ਹੁਸ਼ਿਆਰਪੁਰ/ਟਾਂਡਾ (ਵੈੱਬ ਡੈਸਕ, ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਜਲੰਧਰ ਤੋਂ ਬਾਅਦ ਹੁਣ ਟਾਂਡਾ ਵਿਖੇ ਪਿੰਡ ਚਟਾਲਾ ਵਿਚ ਪੰਜਾਬ ਪੁਲਸ ਵੱਲੋਂ ਵੱਡਾ ਐਨਕਾਊਂਟਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਟਾਂਡਾ ਵਿਖੇ ਬੀਤੇ ਦਿਨ ਪਿੰਡ ਕਲੋਆ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਬਲਜੀਤ ਸਿੰਘ ਦੇ ਮਾਮਲੇ ਵਿਚ ਪੁਲਸ ਨੇ ਇਕ ਮੁਲਜ਼ਮ ਦਾ ਐਨਕਾਊਂਟਰ ਕੀਤਾ ਹੈ। ਗੁਪਤ ਸੂਚਨਾ ਮਿਲਣ ਮਗਰੋਂ ਪਿੰਡ ਚਟਾਲਾ ਵਿਚ ਗਸ਼ਤ ਦੌਰਾਨ ਗ੍ਰਿਫ਼ਤਾਰ ਕਰਨ ਗਈ ਪੁਲਸ 'ਤੇ ਮੁਲਜ਼ਮ ਵੱਲੋਂ ਫਾਇਰਿੰਗ ਕੀਤੀ ਗਈ। ਇਸ ਦੇ ਬਾਅਦ ਪੁਲਸ ਵੱਲੋਂ ਵੀ ਜਵਾਈ ਕਾਰਵਾਈ ਕਰਦੇ ਹੋਏ ਮੁਲਜ਼ਮ 'ਤੇ ਫਾਇਰਿੰਗ ਕੀਤੀ ਗਈ।

ਇਹ ਵੀ ਪੜ੍ਹੋ: ਪੰਜਾਬੀਓ ਕਰ ਲਿਓ ਤਿਆਰੀ! ਪੰਜਾਬ 'ਚ ਭਲਕੇ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
ਇਸ ਦੌਰਾਨ ਮੁਲਜ਼ਮ ਦੇ ਪੱਟ 'ਤੇ ਗੋਲ਼ੀ ਲੱਗਣ ਕਾਰਨ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸ਼ੂਟਰ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਮਨਿੰਦਰ ਸੈਣੀ ਵਾਸੀ ਪਿੰਡ ਖਡਿਆਲਾ ਸੈਣੀਆਂ ਦੇ ਰੂਪ ਵਿਚ ਹੋਈ ਹੈ। ਦੋਸ਼ੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: Big Breaking: ਜਲੰਧਰ 'ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਗੋਲ਼ੀਆਂ! ਪੁਲਸ ਨੇ ਕਰ 'ਤਾ ਐਨਕਾਊਂਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Train ਲਈ Flight ਵਾਲੇ ਨਿਯਮ ਲਾਗੂ, ਹੁਣ ਵਾਧੂ ਸਮਾਨ ਲਿਜਾਣ 'ਤੇ ਦੇਣੇ ਪੈਣਗੇ ਵਾਧੂ ਚਾਰਜ
NEXT STORY