ਅੰਮ੍ਰਿਤਸਰ (ਅਰੁਣ) : ਨਿਰੰਕਾਰੀ ਸਤਿਸੰਗ ਭਵਨ 'ਚ ਹੋਏ ਬੰਬ ਧਮਾਕੇ ਵਿਚ ਮਾਰੇ ਗਏ ਕੁਲਦੀਪ ਸਿੰਘ ਦੀ ਪਤਨੀ ਸਰਬਜੀਤ ਕੌਰ ਨੂੰ ਤਾਂ ਇਹ ਪਤਾ ਵੀ ਨਹੀਂ ਸੀ ਕਿ ਉਸ ਦਾ ਸੁਹਾਗ ਉਜੜ ਗਿਆ ਹੈ, ਜਦੋਂ ਕਿ ਉਹ ਹਸਪਤਾਲ ਦੇ ਬਾਹਰ ਆਪਣੇ ਇਕਲੌਤੇ ਬੇਟੇ ਗੁਰਪ੍ਰੀਤ ਸਿੰਘ ਨਾਲ ਕੁਲਦੀਪ ਦੀ ਲੰਬੀ ਉਮਰ ਦੀ ਦੁਆ ਕਰ ਰਹੀ ਸੀ। ਦੋਵੇਂ ਮਾਂ-ਬੇਟੇ ਦੁਪਹਿਰ ਤੋਂ ਹੀ ਹਸਪਤਾਲ ਦੇ ਬਾਹਰ ਆਪਣੇ ਪਤੀ ਨੂੰ ਮਿਲਣ ਲਈ ਬੈਠੇ ਸਨ, ਜਿਵੇਂ ਹੀ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਗੁਰਪ੍ਰੀਤ ਦਾ ਕਹਿਣਾ ਸੀ ਕਿ ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਨਾਲ ਮਿਲਾਇਆ ਨਹੀਂ ਗਿਆ ਤੇ ਵਾਰ-ਵਾਰ ਇਥੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਪਿਤਾ ਦਾ ਇਲਾਜ ਚੱਲ ਰਿਹਾ ਹੈ, ਬਹੁਤ ਛੇਤੀ ਉਨ੍ਹਾਂ ਨੂੰ ਮਿਲਾਇਆ ਜਾਵੇਗਾ।
ਦੱਸਣਯੋਗ ਹੈ ਕਿ ਐਤਵਾਰ ਨੂੰ ਰਾਜਾਸਾਂਸੀ ਦੇ ਪਿੰਡ ਅਦਲੀਵਾਲਾ 'ਚ ਸਥਿਤ ਨਿਰੰਕਾਰੀ ਭਵਨ ਵਿਚ ਅਣਪਛਾਤੇ ਵਿਅਕਤੀਆਂ ਨੇ ਬੰਬ ਧਮਾਕਾ ਕਰ ਦਿੱਤਾ। ਇਸ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 12-15 ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਪਿਸਤੌਲ ਦੀ ਨੌਕ 'ਤੇ ਪਹਿਲਾਂ ਨਿਰੰਕਾਰੀ ਭਵਨ 'ਚ ਦਾਖਲ ਹੋਏ ਅਤੇ ਫਿਰ ਗ੍ਰੇਨੇਡ ਸੁੱਟ ਕੇ ਫਰਾਰ ਹੋ ਗਏ।
ਪੰਜਾਬ 'ਚ ਅੱਤਵਾਦੀ ਵਾਰਦਾਤਾਂ ਦੀ ਗਲੋਬਲ ਗਰਾਊਂਡ ਤਿਆਰ
NEXT STORY