੌਰਾਨ ਸਮੇਂ-ਸਮੇਂ 'ਤੇ ਸੈਨੀਟਾਈਜ਼ ਕੀਤਾ ਜਾਵੇ। ਵਾਢੀ ਦਾ ਕੰਮ ਕਰ ਰਿਹਾ ਹਰ ਵਿਅਕਤੀ ਕੱਪੜੇ ਦਾ ਮਾਸਕ ਜ਼ਰੂਰ ਪਹਿਨੇ ਅਤੇ ਇਸ ਨੂੰ ਸਮੇਂ-ਸਮੇਂ 'ਤੇ ਨਿਯਮਿਤ ਢੰਗ ਨਾਲ ਧੋਤਾ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹਰ ਸਮੇਂ ਇੱਕ ਦੂਜੇ ਕੋਲੋਂ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਖਾਣਾ ਖਾਣ, ਢੋਆ-ਢੁਆਈ ਆਦਿ ਸਮੇਂ ਵੀ ਸਮਾਜਿਕ ਦੂਰੀ ਰੱਖੀ ਜਾਵੇ। ਜੇਕਰ ਹੱਥਾਂ ਨਾਲ ਵਾਢੀ ਕੀਤੀ ਜਾ ਰਹੀ ਹੈ ਤਾਂ ਮਜ਼ਦੂਰਾਂ ਵਿਚਕਾਰ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਸੰਭਵ ਹੋ ਵੱਖ-ਵੱਖ ਵੱਖ-ਵੱਖ ਸਮੇਂ ਅਨੁਸਾਰ ਵੰਡ ਕੇ ਵਾਢੀ ਕੀਤੀ ਜਾਵੇ ਤਾਂ ਜੋ ਇੱਕ ਦਿਨ 'ਚ ਇੱਕ ਸਮੇਂ 'ਤੇ ਜ਼ਿਆਦਾ ਇਕੱਠ ਤੋਂ ਬਚਿਆ ਜਾ ਸਕੇ। ਜੇਕਰ ਸੰਭਵ ਹੋਵੇ ਤਾਂ ਸਿਰਫ ਜਾਣਕਾਰ ਲੋਕਾਂ ਨੂੰ ਹੀ ਕੰਮ 'ਚ ਲਗਾਇਆ ਜਾਵੇ ਅਤੇ ਕੰਮ 'ਤੇ ਲਗਾਉਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਸ਼ੱਕੀ ਵਾਲੇ ਮਰੀਜ਼ ਤੋਂ ਕੰਮ ਕਰਵਾਉਣ ਤੋਂ ਪਰਹੇਜ਼ ਕੀਤਾ ਜਾ ਸਕੇ।
ਇਹ ਵੀ ਪੜ੍ਹੋ ► ਕੋਵਿਡ-19 ਵਿਰੁੱਧ ਜੰਗ 'ਚ ਨਾਗਰਿਕਾਂ ਨੂੰ ਰਾਹਤ ਦੇਣ ਲਈ ਵਧਾਇਆ ਦਾਇਰਾ : ਬ੍ਰਹਮ ਮਹਿੰਦਰਾ
ਫਸਲ ਨੂੰ ਸਾਫ-ਸਫਾਈ ਲਈ ਛੋਟੇ-ਛੋਟੇ ਢੇਰਾਂ ਵਿਚਕਾਰ 3-4 ਫੁੱਟ ਦੀ ਦੂਰੀ ਰੱਖੀ ਜਾਵੇ ਅਤੇ ਇੱਕ ਢੇਰ 'ਤੇ ਸਿਰਫ 1-2 ਲੋਕਾਂ ਨੂੰ ਸਫਾਈ ਕਰਨ ਦਾ ਕੰਮ ਦਿੱਤਾ ਜਾਵੇ। ਇਸ ਤੋਂ ਇਲਾਵਾ ਟਰਾਂਸਪੋਰਟ ਲਈ ਵਰਤੇ ਜਾਣ ਵਾਲੇ ਵਾਹਨ, ਬਾਰਦਾਨਾ ਅਤੇ ਪੈਕਿੰਗ ਦਾ ਹੋਰ ਸਮਾਨ ਵੀ ਸੈਨੀਟਾਈਜ਼ ਕੀਤੇ ਜਾਣ। ਕੰਮ ਕਰਨ ਵਾਲੇ ਸਾਰੇ ਲੋਕਾਂ ਵੱਲੋਂ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 40 ਸੈਕਿੰਡ ਤੱਕ ਧੋਤਾ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਮਜ਼ਦੂਰਾਂ/ਕੰਬਾਈਨ ਆਪ੍ਰੇਟਰਾਂ ਨਾਲ ਕਰੰਸੀ ਨੋਟਾਂ 'ਚ ਲੈਣ-ਦੇਣ ਕੀਤਾ ਗਿਆ ਹੈ ਤਾਂ ਅਜਿਹਾ ਲੈਣ-ਦੇਣ ਕਰਨ ਤੋਂ ਤੁਰੰਤ ਬਾਅਦ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਜਿਥੋਂ ਤੱਕ ਹੋ ਸਕੇ ਆਨਲਾਈਨ ਅਦਾਇਗੀ ਕੀਤੀ ਜਾਵੇ। ਦੂਜੇ ਵਿਅਕਤੀਆਂ ਨੂੰ ਸਹੀ ਅਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਦੌਰਾਨ ਜੇਕਰ ਕੋਈ ਕਿਸੇ ਕੋਵਿਡ-19 ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ ► ਮੰਡੀ 'ਚ ਭੀੜ ਨੂੰ ਖਤਮ ਕਰਨ ਲਈ ਹੁਣ ਅਧਿਆਪਕ ਪੜ੍ਹਾਉਂਣਗੇ ਸੋਸ਼ਲ ਡਿਸਟੈਂਸਿੰਗ ਦਾ ਪਾਠ
ਲੁਧਿਆਣਾ ਤੋਂ ਵੱਡੀ ਖਬਰ, ਬੀ. ਡੀ. ਪੀ. ਓ. ਦਾ ਪਤੀ ਵੀ ਕੋਰੋਨਾ ਪਾਜ਼ੇਟਿਵ
NEXT STORY