ਅੰਮ੍ਰਿਤਸਰ (ਨੀਰਜ)-ਸੈਕਟਰੀ ਆਰ. ਟੀ. ਏ. ਦਫਤਰ ਅਧੀਨ ਆਉਂਦੇ ਆਟੋਮੇਟਿਡ ਡਾਈਵਿੰਗ ਟੈਸਟ ਟਰੈਕ ’ਤੇ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਕਾਰਨ ਜਿਥੇ ਜ਼ਿਲ੍ਹੇ ਦੇ ਜ਼ਿਆਦਾਤਰ ਏਜੰਟ ਅੰਡਰਗਰਾਊਂਡ ਹੋ ਚੁੱਕੇ ਹਨ ਉੱਥੇ ਵਿਜੀਲੈਂਸ ਵਿਭਾਗ ਦੀ ਨਜ਼ਰ ਤੋਂ ਬਚਾਉਂਦਾ ਆ ਰਿਹਾ ਜ਼ਿਲ੍ਹਾ ਕਚਹਿਰੀ ’ਚ ਸਗਰਗਮ ਇਕ ਹੋਰ ਏਜੰਟ ਹੁਣ ਅੰਡਰਗਰਾਊਂਡ ਹੋ ਗਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਏਜੰਟ ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਸੁਵਿਧਾ ਕੈਂਪ ’ਚ ਕੰਮ ਕਰਦਾ ਸੀ ਪਰ ਕਿਸੇ ਗੜਬੜ ਕਾਰਨ ਇਸ ਨੂੰ ਸੁਵਿਧਾ ਕੇਂਦਰ ਤੋਂ ਕੱਢ ਦਿੱਤਾ ਗਿਆ ਸੀ । ਸੁਵਿਧਾ ਕੇਂਦਰ ਤੋਂ ਕੱਢੇ ਜਾਣ ਤੋਂ ਬਾਅਦ ਉਕਤ ਏਜੰਟ ਨੇ ਪਹਿਲਾਂ ਤੋਂ ਆਟੋਮੇਟਿਡ ਡਰਾਵਿੰਗ ਟੈਸਟ ਟਰੈਕ ਨੂੰ ਹੀ ਆਪਣਾ ਅੱਡਾ ਬਣਾ ਲਿਆ ਸੀ ਅਤੇ ਹਰ ਸਮੇਂ ਟਰੈਕ ਕੋਲ ਹੀ ਰਹਿੰਦਾ ਸੀ । ਟਰੈਕ ’ਤੇ ਤਾਇਨਾਤ ਕਰਮਚਾਰੀਆਂ ਨੂੰ ਬਲੈਕਮੇਲ ਕਰ ਕੇ ਆਪਣੇ ਕੰਮ ਕਰਵਾਉਂਦਾ ਸੀ ਪਰ ਇਕ ਦਿਨ ਰਾਣਾ ਨਾਂ ਦੇ ਵਿਅਕਤੀ ਵਲੋਂ ਉਕਤ ਏਜੰਟ ਦੀ ਛਿੱਤਰ ਪਰੇਡ ਕੀਤੀ ਗਈ, ਜਿਸ ਤੋਂ ਬਾਅਦ ਇਸ ਏਜੰਟ ਨੇ ਟਰੈਕ ’ਤੇ ਜਾਣਾ ਬੰਦ ਕਰ ਦਿੱਤਾ ਪਰ ਟਰੈਕ ’ਤੇ ਤਾਇਨਾਤ ਇਕ-ਦੋ ਕਰਮਚਾਰੀਆਂ ਨਾਲ ਇਸ ਦੀ ਪੂਰੀ ਸੈਟਿੰਗ ਚੱਲਦੀ ਰਹੀ। ਹਾਲਾਂਕਿ ਸਮੇਂ-ਸਮੇਂ ’ਤੇ ਸੈਕੇਟਰੀ ਆਰ.ਟੀ.ਏ. ਵੱਲੋਂ ਉਕਤ ਏਜੰਟ ਦੀ ਐਂਟਰੀ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਬੈਨ ਕੀਤੀ ਗਈ ਸੀ ਅਤੇ ਦੇਖਦੇ ਹੀ ਗ੍ਰਿਫਤਾਰ ਕਰਨ ਦੇ ਨਿਰਦੇਸ਼ ਸੁਰੱਖਿਆ ਕਰਮਚਾਰੀਆਂ ਨੂੰ ਦਿੱਤੇ ਗਏ ਸਨ।
ਇਹ ਵੀ ਪੜ੍ਹੋ- ਔਰਤ ਨੇ ਪ੍ਰੇਮੀ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ ਸੀ ਪਤੀ, cctv ਤੋਂ ਹੋਇਆ ਰੂਹ ਕੰਬਾਊ ਮੌਤ ਦਾ ਖੁਲਾਸਾ
ਵਸੀਕਾ ਨਵੀਸ ਦੀ ਦੁਕਾਨ ਨੂੰ ਬਣਾ ਲਿਆ ਸੀ ਅੱਡਾ
ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਤੋਂ ਬਾਹਰ ਦਾ ਰਸਤਾ ਦਿਖਾਏ ਜਾਣ ਤੋਂ ਬਾਅਦ ਉਕਤ ਏਜੰਟ ਜੋ ਪਹਿਲਾਂ ਸੁਵਿਧਾ ਕੇਂਦਰ ਦਾ ਕਰਮਚਾਰੀ ਰਿਹਾ ਸੀ, ਉਸ ਨੇ ਇਕ ਅਖੌਤੀ ਵਸੀਕਾ ਨਵੀਸ ਦੇ ਚੈਂਬਰ ਨੂੰ ਆਪਣਾ ਅੱਡਾ ਬਣਾ ਲਿਆ। ਜ਼ਿਲਾ ਪ੍ਰਬੰਧਕੀ ਦਫਤਰ ਦੀ ਵੱਡੀਆਂ ਪੌੜੀਆਂ ਤੋਂ ਕੁਝ ਹੀ ਦੂਰੀ ’ਤੇ ਇਸ ਏਜੰਟ ਦਾ ਚੈਂਬਰ ਸੀ ਅਤੇ ਇਥੇ ਇਹ ਏਜੰਟ ਜ਼ਿਲ੍ਹਾ ਕਚਹਿਰੀ ’ਚ ਡਰਾਈਵਿੰਗ ਲਾਈਸੰਸ, ਆਰ. ਸੀ. ਅਤੇ ਹੋਰ ਕੰਮ ਕਰਵਾਉਣ ਆਏ ਭੋਲੇ ਲੋਕਾਂ ਨੂੰ ਠੱਗਦਾ ਸੀ ਅਤੇ ਮੋਟੀ ਰਕਮ ਵਸੂਲ ਕਰ ਕੇ ਡਰਾਈਵਿੰਗ ਲਾਈਸੈਂਸ ਬਣਵਾਉਂਦਾ ਸੀ। ਉਕਤ ਏਜੰਟ ਦੇ ਮੋਬਾਈਲ ਦੇ ਫੋਰੈਂਸਿਕ ਜਾਂਚ ਕੀਤੀ ਜਾਵੇ ਤਾਂ ਕਈ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।
ਡੀ.ਸੀ. ਦਫਤਰ ਦੀ ਮਹਿਲਾ ਕਰਮਚਾਰੀ ਦੇ ਨਾਲ ਬੈਠਦਾ
ਉਕਤ ਏਜੰਟ ਦੀ ਦਲੇਰੀ ਇੰਨੀ ਵੱਧ ਚੁੱਕੀ ਸੀ ਕਿ ਹੁਣ ਇਸ ਨੇ ਡੀ. ਸੀ. ਦਫਤਰ ਦੇ ਅੰਦਰੂਨੀ ਕੰਮਾਂ ’ਚ ਵੀ ਦਖਲ ਦੇਣਾ ਸ਼ੁਰੂ ਕਰ ਦਿੱਤਾ ਸੀ । ਜਾਣਕਾਰੀ ਅਨੁਸਾਰ ਇਹ ਏਜੰਟ ਪਿਛਲੇ ਕੁਝ ਹਫਤਿਆਂ ਤੋਂ ਡੀ. ਸੀ. ਦਫਤਰ ’ਚ ਤਾਇਨਾਤ ਇਕ ਔਰਤ ਕਲਰਕ, ਜੋ ਕਿ ਇਕ ਸੰਵੇਦਨਸ਼ੀਲ ਸੀਟ ’ਤੇ ਤਾਇਨਾਤ ਹੈ ਅਤੇ ਉੱਥੇ ਅਤਿ-ਸੰਵੇਦਨਸ਼ੀਲ ਜ਼ਮੀਨੀ ਰਿਕਾਰਡ ਹੁੰਦਾ ਹੈ, ਦੀ ਸੀਟ ਨਾਲ ਬੈਠਾ ਨਜ਼ਰ ਆਉਣ ਲੱਗਾ ਸੀ। ਹਾਲਾਂਕਿ ਇਸ ਨੂੰ ਕਰਮਚਾਰੀ ਯੂਨੀਅਨ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਸੀ ਪਰ ਫਿਰ ਵੀ ਬਾਜ਼ ਨਹੀਂ ਆ ਰਿਹਾ ਸੀ ਫਿਲਹਾਲ ਇਸ ਏਜੰਟ ਦੀ ਔਰਤ ਕਲਰਕ ਨਾਲ ਬੈਠੇ ਦੀ ਵੀਡੀਓ ਵੀ ਵਿਜੀਲੈਂਸ ਵਿਭਾਗ ਦੇ ਟੋਲ ਫ੍ਰੀ ਨੰਬਰ ’ਤੇ ਭੇਜੀ ਜਾ ਚੁੱਕੀ ਹੈ, ਜਿਸ ਨਾਲ ਮਹਿਲਾ ਕਲਰਕ ਦੀ ਨੌਕਰੀ ਵੀ ਖਤਰੇ ’ਚ ਪੈ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ-ਨਾਚ
ਤਹਿਸੀਲਾਂ ’ਚ ਵੀ ਦੇ ਰਿਹਾ ਸੀ ਦਖਲ
ਉਕਤ ਏਜੰਟ ਡਰਾਈਵਿੰਗ ਲਾਈਸੰਸ, ਆਰ. ਸੀ. ਦੇ ਨਾਲ-ਨਾਲ ਸੇਵਾ ਕੇਂਦਰਾਂ ਨਾਲ ਜੁੜੇ ਹਰ ਤਰ੍ਹਾਂ ਦੇ ਸਰਕਾਰੀ ਕੰਮ ਕਰਦਾ ਸੀ ਅਤੇ ਤਹਿਸੀਲਾਂ ’ਚ ਵੀ ਦਖਲਅੰਦਾਜ਼ੀ ਕਰ ਰਿਹਾ ਸੀ। ਹਾਲਾਂਕਿ ਇਸ ਨੂੰ ਕਈ ਵਾਰ ਤਹਿਸੀਲਦਾਰਾਂ ਨੇ ਚਿਤਾਵਨੀ ਦੇ ਕੇ ਵੀ ਛੱਡਿਆ ਪਰ ਸੰਬੰਧਤ ਤਹਿਸੀਲਦਾਰ ਦਾ ਤਬਾਦਲਾ ਹੋਣ ਦੇ ਬਾਅਦ ਫਿਰ ਤੋਂ ਨਵੇਂ ਤਹਿਸੀਲਦਾਰ ਨਾਲ ਸੰਪਰਕ ਕਰਨ ਦੇ ਯਤਨ ’ਚ ਲੱਗ ਜਾਂਦਾ ਪਰ ਕਿਸੇ ਵੀ ਤਹਿਸੀਲਦਾਰ ਨੇ ਉਕਤ ਏਜੰਟ ਨੂੰ ਮੂੰਹ ਨਹੀਂ ਲਗਾਇਆ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਜ਼ਮਾਨਤ 'ਤੇ ਆਏ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਟਰੈਕ ਦੇ ਸਾਰੇ ਕਰਮਚਾਰੀਆਂ ਨੂੰ ਦਿੱਤੀ ਗਈ ਸੀ ਚਿਤਾਵਨੀ
ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ ’ਤੇ ਹੋਣ ਵਾਲੇ ਟੈਸਟਾਂ ਦੀ ਜਾਂਚ ਸੰਬੰਧੀ ਨਵਨਿਯੁਕਤ ਆਰ.ਟੀ.ਏ. ਸੈਕ੍ਰੇਟਰੀ ਖੁਸ਼ਦਿਲ ਸਿੰਘ ਸੰਧੂ ਨੇ ਆਪਣਾ ਚਾਰਜ ਸੰਭਾਲਣ ਦੌਰਾਨ ਹੀ ਸਾਰੇ ਕਰਮਚਾਰੀਆਂ ਨੂੰ ਦਫਤਰ ’ਚ ਬੁਲਾ ਕੇ ਖੁਦ ਟਰੈਕ ਦਾ ਅਚਾਨਕ ਨਿਰੀਖਣ ਕਰ ਕੇ ਚਿਤਾਵਨੀ ਜਾਰੀ ਕਰ ਦਿੱਤੀ ਸੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਗੜਬੜੀ ਕਿਸੇ ਕਰਮਚਾਰੀ ਨੇ ਕੀਤੀ ਤਾਂ ਉਸ ਦਾ ਅੰਜ਼ਾਮ ਬੁਰਾ ਰਹੇਗਾ। ਸੈਕ੍ਰੇਟਰੀ ਆਰ.ਟੀ.ਏ. ਨੇ ਟਰੈਕ ਦੇ ਗੇਟ ’ਤੇ ਤਾਇਨਾਤ ਸਕਿਓਰਿਟੀ ਗਾਰਡਸ ਨੂੰ ਸਖਤ ਹੁਕਮ ਜਾਰੀ ਕੀਤੇ ਸਨ ਕਿ ਸਿਰਫ ਉਸ ਵਿਅਕਤੀ ਨੂੰ ਟਰੈਕ ਅੰਦਰ ਜਾਣ ਦਿੱਤਾ ਜਾਵੇ, ਜਿਸ ਕੋਲ ਟਰੈਕ ’ਤੇ ਟੈਸਟ ਦੇਣ ਸੰਬੰਧੀ ਦਸਤਾਵੇਜ਼ ਹੋਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੱਕ ਅਤੇ ਟਰੈਕਟਰ ਟਰਾਲੀ ਵਿਚਾਲੇ ਜ਼ਬਰਦਸਤ ਟੱਕਰ, ਵਿਛ ਗਏ ਸੱਥਰ
NEXT STORY