ਅਜਨਾਲਾ (ਰਜਿੰਦਰ) : ਅਜਨਾਲਾ ਦੇ ਪਿੰਡ ਕਿਆਮਪੁਰ ਵਿਖੇ ਲੁਟੇਰਿਆਂ ਵਲੋਂ ਬੀਤੀ ਰਾਤ ਸਾਬਕਾ ਫ਼ੌਜੀ ਦੇ ਘਰ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਘਰ 'ਚੋਂ ਕਰੀਬ 7 ਤੋਲੇ ਸੋਨਾ, 60 ਹਜ਼ਾਰ ਦੀ ਨਕਦੀ, 1 ਫ਼ੋਨ ਲੈ ਕੇ ਕੇ ਫ਼ਰਾਰ ਹੋ ਗਏ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ 17 ਦਿਨ ਬਾਅਦ ਦਿੱਤਾ ਬੱਚੇ ਨੂੰ ਜਨਮ ਤਾਂ ਪਿਤਾ ਤੇ ਭਰਾ 'ਤੇ ਲਾਇਆ ਰੇਪ ਦਾ ਦੋਸ਼, ਇੰਝ ਖੁੱਲ੍ਹਿਆ ਭੇਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਫ਼ੌਜੀ ਗੁਰਜੀਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਉਨ੍ਹਾਂ ਨੂੰ ਕੁਝ ਸੁੰਘਾ ਕੇ ਬੰਧਕ ਬਣਾ ਲਿਆ ਗਿਆ ਤੇ ਬੇਹਰਿਮੀ ਨਾਲ ਕੁੱਟਮਾਰ ਵੀ ਕੀਤੀ । ਇਸ ਉਪਰੰਤ ਲੁਟੇਰੇ ਘਰ 'ਚੋਂ ਕਰੀਬ 7 ਤੋਲੇ ਸੋਨਾ, 60 ਹਜ਼ਾਰ ਦੀ ਨਕਦੀ, 1 ਫ਼ੋਨ ਲੈ ਕੇ ਕੇ ਫ਼ਰਾਰ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ ਅਤੇ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗ੍ਰੀਨ ਕਾਰਡ ਹੋਲਡਰ ਨੌਜਵਾਨ ਭੇਦਭਰੇ ਹਾਲਾਤਾਂ 'ਚ ਹੋਇਆ ਗੁੰਮ, ਪਰਿਵਾਰ ਨੂੰ ਪਈਆਂ ਭਾਜੜਾ
ਚੰਡੀਗੜ੍ਹ 'ਚ 'ਕੋਰੋਨਾ ਮਰੀਜ਼ਾਂ' ਨੂੰ ਵੱਡੀ ਰਾਹਤ, ਪੰਜਾਬ ਦੀ ਤਰਜ਼ 'ਤੇ ਲਿਆ ਅਹਿਮ ਫ਼ੈਸਲਾ
NEXT STORY