ਮੁੱਲਾਂਪੁਰ ਦਾਖਾ (ਕਾਲੀਆ) : ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਇਕ ਜੋੜੇ ਨੂੰ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਘਰ ਜਾਂਦਿਆਂ ਰੇਹੜੀ 'ਤੇ ਖੜ੍ਹ ਕੇ ਜੂਸ ਪੀਣਾ ਇੰਨਾ ਮਹਿੰਗਾ ਪੈ ਗਿਆ ਕਿ ਚਾਰ ਲੁਟੇਰਿਆਂ ਨੇ ਉਸ ਦੀ ਉਂਗਲ ਵਿੱਚੋਂ ਪਈ ਸੋਨੇ ਦੀ ਮੁੰਦਰੀ ਲਾਹ ਲਈ ਅਤੇ ਫ਼ਰਾਰ ਹੋ ਗਏ।
ਪੀੜਤ ਤਰਸੇਮ ਸ਼ਰਮਾ ਪੁੱਤਰ ਬਲਦੇਵ ਸ਼ਰਮਾ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ 14 ਅਗਸਤ ਨੂੰ ਆਪਣੇ ਘਰੋਂ ਦਾਖਾ ਵਿਖੇ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਲਈ ਆਪਣੀ ਪਤਨੀ ਨਾਲ ਗਿਆ ਸੀ ਅਤੇ ਉਹ ਕੈਂਸਰ ਦਾ ਮਰੀਜ਼ ਹੈ। ਰਾਹ ਵਿਚ ਬੱਦੋਵਾਲ ਨੇੜੇ ਇਕ ਜੂਸ ਵਾਲੀ ਰੇਹੜੀ 'ਤੇ ਖੜ੍ਹ ਗਿਆ ਜਿਸ ਦੇ ਮਗਰ (ਜੂਆ) ਕੁਝ ਨੌਜਵਾਨ ਸਟਾਈਗਰ ਨਾਲ ਖੇਡ ਰਹੇ ਸਨ। ਜੂਸ ਦੀ ਰੇਹੜੀ ਵਾਲੇ ਰਾਮ ਅਚਰਨ ਵਾਸੀ ਯੂ.ਪੀ. ਤੋਂ ਉਸ ਨੇ ਦੋ ਗਲਾਸ ਜੂਸ ਮੰਗੇ । ਜੂਸ ਵਾਲੇ ਨੇ ਇਕ ਗਿਲਾਸ ਉਸ ਦੀ ਪਤਨੀ ਨੂੰ ਦੇ ਦਿੱਤਾ ਤੇ ਦੂਸਰਾ ਜੂਸ ਵਾਲਾ ਗਿਲਾਸ ਮਗਰ ਬੈਠੇ ਜੂਆ ਖੇਡਦੇ ਬੰਦੇ ਨੇ ਤਰਸੇਮ ਸ਼ਰਮਾ ਨੂੰ ਫੜਾ ਦਿੱਤਾ ਅਤੇ ਉਸ ਦੀ ਨਜ਼ਰ ਉਸ ਦੀ ਸੋਨੇ ਦੀ ਮੁੰਦਰੀ 'ਤੇ ਪੈ ਗਈ। ਬਸ ਫਿਰ ਕੀ ਸੀ ਉਕਤ ਜੁਆਰੀਆਂ ਅਤੇ ਲੁਟੇਰਿਆਂ ਨੇ ਤਰਸੇਮ ਸਿੰਘ ਦੀ ਉਂਗਲ ਵਾਲੀ 7 ਗ੍ਰਾਮ ਸੋਨੇ ਦੀ ਮੁੰਦਰੀ ਲਾਹ ਲਈ ਅਤੇ ਫ਼ਰਾਰ ਹੋ ਗਏ।
ਥਾਣਾ ਦਾਖਾ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਮਾਮਲਾ ਸ਼ੱਕੀ ਜਾਪਦਾ ਹੈ। ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
'ਕੇਂਦਰ ਜਦੋਂ ਤੱਕ MSP ਤੇ ਹੋਰ ਮੰਗਾਂ ਨਹੀਂ ਮੰਨਦਾ, ਸੰਘਰਸ਼ ਜਾਰੀ ਰਹੇਗਾ' : ਡੱਲੇਵਾਲ, ਪੰਧੇਰ
NEXT STORY