ਚੰਡੀਗੜ੍ਹ,(ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਧਰਮਸ਼ਾਲਾ ਲਈ ਏਅਰ ਇੰਡੀਆ ਦੀ ਨਵੀਂ ਫਲਾਈਟ 16 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਸਬੰਧੀ ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮ. ਆਰ. ਜਿੰਦਲ ਨੇ ਦੱਸਿਆ ਕਿ ਇਸਦੇ ਸ਼ੁਰੂ ਹੋਣ ਨਾਲ ਹਿਮਾਚਲ ਜਾਣ ਵਾਲੇ ਮੁਸਾਫਰਾਂ ਨੂੰ ਲਾਭ ਹੋਵੇਗਾ। ਜ਼ਿਕਰਯੋਗ ਹੈ ਕਿ ਧਰਮਸ਼ਾਲਾ 'ਚ ਤਿੱਬਤੀ ਧਰਮਗੁਰੂ ਦਲਾਈਲਾਮਾ ਰਹਿੰਦੇ ਹਨ, ਜਿਨ੍ਹਾਂ ਦੇ ਦਰਸ਼ਨ ਕਰਨ ਲਈ ਹਰ ਸਾਲ ਹਜ਼ਾਰਾਂ ਵਿਦੇਸ਼ੀ ਧਰਮਸ਼ਾਲਾ ਪੁੱਜਦੇ ਹਨ। ਇਸ ਤੋਂ ਇਲਾਵਾ ਕਾਂਗੜਾ ਜ਼ਿਲੇ 'ਚ ਮਾਤਾ ਦੇ ਤਿੰਨ ਸ਼ਕਤੀਪੀਠ ਵੀ ਹਨ। ਮੁਸਾਫਰ ਇਨ੍ਹਾਂ ਮੰਦਰਾਂ ਦੇ ਦਰਸ਼ਨਾਂ ਲਈ ਵੀ ਜਾ ਸਕਦੇ ਹਨ। ਇਸ ਫਲਾਈਟ 'ਚ 70 ਸੀਟਾਂ ਹਨ ਅਤੇ ਇਹ ਹਫਤੇ 'ਚ 6 ਦਿਨ ਆਪ੍ਰੇਟ ਹੋਵੇਗੀ। ਧਰਮਸ਼ਾਲਾ ਤੋਂ ਇਹ ਫਲਾਈਟ (9 ਆਈ 813) ਸਵੇਰੇ 8:30 ਵਜੇ ਉਡਾਣ ਭਰੇਗੀ ਅਤੇ 9:30 ਵਜੇ ਚੰਡੀਗੜ੍ਹ ਏਅਰਪੋਰਟ 'ਤੇ ਲੈਂਡ ਹੋਵੇਗੀ। ਉਥੇ ਹੀ ਚੰਡੀਗੜ੍ਹ ਤੋਂ ਇਹ (9 ਆਈ 814) ਸਵੇਰੇ 9:55 ਵਜੇ ਉਡਾਣ ਭਰੇਗੀ ਅਤੇ ਸਵੇਰੇ 10:55 ਵਜੇ ਧਰਮਸ਼ਾਲਾ ਲੈਂਡ ਕਰੇਗੀ।
ਪੰਜਾਬ ਲਈ ਕਿੰਨਾ ਖਤਰਨਾਕ ਸਾਬਤ ਹੋ ਰਿਹੈ ਕੈਨੇਡਾ?
NEXT STORY