ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ ਲੁਧਿਆਣਾ 'ਚ ਅੱਜ-ਕੱਲ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਨੂੰ ਲੱਗਦਾ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੇ ਬਾਕੀ ਦੀ ਲੀਡਰਸ਼ਿਪ ਵੱਲੋਂ ਵਿਰੋਧੀ ਧਿਰ ਦੀ ਨਿਭਾਈ ਜਾਣ ਵਾਲੀ ਭੂਮਿਕਾ ਓਨੀ ਨਹੀਂ ਨਿਭਾਈ ਜਾ ਰਹੀ ਜਿੰਨੀ ਚਾਹੀਦੀ ਹੈ ਕਿਉਂਕਿ ਨਗਰ ਨਿਗਮ ਦਾ ਖੀਸਾ ਖਾਲੀ ਹੋਣ ਕਰਕੇ ਅਕਾਲੀ ਦਲ ਵੱਡਾ ਮੁੱਦਾ ਬਣਾ ਕੇ ਸੜਕਾਂ 'ਤੇ ਆ ਸਕਦਾ ਹੈ।
ਜੋਧੇਵਾਲ, ਸ਼ੇਰਪੁਰ ਹਾਈਵੇ ਦੀ ਜੂੰ ਚਾਲ ਚਲ ਰਹੀ ਕਾਰਵਾਈ 'ਤੇ ਅਕਾਲੀਆਂ ਨੇ ਪਤਾ ਨਹੀਂ ਕਿਉਂ ਪਾਸਾ ਵੱਟ ਲਿਆ, ਜਦੋਂਕਿ ਦੂਸਰੇ ਹਲਕੇ ਦੇ ਵਿਧਾਇਕ ਬੈਂਸ ਨੇ ਜਾ ਕੇ ਰਾਜਸੀ ਦਬਕਾ ਮਾਰ ਕੇ ਕੰਮ ਸ਼ੁਰੂ ਕਰਵਾਉਣ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ ਪਰ ਇਸ ਹਲਕੇ 'ਚ ਅਕਾਲੀ ਪਤਾ ਨਹੀਂ ਕਿਉਂ ਖਾਮੋਸ਼ ਹਨ। ਰੇਹੜੀ-ਫੜ੍ਹੀ ਵਾਲਿਆਂ ਦਾ ਮਾਮਲਾ ਵੀ ਉਠਿਆ, ਉਸ ਤੋਂ ਵੀ ਅਕਾਲੀ ਦਲ ਦੂਰ ਹੀ ਰਿਹਾ। ਹੁਣ ਜਦੋਂ ਲੋਕ ਸਭਾ ਚੋਣਾਂ 'ਚ ਕੇਵਲ ਤਿੰਨ ਮਹੀਨੇ ਬਾਕੀ ਹਨ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਨਾਂ ਸੰਭਾਵੀ ਉਮੀਦਵਾਰ ਵਜੋਂ ਸਾਹਮਣੇ ਆਉਣ ਲੱਗ ਪਿਆ ਹੈ ਪਰ ਅਕਾਲੀਆਂ ਨੂੰ ਹੁਣ ਤੋਂ ਆਪਣੀਆਂ ਗਤੀਵਿਧੀਆਂ ਵਿਚ ਵਾਧਾ ਕਰਨਾ ਚਾਹੀਦਾ ਹੈ, ਨਹੀਂ ਤਾਂ ਹੋਰ ਪੱਛੜ ਜਾਣਗੇ।
ਅਕਾਲੀਆਂ ਦੀ ਖਾਮੋਸ਼ੀ 'ਤੇ ਇਕ ਟਕਸਾਲੀ ਆਗੂ ਨੇ ਕਿਹਾ ਕਿ ਅਕਾਲੀ ਤਾਂ ਕੰਮ ਕਰਨ ਲਈ ਅੱਗੇ ਆਉਣ ਲਈ ਤਿਆਰ ਹਨ ਪਰ ਬਰਗਾੜੀ ਦਾ ਸੇਕ, ਰੋਸ ਉਨ੍ਹਾਂ ਦੀਆਂ ਗਤੀਵਿਧੀਆਂ ਵਿਚ ਵੱਡੀ ਰੁਕਾਵਟ ਬਣਦਾ ਦਿਖਾਈ ਦੇ ਰਿਹਾ ਹੈ। ਟਕਸਾਲੀ ਆਗੂ ਨੇ ਕਿਹਾ ਕਿ ਜੇਕਰ ਅਕਾਲੀਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਬੇਅਦਬੀ ਦੀ ਮੁਆਫੀ ਨਾ ਮੰਗੀ ਤਾਂ ਪੰਜਾਬ ਵਿਚ ਧਾਰਮਿਕ ਤੇ ਰਾਜਸੀ ਤੌਰ 'ਤੇ ਬਣਨ ਵਾਲੇ ਫਰੰਟ ਜਾਂ ਮੋਰਚੇ ਦੀ ਕਾਰਵਾਈ ਦਾ ਸ਼ਿਕਾਰ ਹੋਣਾ ਪਵੇਗਾ ਤੇ ਇਸ ਗੱਲ ਦਾ ਫਾਇਦਾ ਲੈਣ ਲਈ ਕਾਂਗਰਸ ਮੌਕਾ ਨਹੀਂ ਗੁਆਏਗੀ। ਅੱਜ ਜਦੋਂ ਖਾਮੋਸ਼ੀ ਬਾਰੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਲੀਡਰਸ਼ਿਪ ਵੱਡੇ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਧਿਆਨ ਉਧਰ ਹੈ ਪਰ ਫਿਰ ਵੀ ਉਨ੍ਹਾਂ ਕਿਹਾ ਕਿ ਉਹ ਲੁਧਿਆਣੇ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦੇਣਗੇ।
ਬੰਬ ਧਮਾਕੇ ਦੌਰਾਨ ਮਾਰੇ ਗਏ ਕੁਲਦੀਪ ਦੀ ਪਤਨੀ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਸ ਦਾ ਸੁਹਾਗ ਉਜੜ ਗਿਆ
NEXT STORY